4100 ਨਰਸਾਂ ਨੂੰ ਭਾਰਤ ਵਾਪਸੀ ਦਾ ਡਰ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿ੍ਰਟੇਨ ਵਿਚ ਹਜ਼ਾਰਾਂ ਭਾਰਤੀ ਨਰਸਾਂ ’ਤੇ ਦੇਸ਼ ਵਾਪਸੀ ਦਾ ਖਤਰਾ ਮੰਡਰਾ ਰਿਹਾ ਹੈ। ਇਸਦਾ ਕਾਰਨ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸਰਕਾਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਮੱਸਿਆ ਫਰਜ਼ੀ ਕੰਪਨੀਆਂ ਦੀ ਵਜ੍ਹਾ ਨਾਲ ਪੈਦਾ ਹੋਈ ਹੈ, ਜਿਨ੍ਹਾਂ ਨੂੰ ਸੁਨਕ ਸਰਕਾਰ ਨੇ ਬਿਨਾ ਜਾਂਚ-ਪੜਤਾਲ ਕੀਤੇ ਵਿਦੇਸ਼ਾਂ ਵਿਚ ਨਰਸਾਂ ਨੂੰ ਨੌਕਰੀ ’ਤੇ ਰੱਖਣ ਦੀ ਇਜ਼ਾਜਤ ਦਿੱਤੀ ਸੀ। ਦਰਅਸਲ ਮੋਟੀ ਰਕਮ ਲੈ ਕੇ ਕਰਮਚਾਰੀਆਂ ਦਾ ਵੀਜ਼ਾ ਸਪੌਂਸਰ ਕਰਨ ਵਾਲੀਆਂ ਇਨ੍ਹਾਂ ਕੰਪਨੀਆਂ ਦੀ ਹਾਲ ਹੀ ਵਿਚ ਜਦੋਂ ਪ੍ਰਸ਼ਾਸਨ ਨੇ ਜਾਂਚ ਕੀਤੀ ਤਾਂ ਇਨ੍ਹਾਂ ਵਿਚੋਂ ਜ਼ਿਆਦਾ ਕੰਪਨੀਆਂ ਫਰਜ਼ੀ ਨਿਕਲੀਆਂ ਹਨ। ਜਿਸ ਤੋਂ ਬਾਅਦ ਸਰਕਾਰ ਇਨ੍ਹਾਂ ਕੰਪਨੀਆਂ ਵਲੋਂ ਲਿਆਂਦੀਆਂ ਗਈਆਂ ਭਾਰਤੀ ਨਰਸਾਂ ’ਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ। ਬਿ੍ਰਟੇਨ ਸਰਕਾਰ ਦੇ ਇਸ ਫੈਸਲੇ ਦਾ 7 ਹਜ਼ਾਰ ਤੋਂ ਜ਼ਿਆਦਾ ਨਰਸਾਂ ’ਤੇ ਅਸਰ ਪਵੇਗਾ ਅਤੇ ਇਨ੍ਹਾਂ ਵਿਚ 4100 ਦੇ ਕਰੀਬ ਭਾਰਤੀ ਨਰਸਾਂ ਵੀ ਸ਼ਾਮਲ ਹਨ।