ਵਿਲੰਗਟਨ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੀ ਮਹਿਲਾ ਵਿਕਾਸ ਮੰਤਰੀ ਜੂਲੀ ਐਨੀ ਜੈਂਟਰ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਲਈ ਖ਼ੁਦ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ। 42 ਹਫ਼ਤੇ ਦੀ ਗਰਭਵਤੀ ਜੈਂਟਰ ਐਤਵਾਰ ਨੂੰ ਆਪਣੇ ਘਰੋਂ ਸਾਈਕਲ ਚਲਾ ਕੇ ਇਕ ਕਿਲੋਮੀਟਰ ਦੂਰ ਸਥਿਤ ਆਕਲੈਂਡ ਸਿਟੀ ਹਸਪਤਾਲ ਪਹੁੰਚੀ। ਇਸ ਦੌਰਾਨ ਉਨ੍ਹਾਂ ਦੇ ਜੀਵਨ ਸਾਥੀ ਵੀ ਉਨ੍ਹਾਂ ਦੇ ਨਾਲ ਸਨ।
ਗਰੀਨ ਪਾਰਟੀ ਦੀ ਸੰਸਦ ਮੈਂਬਰ ਜੈਂਟਰ ਨੇ ਸਾਈਕਲ ਚਲਾਉਂਦੇ ਹੋਏ ਆਪਣੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਆਪਣੀ ਪੋਸਟ ਵਿਚ ਉਨ੍ਹਾਂ ਲਿਖਿਆ, ‘ਮੇਰੇ ਪਤੀ ਤੇ ਮੈਂ ਸਾਈਕਲ ‘ਤੇ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਸਾਡੇ ਸਹਿਯੋਗੀ ਸਟਾਫ ਲਈ ਕਾਰ ਵਿਚ ਜ਼ਿਆਦਾ ਜਗ੍ਹਾ ਨਹੀਂ ਸੀ। ਸਾਈਕਲ ਚਲਾ ਕੇ ਮੈਂ ਕਾਫ਼ੀ ਚੰਗਾ ਮਹਿਸੂਸ ਕਰ ਰਹੀ ਹਾਂ।’ ਜੈਂਟਰ ਵਾਤਾਵਰਨ ਸੰਭਾਲ ਲਈ ਸਾਈਕਲ ਦੇ ਇਸਤੇਮਾਲ ਨੂੰ ਬੜਾਵਾ ਦਿੰਦੀ ਰਹੀ ਹੈ। ਗਰੀਨ ਪਾਰਟੀ ਦੇ ਕਈ ਆਗੂਆਂ ਨੇ ਉਨ੍ਹਾਂ ਦੇ ਇਸ ਕਦਮ ਦੀ ਪ੍ਰਸੰਸਾ ਕੀਤੀ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਨ ਅਹੁਦੇ ‘ਤੇ ਰਹਿੰਦੇ ਹੋਏ ਆਪਣੀ ਪਹਿਲੀ ਔਲਾਦ ਨੂੰ ਜਨਮ ਦੇਣ ਕਾਰਨ ਸੁਰਖ਼ੀਆਂ ਵਿਚ ਰਹੇ ਸਨ। ਪਾਕਿਸਤਾਨ ਦੀ ਬੇਨਜ਼ੀਰ ਭੁੱਟੋ ਤੋਂ ਬਾਅਦ ਉਹ ਦੁਨੀਆ ਦੀ ਦੂਜੀ ਆਗੂ ਹੈ ਜਿਨ੍ਹਾਂ ਪ੍ਰਧਾਨ ਮੰਤਰੀ ਰਹਿੰਦੇ ਹੋਏ ਆਪਣੀ ਔਲਾਦ ਨੂੰ ਜਨਮ ਦਿੱਤਾ।
Check Also
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ
ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …