ਯੂਕੇ ‘ਚ ਪੜ੍ਹਾਈ ਮੁਕੰਮਲ ਕਰਨ ਮਗਰੋਂ ਸਖਤ ਮਿਹਨਤ ਕਰਕੇ ਸੁਪਨਾ ਕੀਤਾ ਸਾਕਾਰ
ਲੈਸਟਰ : ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਮਦਾਸ ਦੀ ਵਸਨੀਕ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਮਪੁਰ ਦੀ ਜੰਮਪਲ ਪੰਜਾਬਣ ਰਾਜਬੀਰ ਕੌਰ ਬੱਲ ਨੇ ਸਖ਼ਤ ਮਿਹਨਤ ਕਰਕੇ ਬ੍ਰਿਟਿਸ਼ ਫੌਜ ਵਿਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਰਮਦਾਸ ਦੇ ਬੱਲ ਪਰਿਵਾਰ ਦੀ ਨੂੰਹ ਰਾਜਬੀਰ ਕੌਰ ਬੱਲ 2010 ਵਿਚ ਆਪਣੇ ਪਤੀ ਚਰਨਪ੍ਰੀਤ ਸਿੰਘ ਬੱਲ ਨਾਲ ਇੰਗਲੈਂਡ ਪੜ੍ਹਾਈ ਕਰਨ ਲਈ ਆਈ ਸੀ ਅਤੇ 2013 ਵਿਚ ਆਪਣੀ ਪੜ੍ਹਾਈ ਪੂਰੀ ਕਰਕੇ ਰਾਜਬੀਰ ਕੌਰ ਬੱਲ ਨੇ ਬ੍ਰਿਟਿਸ਼ ਫੌਜ ਵਿਚ ਭਰਤੀ ਹੋਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਤਿੰਨ ਸਾਲ ਲਗਾਤਾਰ ਸਖ਼ਤ ਮਿਹਨਤ ਕਰਕੇ ਬ੍ਰਿਟਿਸ਼ ਫੌਜ ਵਿਚ ਭਰਤੀ ਹੋਣ ਲਈ ਫੌਜ ਦੇ ਸਾਰੇ ਲੋੜੀਂਦੇ ਟੈਸਟ ਪਾਸ ਕੀਤੇ ਅਤੇ ਤਿੰਨ ਮਹੀਨੇ ਵਿਚ ਸਖ਼ਤ ਟ੍ਰੇਨਿੰਗ ਮਗਰੋਂ ਬ੍ਰਿਟਿਸ਼ ਫੌਜ ਲਈ ਚੁਣੀ ਗਈ। 20 ਮਈ ਨੂੰ ਪਾਸ ਆਊਟ ਪ੍ਰੇਡ ਮੌਕੇ ਬ੍ਰਿਟਿਸ਼ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਰਾਜਬੀਰ ਕੌਰ ਬੱਲ ਨੂੰ ਨਿਯੁਕਤੀ ਪੱਤਰ ਦੇ ਕੇ ਫੌਜ ਦੇ ਬੈਜ ਅਲਾਟ ਕੀਤੇ ਗਏ।
ਬ੍ਰਿਟਿਸ਼ ਫੌਜ ਵਿਚ ਭਰਤੀ ਹੋਣ ਉਪਰੰਤ ਰਾਜਬੀਰ ਕੌਰ ਬੱਲ ਨੇ ਲੰਡਨ ਵਿਖੇ ਬ੍ਰਿਟਿਸ਼ ਫੌਜ ਦੇ ਰਾਇਲ ਲੌਜਿਸਟਿੰਕ ਕੌਪ ਸਪਲਾਇਰ ਵਿਚ ਸੇਵਾ ਸੰਭਾਲ ਕੇ ਆਪਣੀ ਡਿਊਟੀ ਦੀ ਸ਼ੁਰੂਆਤ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਮਦਾਸ ਦੇ ਸੀਨੀਅਰ ਆਗੂ ਅਮਰੀਕ ਸਿੰਘ ਬੱਲ ਦੀ ਨੂੰਹ ਅਤੇ ਪਿੰਡ ਸਾਮਪੁਰ ਦੇ ਵਸਨੀਕ ਦਲਜੀਤ ਸਿੰਘ ਰੰਧਾਵਾ ਦੀ ਪੁੱਤਰੀ ਰਾਜਬੀਰ ਕੌਰ ਬੱਲ ਨੂੰ ਬ੍ਰਿਟਿਸ਼ ਫੌਜ ਵਿਚ ਭਰਤੀ ਹੋਣ ਦੀ ਪ੍ਰੇਰਨਾ ਉਸ ਦੇ ਭਾਰਤੀ ਫੌਜ ਵਿਚ ਸੇਵਾ ਨਿਭਾ ਰਹੇ ਪਿਤਾ ਦਲਜੀਤ ਸਿੰਘ ਰੰਧਾਵਾ ਅਤੇ ਭਰਾ ਕੇਹਰ ਸਿੰਘ ਤੋਂ ਮਿਲੀ। 20 ਮਈ ਨੂੰ ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਅਸ਼ੋਕ ਕੁਮਾਰ ਚੌਹਾਨ ਐਮ. ਬੀ. ਈ. ਵਾਰੰਟ ਅਫਸਰ, ਮੇਜਰ ਸਰਤਾਜ ਗੋਗਲਾ ਚੇਅਰਮੈਨ ਬ੍ਰਿਟਿਸ਼ ਫੌਜ ਸਿੱਖ ਐਸੋਸੀਏਸ਼ਨ, ਬਾਨਸ ਕੈਪਰਰਲ, ਪ੍ਰਦੀਪ ਕੌਰ ਅਤੇ ਹਰਪ੍ਰੀਤ ਸਿੰਘ ਨੇ ਰਾਜਬੀਰ ਬੱਲ ਨੂੰ ਪਾਸ ਆਊਟ ਪ੍ਰੇਡ ਮੌਕੇ ਬ੍ਰਿਟਿਸ਼ ਫੌਜ ਵਿਚ ਭਰਤੀ ਹੋਣ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।
Check Also
ਡੋਨਾਲਡ ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ : ਹੈਰਿਸ
ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ …