14.5 C
Toronto
Wednesday, September 17, 2025
spot_img
Homeਦੁਨੀਆਅਮਰੀਕੀ ਕਾਲ ਸੈਂਟਰ ਘੁਟਾਲੇ 'ਚ 21 ਭਾਰਤਵੰਸ਼ੀਆਂ ਨੂੰ ਸਜ਼ਾ

ਅਮਰੀਕੀ ਕਾਲ ਸੈਂਟਰ ਘੁਟਾਲੇ ‘ਚ 21 ਭਾਰਤਵੰਸ਼ੀਆਂ ਨੂੰ ਸਜ਼ਾ

ਚਾਰ ਤੋਂ ਵੀਹ ਸਾਲ ਤੱਕ ਸੁਣਾਈ ਗਈ ਜੇਲ੍ਹ ਦੀ ਸਜ਼ਾ
ਨਿਊਯਾਰਕ : ਅਮਰੀਕਾ ਵਿਚ ਵੱਡੇ ਪੱਧਰ ‘ਤੇ ਹੋਏ ਕਾਲ ਸੈਂਟਰ ਘੁਟਾਲੇ ‘ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ ਚਾਰ ਸਾਲ ਤੋਂ ਲੈ ਕੇ 20 ਸਾਲ ਤਕ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਭਾਰਤ ਦੇ ਕਾਲ ਸੈਂਟਰਾਂ ਦੇ ਜ਼ਰੀਏ ਹਜ਼ਾਰਾਂ ਅਮਰੀਕੀਆਂ ਤੋਂ ਕਰੋੜਾਂ ਡਾਲਰ ਦੀ ਠੱਗੀ ਕੀਤੀ ਗਈ ਸੀ। ਇਸ ਮਾਮਲੇ ਵਿਚ ਇਨ੍ਹਾਂ ਨੂੰ ਇਸੇ ਹਫ਼ਤੇ ਦੋਸ਼ੀ ਪਾਇਆ ਗਿਆ ਸੀ। ਅਮਰੀਕੀ ਅਟਾਰਨੀ ਜਨਰਲ ਜੈਫ ਸੈਸ਼ਨ ਨੇ ਕਿਹਾ ਕਿ ਕੌਮਾਂਤਰੀ ਅਪਰਾਧਕ ਗਿਰੋਹ ਦੇ ਮੈਂਬਰਾਂ ਨੇ ਬਜ਼ੁਰਗ ਅਮਰੀਕੀਆਂ, ਜਾਇਜ਼ ਰੂਪ ਨਾਲ ਰਹਿਣ ਵਾਲੇ ਪਰਵਾਸੀਆਂ ਅਤੇ ਦੂਜੇ ਲੋਕਾਂ ਦੀ ਜੀਵਨ ਭਰ ਦੀ ਕਮਾਈ ਠੱਗਣ ਦੀ ਸਾਜ਼ਿਸ਼ ਰਚੀ ਸੀ। ਅਮਰੀਕੀ ਅਧਿਕਾਰੀਆਂ ਮੁਤਾਬਿਕ ਕਾਲ ਸੈਂਟਰ ਘੁਟਾਲੇ ਵਿਚ ਹਜ਼ਾਰਾਂ ਅਮਰੀਕੀ ਨਾਗਰਿਕਾਂ ਨਾਲ ਕਰੋੜਾਂ ਡਾਲਰ ਦੀ ਧੋਖਾਧੜੀ ਕੀਤੀ ਗਈ ਸੀ। ਇਸ ਮਾਮਲੇ ਵਿਚ ਦੋਸ਼ੀ ਬਣਾਏ ਗਏ ਲੋਕਾਂ ਨੇ ਆਪਣਾ ਜੁਰਮ ਸਵੀਕਾਰ ਕੀਤਾ ਸੀ। ਇਨ੍ਹਾਂ ਲੋਕਾਂ ਨੇ ਇਹ ਮੰਨਿਆ ਸੀ ਕਿ ਸਾਲ 2012 ਤੋਂ ਲੈ ਕੇ 2016 ਤੱਕ ਭਾਰਤ ਸਥਿਤ ਕਾਲ ਸੈਂਟਰਾਂ ਨਾਲ ਫੋਨ ਦੇ ਜ਼ਰੀਏ ਅਮਰੀਕਾ ਵਿਚ ਹੋਈ ਧੋਖਾਧੜੀ ਅਤੇ ਮਨੀ ਲਾਂਡਰਿੰਗ ਸਕੀਮ ਵਿਚ ਇਨ੍ਹਾਂ ਦੀ ਭੂਮਿਕਾ ਸੀ। ਇਸ ਮਾਮਲੇ ਵਿਚ ਭਾਰਤ ‘ਚ ਰਹਿਣ ਵਾਲੇ 32 ਸਾਜ਼ਿਸ਼ਕਰਤਾਵਾਂ ਸਮੇਤ 56 ਵਿਅਕਤੀਆਂ ਅਤੇ ਭਾਰਤ ਸਥਿਤ ਪੰਜ ਕਾਲ ਸੈਂਟਰਾਂ ‘ਤੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ ਤੈਅ ਕੀਤੇ ਗਏ ਸਨ। ਇਸ ਮਾਮਲੇ ਵਿਚ ਤਿੰਨ ਭਾਰਤੀਆਂ ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ।
ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਕੀਤੀ ਠੱਗੀ
ਸਾਜ਼ਿਸ਼ ਤਹਿਤ ਅਹਿਮਦਾਬਾਦ ਵਿਚ ਸਥਿਤ ਕਾਲ ਸੈਂਟਰਾਂ ਦੇ ਜ਼ਰੀਏ ਅਮਰੀਕੀ ਇਮੀਗ੍ਰੇਸ਼ਨ ਸੇਵਾ ਦੇ ਅਧਿਕਾਰੀ ਬਣ ਕੇ ਲੋਕਾਂ ਨਾਲ ਧੋਖਾਧੜੀ ਕੀਤੀ ਗਈ। ਕਾਲ ਸੈਂਟਰ ਦੇ ਆਪਰੇਟਰਾਂ ਨੇ ਲੋਕਾਂ ਨੂੰ ਰਕਮ ਜਮ੍ਹਾਂ ਨਾ ਕਰਨ ‘ਤੇ ਗ੍ਰਿਫ਼ਤਾਰੀ ਜਾਂ ਦੇਸ਼ ਵਾਪਸ ਭੇਜੇ ਜਾਣ ਦੀ ਧਮਕੀ ਦਿੱਤੀ। ਜਿਹੜੇ ਲੋਕ ਰਕਮ ਦੇਣ ਲਈ ਤਿਆਰ ਹੋ ਗਏ ਉਨ੍ਹਾਂ ਨੂੰ ਕਿਹਾ ਗਿਆ ਕਿ ਕਿਵੇਂ ਭੁਗਤਾਨ ਕਰਨਾ ਹੈ। ਡਾਟਾ ਬ੍ਰੋਕਰਸ ਅਤੇ ਦੂਜੇ ਵਸੀਲਿਆਂ ਤੋਂ ਲੋਕਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਸੀ। ਲੋਕਾਂ ਤੋਂ ਰਕਮ ਲੈਣ ਲਈ ਬੈਂਕ ਖਾਤੇ ਵੀ ਖੋਲ੍ਹੇ ਗਏ ਸਨ।

RELATED ARTICLES
POPULAR POSTS