7 C
Toronto
Friday, May 8, 2026
spot_img
Homeਦੁਨੀਆਬਰੈਂਪਟਨ ਵਿਖੇ 11 ਸਤੰਬਰ ਨੂੰ ਸਾਹਿਤਕ ਗੋਸ਼ਟੀ

ਬਰੈਂਪਟਨ ਵਿਖੇ 11 ਸਤੰਬਰ ਨੂੰ ਸਾਹਿਤਕ ਗੋਸ਼ਟੀ

logo-2-1-300x105ਬਰੈਂਪਟਨ :  ਫਾਊਂਡਰ ਐਡੀਟਰ ਚੇਤਨਾ ਬਿਊਰੋ ਬਰੈਂਪਟਨ ਦੇ ਸੰਚਾਲਕ ਸੁਿਰੰਦਰ ਸਿੰਘ ਪਾਮਾ ਹੁਰੀਂ ਆਪਣੇ ਸਹਿਯੋਗੀਆਂ ਅਤੇ ਸਾਊਥ ਏਸ਼ੀਅਨ ਸੀਨੀਅਰਜ਼ ਸਮਾਈਲਿੰਗ ਕਲੱਬ ਦੇ ਸਹਿਜੋਗ ਨਾਲ ਬਰੈਂਪਟਨ ਰੇਅਲਾਸਨ ਬਿਲਡਿੰਗ ਨੰਬਰ 500 ਫਲੈਚਰਜ ਲਾਇਬਰੇਰੀ ਦੇ ਜਿਮਨੇਜੀਅਮ ਹਾਲ ਵਿਖੇ ਸਤੰਬਰ 11, 2016 ਦਿਨ ਐਤਵਾਰ ਬਾਅਦ ਦੁਪਿਹਰ ਸਮਾਂ ਇਕ ਵਜੇ ਤੋਂ ਚਾਰ ਵਜੇ ਤੱਕ ਪੰਜਾਬੀ ਕਿਤਾਬਾਂ ਤੇ ਇਕ ਸਾਹਿਤਕ ਗੋਸ਼ਟੀ ਕਰਵਾ ਰਹੇ ਹਨ। ਇਸ ਸਾਹਿਤਕ ਗੋਸ਼ਟੀ ਵਿੱਚ ਪੰਜਾਬੀ ਕਿਤਾਬਾਂ ‘ਅਨੇਕ ਰੰਗ’ ਲੇਖਕ ਗਿਆਨ ਸਿੰਘ ਘਈ, ‘ਕੈਨੇਡਾ ਦੀ ਫੇਰੀ’ ਲੇਖਕ ਹਰਪਾਲ ਸਿੰਘ ਰਾਮਦੀਵਾਲੀ ‘ਲੱਗੀ ਨਜ਼ਰ ਮਹਾਂਪੰਜਾਬ ਨੂੰ’ ਲੇਖਕ ਸੁਰਿੰਦਰ ਸਿੰਘ ਪਾਮਾ, ‘ਮਹਿਰਮ ਦਿਲਾਂ ਦੇ’ ਡ. ਮਲਕੀਅਤ ਸਿੰਘ ਸੁਹਲ, ‘ਭਾਈ ਸੰਗਤ ਸਿੰਘ ਸ਼ਹੀਦ’ ਲੇਖਕ ਮਨਜੀਤ ਸਿੰਘ ਟਾਂਡਾ, ‘ਫਰੋਮ ਮਾਈਂਡ ਟੂ ਸੋਲ’ ਅੰਗਰੇਜ਼ੀ ਕਵਿਤਾਵਾਂ ਲੇਖਕ ਨਰਿੰਦਰ ਭੰਗੂ। ਇਸ ਸਾਹਿਤਕ ਗੋਸਟੀ ਵਿੱਚ ਸਮੂਲ੍ਹੀਅਤ ਕਰਨ ਲਈ ਪੰਜਾਬੀ ਸਾਹਿਤ ਪ੍ਰੇਮੀਆਂ ਦੀ ਜਾਣਕਾਰੀ ਹਿੱਤ ਖੂੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਸਾਹਿਤਕ ਬੁਲਾਰੇ ਵੱਖ ਵੱਖ ਕਿਤਾਬਾਂ ਤੇ ਸਾਹਿਤਕ ਵਿਚਾਰ ਚਰਚਾ ਕਰਨਗੇ।

RELATED ARTICLES
POPULAR POSTS