7 C
Toronto
Friday, October 17, 2025
spot_img
Homeਦੁਨੀਆਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਗਦਰ ਲਹਿਰ ਦੇ ਸ਼ਹੀਦਾਂ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਮਨਾਇਆ ਗਿਆ ਜਿਸ ਨੂੰ ਛੇ ਸਾਥੀਆਂ ਸਮੇਤ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਵਿੱਚ ਲਹੌਰ ਜੇਲ ਵਿੱਚ ਫਾਂਸੀ ਦਿਤੀ ਗਈ। ਲਾਰਡ ਹਾਰਡਿੰਗ ਕਰਤਾਰ ਸਿੰਘ ਦੀ ਸਜ਼ਾ ਬਾਰੇ ਨਰਮ ਗੋਸ਼ਾ ਰੱਖਦਾ ਸੀ ਪਰ ਕੌਸਲ ਦੇ ਬਹੁ ਗਿਣਤੀ ਮੈਂਬਰ ਦੀ ਰਾਏ ਸੀ ਕਿ ਇਹ ਸੱਭ ਤੋਂ ਖਤਰਨਾਕ ਹੈ ਜੋ ਹਰ ਸਾਜਿਸ਼ ਦੇ ਲਈ ਜ਼ਿੰਮੇਵਾਰ ਹੈ। ਉਹਨਾਂ ਦਾ ਇਹ ਸ਼ਹੀਦੀ ਦਿਵਸ ਮਨਾਉਣ ਲਈ ਇਸ ਦਿਨ ਤੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ (ਬਰੈਂਪਟਨ) ਦੇ ਹਾਲ ਵਿੱਚ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਸੀਨੀਅਰਜ਼ ਦੀਆਂ ਕਲੱਬਾਂ ਦੇ ਸਹਿਯੋਗ ਨਾਲ ਹਾਲ ਵਿੱਚ ਭਰਵੀਂ ਹਾਜ਼ਰੀ ਸੀ। ਇਹ ਗੱਲ ਪ੍ਰਤੱਖ ਦਿਸਦੀ ਸੀ ਕਿ ਸ਼ਹੀਦਾਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਅਥਾਰ ਪਿਆਰ ਤੇ ਸਤਿਕਾਰ ਹੈ ਜਿੰਨਾਂ ਭਾਰਤ ਦੀ ਅਜ਼ਾਦੀ ਦੀ ਲੜਾਈ ਸ਼ੁਰੂ ਕੀਤੀ। ਅੰਤ ਉਨ੍ਹਾਂ ਵੱਲੋਂ ਛੇੜੀ ਅਜ਼ਾਦੀ ਦੀ ਚਿਣਗ ਭਾਰਤ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਭਾਂਬੜ ਬਣ ਕੇ ਮੱਚ ਉੱਠੀ ਜਿਸ ਵਿਚੋਂ ਸ. ਭਗਤ ਸਿੰਘ, ਚੰਦਰ ਸ਼ੇਖਰ, ਰਾਜ ਗੁਰੂ,  ਸੁਖਦੇਵ, ਊਧਮ ਸਿੰਘ, ਬੀ ਕੇ ਦੱਤ ਅਤੇ ਹੋਰ ਅਨੇਕਾਂ ਸਿਰ ਲੱਥ ਯੋਧੇ ਪੈਦਾ ਹੋਏ। ਘਰ ਘਰ ਤੱਕ ਅੰਗਰੇਜ਼ਾਂ ਦੇ ਖਿਲਾਫ ਨਫਰਤ ਫੈਲ ਗਈ। ਅੰਤ ਉਹਨਾਂ ਨੂੰ ਭਾਰਤ ਛੱਡਣਾ ਪੈ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸਹਿਦੇਵ ਪ੍ਰਧਾਨ ਸੱਭਿਆਚਾਰ ਮੰਚ, ਜੋਗਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਜੋਗਾ, ਗੁਰਦੇਵ ਸਿੰਘ ਮਾਨ,ਸੁਭਾਸ਼ ਚੰਦ ਖੁਰਮੀ, ਕਾ: ਸੁਖਦੇਵ ਸਿੰਘ ਧਾਲੀਵਾਲ, ਦਵਿੰਦਰ ਸਿੰਘ ਲੱਧੜ ਨੇ ਕੀਤੀ। ਵੱਖ ਵੱਖ ਬੁਲਾਰਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀਆਂ ਕੁਰਬਾਨੀਆਂ ਬਾਰੇ,ਉਹਨਾਂ ਦੇ ਆਦਰਸ਼ਾਂ ਬਾਰੇ ਅਤੇ ਦੇਸ ਦੇ ਅਜੋਕੇ ਬਦਤਰ ਹਲਾਤਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਲੋਕਾਂ ਨੂੰ ਸੁਨੇਹਾ ਦਿੱਤਾ ਕਿ ਦੇਸ ਨੂੰ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਸੁਚੇਤ ਹੋ ਕੇ ਸਰਗਰਮੀਆਂ ਕਰਨੀਆਂ ਲੋੜੀਦੀਆਂ ਹਨ। ਉਹ ਗਦਰੀ ਬਾਬੇ ਆਪਣਾ ਸੱਭ ਕੁੱਝ ਛੱਡ ਕੇ ਬਾਹਰੋਂ ਜਾ ਕੇ ਸਾਡੇ ਲਈ ਲੜੇ। ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਦੇ ਭਾਰਤੀ ਲੋਕਾਂ ਦੀ ਬਿਹਤਰੀ ਦੇ ਲਏ ਸੁਪਣਿਆਂ ਨੂੰ ਪੂਰਾ ਕਰਨ ਵਿੱਚ ਦੇਸ ਵਿੱਚ ਚਰਚਾ ਛੇੜੀਏ। ਬੁਲਾਰਿਆਂ ਵਿੱਚ ਬਲਦੇਵ ਸਿੰਘ ਸਹਿਦੇਵ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਅੱਜ ਵੀ ਭਾਰਤ ਵਿੱਚ ਉਵੇਂ ਹੀ ਨਾ ਬਰਾਬਰੀ, ਬੇਇਨਸਾਫੀ, ਭ੍ਰਿਸ਼ਟਾਚਾਰੀ, ਬੇਈਮਾਨੀ ਜੋਰਾਂ ਤੇ ਹੈ ਜਿਸ ਨੇ ਆਮ ਲੋਕਾਂ ਦਾ ਜੀਣਾ ਦੁਭਰ ਕੀਤਾ ਹੈ। ਇਸ ਖਿਲਾਫ ਲੜਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਗੁਰਦੇਵ ਸਿੰਘ ਮਾਨ, ਜੋਗਿੰਦਰ ਸਿੰਘ ਗਰੇਵਾਲ,ਪ੍ਰੋ: ਨਿਰਮਲ ਸਿੰਘ ਧਾਰਨੀ, ਜਗਜੀਤ ਸਿੰਘ ਜੋਗਾ, ਹਰਚੰਦ ਸਿੰਘ ਬਾਸੀ, ਰਣਜੀਤ ਸਿੰਘ ਬਿਰਦੀ, ਮੱਲ ਸਿੰਘ ਬਾਸੀ, ਦਵਿੰਦਰ ਸਿੰਘ ਲੱਧੜ, ਸਾਧੂ ਸਿੰਘ ਬੋਪਾ ਰਾਏ, ਸੁਭਾਸ਼ ਚੰਦ ਖੁਰਮੀ ਹਰਜੀਤ ਸਿੰਘ ਬੇਦੀ, ਲਾਲ ਸਿੰਘ ਢਿਲੋਂ, ਸੁਖਵੀਰ ਸਿੰਘ ਹੀਰઠਆਦਿ ਨੇ ਸੰਬੋਧਨ ਕੀਤਾ ਅਤੇ ਬਹੁਤ ਅੱਛੇ ਵਿਚਾਰ ਰੱਖੇ। ਇਸ ਸਮਾਗਮ ਵਿੱਚ ਪਰਸਿੱਧ ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ, ਡਾ: ਲਾਲ ਸਿੰਘ ਬਰਾੜ, ਪਰੀਤਮ ਸਿੰਘ ਸਰਾਂ, ਵਿਸਾਖਾ ਸਿੰਘ ਤਾਤਲਾ, ਪ੍ਰਿੰਸੀ: ਸੁਖਵੰਤ ਸਿੰਘ, ਪਰਵੇਸ਼ ਸਿੰਘ ਕੰਗ, ਗੁਲਜ਼ਾਰ ਸਿੰਘ ਬਰਾੜ, ਗੱਜਣ ਸਿੰਘ, ਲਾਲ ਸਿੰਘ ਚਾਹਲ, ਬੰਤਾ ਸਿੰਘ ਬਾਠ, ਸੁਰਿੰਦਰ ਸਿੰਘ ਸੰਧੂ ਆਦਿ ਵਿਅਕਤੀ ਸ਼ਾਮਲ ਸਨ। ਅੰਤ ਵਿੱਚ ਸਮਾਗਮ ਵੱਲੋਂ ਦੋ ਮਤੇ ਪਾਸ ਕੀਤੇ ਗਏ।
1. ਮੰਚ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਵਿਦੇਸ਼ਾਂ ਵਿੱਚ ਵਸੇ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਪੰਜਾਬ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਦੀ ਪੈਨਸ਼ਨ ਤੇ ਮਿਲਦੇ ਭੱਤਿਆਂ ਦੀ ਕਟੌਤੀ ਵਾਲਾ 16 ਸਤੰਬਰ 2016 ਵਾਲਾ ਪੱਤਰ ਵਾਪਸ ਲਿਆ ਜਾਏ। ਮਹਿੰਗਾਈ ਭੱਤਾ ਕੋਈ ਭੱਤਾ ਨਹੀਂ ਸਗੋਂ ਤਨਖਾਹ ਦਾ ਹਿੱਸਾ ਹੈ ਜੋ ਮਹਿੰਗਾਈ ਵਧਣ ਨਾਲ ਪੈਨਸ਼ਨ ਤੇ ਲੱਗੇ ਖੋਰੇ ਦੀ ਪੂਰਤੀ ਵਾਸਤੇ ਦਿੱਤਾ ਜਾਂਦਾ ਹੈ।2 ਕਾਲੇ ਧਨ ਦੇ ਨਾਂ ਤੇ ਛੋਟੇ ਕਾਰੋਬਾਰੀਆਂ, ਮਜ਼ਦੂਰਾਂ, ਕਿਸਾਨਾਂ ਦੀ ਖੱਜਲ ਖੁਆਰੀ ਬੰਦ ਕੀਤੀ ਜਾਵੇ ਇਸ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਤੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ ਕਰਨ ਦੀ ਥਾਂ ਉਨ੍ਹਾਂ ‘ਤੇ ਸਿਕੰਜਾ ਕੱਸਿਆ ਜਾਏ। ਵਿਦੇਸ਼ਾਂ ‘ਚ ਵਸੇ ਭਾਰਤੀ ਨਾਗਰਿਕਾਂ ਕੋਲ ਆਪਣੀ ਯਾਤਰਾ ਸਮੇਂ ਵਰਤਣ ਲਈ ਰੱਖੀ ਥੋੜ੍ਹੀ ਘਣੀ ਭਾਰਤੀ ਕਰੰਸੀ (ਰੁਪਈਆਂ) ਨੂੰ ਭਾਰਤੀ ਕੌਂਸਲੇਟ ਜਨਰਲ ਜਾਂ ਸਟੇਟ ਬੈਂਕ ਆਫ ਇੰਡੀਆ (ਕੈਨੇਡਾ) ਰਾਹੀਂ ਬਦਲਣ ਦਾ ਯੋਗ ਹੱਲ ਕੱਢਿਆ ਜਾਏ।

RELATED ARTICLES
POPULAR POSTS