-11.4 C
Toronto
Wednesday, January 21, 2026
spot_img
Homeਦੁਨੀਆਟਰੰਪ ਵੱਲੋਂ ਪਰਵਾਸੀਆਂ ਦੇ 'ਵਿਚਾਰਧਾਰਕ ਟੈਸਟ' ਦਾ ਪ੍ਰਸਤਾਵ

ਟਰੰਪ ਵੱਲੋਂ ਪਰਵਾਸੀਆਂ ਦੇ ‘ਵਿਚਾਰਧਾਰਕ ਟੈਸਟ’ ਦਾ ਪ੍ਰਸਤਾਵ

Donald_Trump copy copyਕੱਟੜਪੰਥੀ ਇਸਲਾਮ ਦੇ ਪਾਸਾਰ ਨੂੰ ਰੋਕਣ ਦਾ ਅਹਿਦ ਲੈਂਦਿਆਂ ਆਲਮੀ ਅੱਤਵਾਦ ਨੂੰ ਹਰਾਉਣ ਦੀ ਨੀਤੀ ਦਾ ਕੀਤਾ ਜ਼ਿਕਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕੱਟੜਪੰਥੀ ਇਸਲਾਮ ਦੇ ਪਾਸਾਰ ਨੂੰ ਰੋਕਣ ਦਾ ਅਹਿਦ ਲੈਂਦਿਆਂ ਆਲਮੀ ਅੱਤਵਾਦ ਨੂੰ ਹਰਾਉਣ ਦੀ ਨੀਤੀ ਦਾ ਜ਼ਿਕਰ ਕੀਤਾ ਅਤੇ ਸੰਭਾਵੀਂ ਪਰਵਾਸੀਆਂ ਦੀ ‘ਗੰਭੀਰ ਜਾਂਚ’ ਤਹਿਤ ਠੰਢੀ ਜੰਗ ਦੇ ਦੌਰ ਵਾਂਗ ‘ਵਿਚਾਰਧਾਰਕ ਸਕਰੀਨਿੰਗ ਟੈਸਟ’ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਟਰੰਪ ਨੇ ਨਾਟੋ ਅਤੇ ਮੱਧ ਪੂਰਬੀ ਸਹਿਯੋਗੀਆਂ ਨਾਲ ਮਿਲ ਕੇ ਆਲਮੀ ਅੱਤਵਾਦ ਨੂੰ ਮਾਤ ਦੇਣ ਸਬੰਧੀ ਖਾਕਾ ਜਾਰੀ ਕਰਦਿਆਂ ਦੱਸਦਿਆਂ ਕਿ ਰਾਸ਼ਟਰ ਨਿਰਮਾਣ ਦਾ ਯੁੱਗ ਸਮਾਪਤ ਹੋਣਾ ਚਾਹੀਦਾ ਹੈ।
70 ਸਾਲਾ ਰੀਅਲ ਅਸਟੇਟ ਕਾਰੋਬਾਰੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਆਈਐਸਆਈਐਸ ਨੂੰ ਤਬਾਹ ਕਰਨ ਲਈ ਹਮਲਾਵਰ ਢੰਗ ਨਾਲ ਸਾਂਝੀਆਂ ਅਤੇ ਜਥੇਬੰਧਕ ਫ਼ੌਜੀ ਮੁਹਿੰਮਾਂ ਚਲਾਏਗਾ।
ਉਨ੍ਹਾਂ ਕਿਹਾ, ‘ਜੇਕਰ ਮੈਂ ਰਾਸ਼ਟਪਤੀ ਬਣਦਾ ਹਾਂ ਤਾਂ ਮੈਂ ਰਾਸ਼ਟਰ ਨਿਰਮਾਣ ਦੇ ਯੁੱਗ ਨੂੰ ਬੇਹੱਦ ਤੇਜ਼ੀ ਨਾਲ ਨਿਰਣਾਇਕ ਅੰਤ ਵੱਲ ਲੈ ਕੇ ਜਾਵਾਂਗਾ। ਸਾਡਾ ਨਵਾਂ ਦ੍ਰਿਸ਼ਟੀਕੋਣ ਨਿਸ਼ਚਤ ਤੌਰ ‘ਤੇ ਕੱਟੜਪੰਥੀ ਇਸਲਾਮ ਨੂੰ ਰੋਕਣ ਵਾਲਾ ਹੋਣਾ ਚਾਹੀਦਾ, ਜਿਸ ਵਿੱਚ ਅਮਰੀਕਾ ਦੀਆਂ ਦੋਵੇਂ ਪਾਰਟੀਆਂ, ਸਾਡੇ ਵਿਦੇਸ਼ੀ ਸਹਿਯੋਗੀਆਂ ਅਤੇ ਪੱਛਮੀ ਏਸ਼ੀਆ ਵਿੱਚ ਸਾਡੇ ਸਹਿਯੋਗੀਆਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਜਿਹੜਾ ਵੀ ਮੁਲਕ ਇਸ ਟੀਚੇ ਵਿਚ ਹਿੱਸੇਦਾਰ ਹੈ, ਉਹ ਸਾਡਾ ਸਹਿਯੋਗੀ ਹੋਵੇਗਾ। ਕੁੱਝ ਇਸ ਟੀਚੇ ਵਿਚ ਸ਼ਾਮਲ ਨਹੀਂ ਹਨ।
ਅਸੀਂ ਹਮੇਸ਼ਾ ਆਪਣੇ ਦੋਸਤ ਨਹੀਂ ਚੁਣ ਸਕਦੇ ਪਰ ਅਸੀਂ ਆਪਣੇ ਵੈਰੀਆਂ ਨੂੰ ਪਛਾਣਨ ਵਿੱਚ ਹਮੇਸ਼ਾ ਨਾਕਾਮ ਨਹੀਂ ਹੋ ਸਕਦੇ।’ ਟਰੰਪ ਨੇ ਅਮਰੀਕਾ ਵਿੱਚ ਕੱਟੜਪੰਥੀ ਵਿਚਾਰਧਾਰਾ ਵਾਲੇ ਲੋਕਾਂ ਦਾ ਦਾਖ਼ਲਾ ਰੋਕਣ ਲਈ ਨਵੇਂ ਪਰਵਾਸੀਆਂ ਲਈ ‘ਗੰਭੀਰ ਜਾਂਚ ਪ੍ਰਕਿਰਿਆ’ ਅਪਣਾਏ ਜਾਣ ਦਾ ਪ੍ਰਸਤਾਵ ਰੱਖਿਆ ਹੈ। ਟਰੰਪ ਨੇ ਕਿਹਾ, ‘ਸਾਨੂੰ ਉਨ੍ਹਾਂ ਲੋਕਾਂ ਨੂੰ ਦੇਸ਼ ਵਿੱਚ ਦਾਖ਼ਲੇ ਦੀ ਆਗਿਆ ਦੇਣੀ ਚਾਹੀਦੀ ਹੈ, ਜੋ ਸਾਡੀਆਂ ਕਦਰਾਂ ਕੀਮਤਾਂ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਸਾਡੇ ਲੋਕਾਂ ਦਾ ਸਨਮਾਨ ਕਰਦੇ ਹਨ। ਠੰਡੀ ਜੰਗ ਦੇ ਦੌਰ ਸਮੇਂ ਸਾਡੇ ਕੋਲ ਵਿਚਾਰਧਾਰਕ ਟੈਸਟ ਦੀ ਵਿਵਸਥਾ ਸੀ। ਅੱਜ ਅਸੀਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ।
ਉਨ੍ਹਾਂ ਲਈ ਇਕ ਨਵੀਂ ਟੈਸਟ ਪ੍ਰਕਿਰਿਆ ਵਿਕਸਤ ਕਰਨ ਦਾ ਸਮਾਂ ਆ ਗਿਆ ਹੈ। ਮੈਂ ਇਸ ਨੂੰ ਗੰਭੀਰ ਜਾਂਚ ਕਹਿੰਦਾ ਹਾਂ। ਅੱਤਵਾਦੀਆਂ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਵੱਖ ਕੀਤੇ ਜਾਣ ਤੋਂ ਇਲਾਵਾ ਸਾਨੂੰ ਆਪਣੇ ਦੇਸ਼ ਜਾਂ ਉਸ ਦੇ ਸਿਧਾਂਤਾਂ ਖ਼ਿਲਾਫ਼ ਵੈਰਭਾਵ ਵਾਲਾ ਨਜ਼ਰੀਆ ਰੱਖਣ ਵਾਲੇ ਲੋਕਾਂ ਨੂੰ ਛਾਂਟਣ ਦੀ ਲੋੜ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਕਾਨੂੰਨ ਦੀ ਥਾਂ ਸ਼ਰੀਆ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ।’

RELATED ARTICLES
POPULAR POSTS