-10.4 C
Toronto
Saturday, January 31, 2026
spot_img
Homeਦੁਨੀਆਏਜੰਟਾਂ ਦੀ ਧੋਖਾਧੜੀ ਕਾਰਨ ਦੁਬਈ ਵਿਚ ਫਸੇ ਭਾਰਤੀ ਕਾਮੇ

ਏਜੰਟਾਂ ਦੀ ਧੋਖਾਧੜੀ ਕਾਰਨ ਦੁਬਈ ਵਿਚ ਫਸੇ ਭਾਰਤੀ ਕਾਮੇ

dubai-news-indian-kame-copy-copyਭਾਰਤ ਸਰਕਾਰ ਤੋਂ ਦਖਲ ਮੰਗਿਆ
ਫਿਲੌਰ/ਬਿਊਰੋ ਨਿਊਜ਼ : ਦੁਬਈ ਵਿੱਚ ਰੋਜ਼ੀ ਲਈ ਗਏ ਭਾਰਤੀ ਕਾਮਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਸ਼ਕਲਾਂ ਵਾਅਦੇ ਅਤੇ ਹਕੀਕਤਾਂ ਵਿੱਚ ਮੇਲ ਨਾ ਹੋਣ ਕਾਰਨ ਸਾਹਮਣੇ ਆ ਰਹੀਆਂ ਹਨ। ਦੁਬਈ ਤੋਂ ਫੋਨ ਅਤੇ ਵੱਟਸਐਪ ਰਾਹੀਂ ਆਪਣੀ ਮੁਸ਼ਕਲਾਂ ਬਿਆਨਦਿਆਂ ਕਾਮਿਆਂ ਨੇ ਦੱਸਿਆ ઠਕਿ ਜਾਅਲੀ ਇਕਰਾਰਨਾਮੇ ਬਣਾ ਕੇ ਏਜੰਟ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਕਰੀਬ 150 ਹੋਰ ਵਿਅਕਤੀ ਕੰਮ ਲਈ ਪੁੱਜੇ ਹਨ ਅਤੇ ਇਹ ਭੁੱਖੇ-ਭਾਣੇ ਲੋਕ ਸੜਕ ਕਿਨਾਰੇ ਰਹਿਣ ਲਈ ਮਜਬੂਰ ਹਨ। ਭਾਰਤੀ ਕਾਮਿਆਂ ਨੇ ਦੱਸਿਆ ਕਿ ਬਟਾਲਾ, ਜਲੰਧਰ ਤੇ ਲੁਧਿਆਣਾ ਦੇ ਕੁਝ ਏਜੰਟ ਧੜਾਧੜ ਇਧਰ ਬੰਦੇ ਭੇਜਣ ਵਿੱਚ ਲੱਗੇ ਹੋਏ ਹਨ ਅਤੇ ਇੱਥੇ ਆ ਕੇ ਮਜ਼ਦੂਰਾਂ ਨੂੰ ਕਈ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਇਨ੍ਹਾਂ ਕਾਮਿਆਂ ਨੇ ਦੱਸਿਆ ਕਿ ਹਾਲਾਤ ਏਨੇ ਬਦਤਰ ਹੋ ਗਏ ਹਨ ਕਿ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰੀ ਰਹਿੰਦੀ ਹੈ, ਜਿਸ ‘ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਨ੍ਹਾਂ ਕਾਮਿਆਂ ਨੇ ਦੱਸਿਆ ਕਿ ਏਜੰਟਾਂ ਵੱਲੋਂ ਕਈ ਅਜਿਹੀਆਂ ਕੰਪਨੀਆਂ ਦੇ ਨਾਂ ‘ਤੇ ਇਕਰਾਰਨਾਮੇ ਬਣਾਏ ਜਾਂਦੇ ਹਨ, ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਦੇਵੇ।

RELATED ARTICLES
POPULAR POSTS