4 ਵਿਕਅਤੀਆਂ ਦੀ ਮੌਤ, 6 ਜ਼ਖ਼ਮੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਕੈਲੇਫੋਰਨੀਆ ‘ਚ ਸਥਿਤ ਫਰੈਸਨੋ ਵਿਚ ਐਤਵਾਰ ਸ਼ਾਮੀਂ 6 ਵਜੇ ਘਰ ਦੇ ਪਿਛਲੇ ਹਿੱਸੇ ‘ਚ ਬੈਠ ਕੇ ਫੁੱਟਬਾਲ ਮੈਚ ਦੇਖ ਰਹੇ ਲੋਕਾਂ ‘ਤੇ ਇੱਕ ਅਣਪਛਾਤੇ ਵਿਅਕਤੀ ਨੇ ਗੋਲੀਬਾਰੀ ਕਰ ਦਿੱਤੀ। ਇਸ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇੱਕ ਸਥਾਨਕ ਵਿਅਕਤੀ ਨੇ ਮੈਚ ਦੇਖਣ ਲਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਸੀ ਅਤੇ ਇਸੇ ਦੌਰਾਨ ਗੋਲੀਬਾਰੀ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਹਮਲਾਵਰ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਅਧਿਕਾਰੀ ਮਾਈਕਲ ਨੇ ਕਿਹਾ ਕਿ ਸਾਡੀ ਹਮਦਰਦੀ ਪੀੜਤਾਂ ਦੇ ਨਾਲ ਹੈ ਤੇ ਅਸੀਂ ਅਪਰਾਧੀਆਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
Check Also
ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ
ਪਿਛਲੇ ਸਾਲ 7 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ …