ਲਗਾਤਾਰ ਘਾਟੇ ਅਤੇ ਫੰਡ ਨਾ ਮਿਲਣ ਕਰਕੇ ਸ਼ੇਅਰ 60 ਫੀਸਦੀ ਡਿੱਗੇ
ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ‘ਸਿਲੀਕਾਨ ਵੈਲੀ ਬੈਂਕ’ ਨੂੰ ਰੈਗੂਲੇਟਰਜ਼ ਨੇ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ਼ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਅਤੇ ਇਨੋਵੇਸ਼ਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਬੈਂਕ ਦੀ ਮੂਲ ਕੰਪਨੀ ਐਸਵੀਬੀ ਫਾਈਨੈਂਸ਼ੀਅਲ ਗਰੁੱਪ ਦੇ ਸੇਅਰਾਂ ’ਚ 9 ਮਾਰਚ ਨੂੰ ਲਗਭਗ 60 ਫੀਸਦੀ ਗਿਰਾਵਟ ਆਈ ਸੀ ਅਤੇ ਇਸ ਤੋਂ ਬਾਅਦ ਇਸ ਬੈਂਕ ਨੂੰ ਕਾਰੋਬਾਰ ਕਰਨ ਤੋਂ ਰੋਕ ਦਿੱਤਾ ਗਿਆ। ਇਹ ਅਮਰੀਕਾ ਦੇ ਇਤਿਹਾਸ ’ਚ 2008 ਦੇ ਵਿੱਤੀ ਸੰਕਟ ਤੋਂ ਬਾਅਦ ਹੁਣ ਤੱਕ ਦਾ ਸਭ ਵੱਡਾ ਫੇਲੀਅਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਐਸਵੀਬੀ ਦੇ ਸ਼ੇਅਰ ਡਿੱਗਣ ਨਾਲ ਲੰਘੇ ਦੋ ਦਿਨਾਂ ’ਚ ਅਮਰੀਕੀ ਬੈਂਕਾਂ ਨੂੰ ਸਟਾਕ ਮਾਰਕੀਟ ’ਚ 100 ਅਰਬ ਡਾਲਰ ਦਾ ਨੁਕਸਾਨ ਹੋਇਆ। ਉਥੇ ਹੀ ਯੂਰਪੀਅਨ ਬੈਂਕਾਂ ਨੂੰ 50 ਅਰਬ ਡਾਲਰ ਦਾ ਘਾਟਾ ਹੋਇਆ। ਫੈਡਰਲ ਡਿਪਾਜਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਸਿਲੀਕਾਨੀ ਵੈਲੀ ਬੈਂਕ ਨੂੰ ਟੇਕਓਵਰ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਉਸ ਨੇ ਗ੍ਰਾਹਕਾਂ ਦਾ ਪੈਸਾ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਵੀ ਦਿੱਤੀ ਹੈ। ਸਿਲੀਕਾਨ ਬੈਂਕ ਹੁਣ 13 ਨੂੰ ਖੁੱਲੇਗਾ, ਜਿਸ ਤੋਂ ਬਾਅਦ ਸਾਰੇ ਇੰਸ਼ੋਰਡ ਡਿਪਾਜਿਟਰਜ਼ ਨੂੰ ਆਪਣੇ ਡਿਪਾਜਿਟ ਕਢਵਾਉਣ ਦੀ ਛੋਟ ਹੋਵੇਗੀ।
Check Also
ਜਾਪਾਨ ਭਾਰਤ ‘ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼
ਕਿਸ਼ਿਦਾ ਨੇ ਮੋਦੀ ਨੂੰ ਮਈ ‘ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ ਨਵੀਂ …