ਸਮਝੌਤੇ ਤਹਿਤ ਦੋਵੇਂ ਦੇਸ਼ ਸਾਲ ਵਿਚ ਦੋ ਵਾਰ ਕੈਦੀਆਂ ਦੀ ਸੂਚੀ ਕਰਦੇ ਹਨ ਸਾਂਝੀ
ਇਸਲਾਮਾਬਾਦ/ਬਿਊਰੋ ਨਿਊਜ਼ੂ
ਪਾਕਿਸਤਾਨ ਨੇ ਦੋ-ਪੱਖੀ ਸਮਝੌਤੇ ਦੇ ਤਹਿਤ ਜੇਲ੍ਹਾਂ ਵਿਚ ਬੰਦ 537 ਭਾਰਤੀ ਕੈਦੀਆਂ ਦੀ ਸੂਚੀ ਭਾਰਤ ਨਾਲ ਸਾਂਝੀ ਕੀਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਕੈਦੀਆਂ ਵਿੱਚ 483 ਮਛੇਰੇ ਤੇ 54 ਹੋਰ ਵਿਅਕਤੀ ਸ਼ਾਮਲ ਹਨ। ਇਹ ਕਦਮ ਭਾਰਤ ਤੇ ਪਾਕਿਸਤਾਨ ਵਿਚਾਲੇ 21 ਮਈ, 2008 ਨੂੰ ਹੋਏ ਕੂਟਨੀਤਕ ਪਹੁੰਚ ਸਮਝੌਤੇ ਤਹਿਤ ਚੁੱਕਿਆ ਗਿਆ ਹੈ। ਇਸ ਸਮਝੌਤੇ ਦੇ ਤਹਿਤ ਸਾਲ ਵਿੱਚ ਦੋ ਵਾਰ ਦੋਵੇਂ ਦੇਸ਼ ਆਪੋ-ਆਪਣੇ ਮੁਲਕ ਅੰਦਰ ਮੌਜੂਦ ਕੈਦੀਆਂ ਦੀ ਸੂਚੀ ਸਾਂਝੀ ਕਰਦੇ ਹਨ। ਭਾਰਤ ਸਰਕਾਰ ਵੀ ਨਵੀਂ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਭਾਰਤ ਵਿੱਚ ਕੈਦ ਉਨ੍ਹਾਂ ਦੇ ਨਾਗਿਰਕਾਂ ਦੀ ਸੂਚੀ ਸੌਂਪੇਗੀ। ਦੋਵੇਂ ਮੁਲਕ ਵਾਰ-ਵਾਰ ਤਣਾਅ ਦੇ ਬਾਵਜੂਦ ਕੈਦੀਆਂ ਦੀ ਸੂਚੀ ਸਾਂਝੀ ਕਰਨ ਦੀ ਰਵਾਇਤ ਦਾ ਪਾਲਣ ਕਰਦੇ ਆ ਰਹੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੀ ਕਿ ਜੇਕਰ ਪਾਕਿਸਤਾਨ ਪੰਜਾਬ ਦੇ ਸਿੱਖਾਂ ਦਾ ਹਮਦਰਦ ਹੈ ਤਾਂ ਉਸ ਨੂੰ ਪੂਰੇ ਭਾਰਤ ਦਾ ਹਮਦਰਦ ਬਣਨਾ ਪਵੇਗਾ।