-0.7 C
Toronto
Sunday, January 11, 2026
spot_img
Homeਦੁਨੀਆਪਾਕਿ ਨੇ 600 ਜੰਗੀ ਟੈਂਕ ਖਰੀਦਣ ਦੀ ਬਣਾਈ ਯੋਜਨਾ

ਪਾਕਿ ਨੇ 600 ਜੰਗੀ ਟੈਂਕ ਖਰੀਦਣ ਦੀ ਬਣਾਈ ਯੋਜਨਾ

ਭਾਰਤ ਦੀ ਸਰਹੱਦ ਨਾਲ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪਾਕਿ ਖ਼ਰੀਦੇਗਾ ਜੰਗੀ ਟੈਂਕ
ਨਵੀਂ ਦਿੱਲੀ : ਭਾਰਤ ਨਾਲ ਸਰਹੱਦ ਉੱਤੇ ਆਪਣੀ ਫੌਜੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਪਾਕਿਸਤਾਨ ਨੇ 600 ਦੇ ਕਰੀਬ ਟੈਂਕ ਖ਼ਰੀਦਣ ਦੀ ਯੋਜਨਾ ਬਣਾਈ ਹੈ।ਇਨ੍ਹਾਂ ਵਿਚ ਰੂਸ ਤੋਂ ਖ਼ਰੀਦੇ ਜਾਣ ਵਾਲੇ ਟੀ-90 ਟੈਂਕ ਵੀ ਸ਼ਾਮਲ ਹਨ।
ਪਾਕਿਸਤਾਨ ਇਨ੍ਹਾਂ ਟੈਂਕਾਂ ਨੂੰ ਜੰਮੂ ਖੇਤਰ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਕਰਨ ਦਾ ਇਛੁੱਕ ਹੈ। ਇਹ ਜਾਣਕਾਰੀ ਭਾਰਤ ਦੀ ਫੌਜ ਅਤੇ ਖ਼ੁਫੀਆ ਸਰੋਤਾਂ ਨੇ ਜਾਰੀ ਕੀਤੀ ਹੈ।ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਨ੍ਹਾਂ ਟੈਂਕਾਂ ਦੀ ਸਮਰੱਥਾ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਹੋਵੇਗੀ। ਇਨ੍ਹਾਂ ਵਿਚੋਂ ਕੁੱਝ ਜੰਮੂ-ਕਸ਼ਮੀਰ ਨਾਲ ਕੰਟਰੋਲ ਰੇਖਾ ਉੱਤੇ ਤਾਇਨਾਤ ਕੀਤੇ ਜਾਣਗੇ। ਜੰਗੀ ਟੈਂਕਾਂ ਤੋਂ ਇਲਾਵਾ ਪਾਕਿਸਤਾਨ ਦੀ ਫੌਜ ਇਟਲੀ ਤੋਂ ਐਸਪੀ ਮਾਈਕ-10 ਤੋਪਾਂ ਵੀ ਖ਼ਰੀਦ ਰਹੀ ਹੈ ਅਤੇ 120 ਤੋਪਾਂ ਪਹਿਲਾਂ ਹੀ ਖ਼ਰੀਦੀਆਂ ਜਾ ਚੁੱਕੀਆਂ ਹਨ। ਕੁੱਲ 245 ਤੋਪਾਂ ਖ਼ਰੀਦੀਆਂ ਜਾਣੀਆਂ ਹਨ। ਦੂਜੇ ਪਾਸੇ ਭਾਰਤੀ ਫੌਜ ਕੋਲ ਪਹਿਲਾਂ ਹੀ ਟੀ-90 ਟੈਂਕ ਹਨ ਤੇ ਇਸਲਾਮਾਬਾਦ ਰੂਸ ਦੇ ਨਾਲ ਰੱਖਿਆ ਸੌਦਾ ਕਰਕੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਜੋ ਅਜ਼ਾਦੀ ਤੋਂ ਬਾਅਦ ਰੱਖਿਆ ਖੇਤਰ ਵਿਚ ਭਾਰਤ ਦਾ ਅਹਿਮ ਅਤੇ ਵਿਸ਼ਵਾਸਯੋਗ ਭਾਈਵਾਲ ਸਾਬਿਤ ਹੋਇਆ ਹੈ।

RELATED ARTICLES
POPULAR POSTS