-0.6 C
Toronto
Wednesday, February 11, 2026
spot_img
Homeਦੁਨੀਆਅਮਰੀਕਾ ਕੋਵਿਡ ਨਾਲ ਨਜਿੱਠਣ ਲਈ ਭਾਰਤ ਦੀ ਮੱਦਦ ਕਰਦਾ ਰਹੇਗਾ

ਅਮਰੀਕਾ ਕੋਵਿਡ ਨਾਲ ਨਜਿੱਠਣ ਲਈ ਭਾਰਤ ਦੀ ਮੱਦਦ ਕਰਦਾ ਰਹੇਗਾ

10 ਕਰੋੜ ਡਾਲਰ ਦੀ ਮਦਦ ਦੇਣ ਦਾ ਕੀਤਾ ਹੈ ਵਾਅਦਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਉਹ ਆਪਣੇ ‘ਅਹਿਮ ਭਾਈਵਾਲ’ ਭਾਰਤ ਦੀ ਮਦਦ ਕਰਦਾ ਰਹੇਗਾ।
ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਕੋਵਿਡ ਨਾਲ ਜੁੜੀ ਵੱਖ-ਵੱਖ ਮਦਦ ਭਾਰਤ ਨੂੰ ਦਿੱਤੇ ਜਾਣ ਦੀ ਨਿਗਰਾਨੀ ਕਰ ਰਹੇ ਹਨ।
ਅਮਰੀਕਾ ਨੇ ਦਸ ਕਰੋੜ ਡਾਲਰ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ ਤੇ ਹੁਣ ਤੱਕ ਸੱਤ ਜਹਾਜ਼ ਵੱਖ-ਵੱਖ ਰਾਹਤ ਸਮੱਗਰੀ ਨਾਲ ਲੱਦ ਕੇ ਭਾਰਤ ਭੇਜੇ ਗਏ ਹਨ। ਕਈ ਭਾਰਤੀ-ਅਮਰੀਕੀ ਸੰਗਠਨ ਵੀ ਸਹਾਇਤਾ ਦੇ ਕਾਰਜ ਵਿਚ ਜੁਟੇ ਹੋਏ ਹਨ। ‘ਸੇਵਾ ਇੰਟਰਨੈਸ਼ਨਲ’ ਤੇ ਭਾਰਤੀ ਮੂਲ ਦੇ ਡਾਕਟਰਾਂ ਦੇ ਇਕ ਸੰਗਠਨ ਨੇ ਇਕ ਆਨਲਾਈਨ ਟੈਲੀਹੈਲਥ ਪਲੈਟਫਾਰਮ ਨਾਲ ਸਾਂਝ ਪਾਈ ਹੈ। ਇਸ ਰਾਹੀਂ ਭਾਰਤ ਵਿਚ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫ਼ਤ ਮੈਡੀਕਲ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ।

RELATED ARTICLES
POPULAR POSTS