-5 C
Toronto
Wednesday, December 3, 2025
spot_img
Homeਦੁਨੀਆਲੋਕ ਸੇਵਾ ਅਤੇ ਦੇਸ਼ ਭਗਤੀ ਨੂੰ ਸਮਰਪਿਤ ਮਹਾਨ ਸਖਸ਼ੀਅਤਾਂ ਦੀ ਯਾਦ ਵਿੱਚ...

ਲੋਕ ਸੇਵਾ ਅਤੇ ਦੇਸ਼ ਭਗਤੀ ਨੂੰ ਸਮਰਪਿਤ ਮਹਾਨ ਸਖਸ਼ੀਅਤਾਂ ਦੀ ਯਾਦ ਵਿੱਚ ਸਮਾਗਮ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਬੀਤੇ ਦਿਨੀਂ ਪੰਜਾਬੀ ਸਭਿੱਆਚਾਰ ਮੰਚ ਟੋਰਾਂਟੋ ਵਲੋਂ ਇੱਕ ਯਾਦਗਾਰੀ ਸਮਾਗਮ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਪਰਧਾਨਗੀ ਮੰਚ ਦੇ ਪਰਧਾਨ ਬਲਦੇਵ ਸਿੰਘ ਸਹਿਦੇਵ, ਜਰਨੈਲ ਸਿੰਘ ਅੱਚਰਵਾਲ, ਜਗਜੀਤ ਸਿੰਘ ਜੋਗਾ ਅਤੇ ਓਲੰਪਿਅਨ ਤਰਲੋਕ ਸਿੰਘ ਸੰਧੂ ਨੇ ਕੀਤੀ। ਕਿਰਤੀ ਲਹਿਰ ਦੇ ਘੁਲਾਟੀਏ ਅਤੇ ਨਿਹਾਲ ਸਿੰਘ ਵਾਲਾ ਦੇ ਸਾਬਕਾ ਐਮ ਐਲ ਏ ਕਾ: ਗੁਰਬਖ਼ਸ ਸਿੰਘ, ਦੇਸ਼ ਭਗਤ ਅਤੇ ਗਦਰੀ ਬਾਬਾ ਅਰੂੜ ਸਿੰਘ ਦੇ ਕਦਮ ਚਿੰਨ੍ਹਾਂ ਤੇ ਚੱਲਣ ਵਾਲੇ ਬਾਬਾ ਅਜੀਤ ਸਿੰਘ ਜੋ ਲਗਾਤਾਰ 30 ਸਾਲ ਪਿੰਡ ਚੂਹਰਚੱਕ (ਮੋਗਾ) ਦੇ ਸਰਪੰਚ ਰਹੇ ਅਤੇ ਕਨੇਡਾ ਦੀ ਧਰਤੀ ਤੇ ਆਰਜ਼ੀ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਸਿਰੜ ਨਾਲ ਸੰਘਰਸ਼ ਕਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਕਨੇਡੀਅਨ ਦੇ ਲੋਕ ਹਿੱਤਾਂ ਲਈ ਕੀਤੇ ਕਾਰਜ਼ਾਂ ਨੂੰ ਯਾਦ ਕੀਤਾ ਗਿਆ। ਕਾ: ਗੁਰਬਖਸ਼ ਸਿੰਘ ਅਤੇ ਕਾ: ਦਰਸ਼ਨ ਸਿੰਘ ਕਨੇਡੀਅਨ ਨੇ ਪੰਜਾਬ ਅਸੈਂਬਲੀ ਅੰਦਰ ਨਿਕਾਸੀ ਜ਼ਮੀਨਾਂ ਦੀ ਨਿਲਾਮੀ ਰੋਕਣ, ਭੂਮੀ ਸੁਧਾਰਾਂ, ਸਿੱਖਿਆ ਦੇ ਕੌਮੀਕਰਨ, ਖੁਸ਼-ਹੈਸੀਅਤ ਟੈਕਸ ਦੀ ਮੁਆਫੀ ਅਤੇ 18 ਸਾਲਾਂ ਦੇ ਨੌਜਵਾਨਾਂ ਲਈ ਵੋਟ ਦੇ ਹੱਕ ਦੀ ਜਬਰਦਸਤ ਲੜਾਈ ਲੜੀ। ਇਸ ਤੋਂ ਬਿਨਾਂ ਜਗੀਰਦਾਰਾਂ ਦੀ ਬੇਨਾਮੀ ਜ਼ਮੀਨ ਛੋਟੇ ਕਿਸਾਨਾਂ ਅਤੇ ਮੁਜ਼ਾਰਿਆਂ ਵਿੱਚ ਵੰਡਣ ਦੇ ਸੰਘਰਸ਼ ਦੀ ਅਗਵਾਈ ਕੀਤੀ।
ਕਾ: ਦਰਸ਼ਨ ਸਿੰਘ ਕਨੇਡੀਅਨ ਨੇ ਕਨੇਡਾ ਦੇ ਬੀ ਸੀ ਅਤੇ ਅਲਬਰਟਾ ਦੇ ਕਾਮਿਆਂ ਨੂੰ ਜਥੇਬੰਦ ਕਰਕੇ ਨਸਲੀ ਵਿਤਕਰੇ ਵਿਰੁੱਧ, ਉਜ਼ਰਤ ਵਿੱਚ ਵਾਧਾ, ਭਾਰਤੀ ਕਾਮਿਆਂ ਨੂੰ ਇੰਮੀਗਰੇਸ਼ਨ ਦਿਵਾਉਣ ਅਤੇ ਵੋਟ ਦੇ ਹੱਕ ਲਈ ”ਇੰਟਰਨੈਸ਼ਨਲ ਵੁੱਡ ਵਰਕਰਜ਼ ਆਫ ਅਮੈਰਿਕਾ” ਵਿੱਚ ਰੋਲ ਅਦਾ ਕਰਕੇ ਕਾਮਿਆਂ ਲਈ ਪ੍ਰਾਪਤੀਆਂ ਕੀਤੀਆਂ। ਬਲਦੇਵ ਸਿੰਘ ਸਹਿਦੇਵ, ਜਰਨੈਲ ਸਿੰਘ ਅੱਚਰਵਾਲ, ਜਗਜੀਤ ਸਿੰਘ ਜੋਗਾ ਅਤੇ ਸਕੱਤਰ ਸੁਖਦੇਵ ਸਿੰਘ ਧਾਲੀਵਾਲ ਨੇ ਤਿੰਨਾਂ ਦੇਸ਼ ਭਗਤਾਂ ਦੇ ਕੁਰਬਾਨੀ ਭਰੇ ਸੰਘਰਸ਼ ਦੀ ਗਾਥਾਂ ਸਰੋਤਿਆਂ ਨਾਲ ਸਾਂਝੀ ਕੀਤੀ।  ਓਲੰਪੀਅਨ ਤਰਲੋਕ ਸਿੰਘ ਸੰਧੂ ਨੇ ਓਲੰਪਿਕ ਖੇਡਾਂ ਬਾਰੇ ਅਤੇ ਭਾਰਤ ਅੰਦਰ ਸਪੋਰਟਸ ਨਾਲ ਸਬੰਧਤ ਸਹੀ ਨੀਤੀਆਂ ਦੀ ਅਨਹੋਂਦ ਜਿਸ ਕਾਰਨ ਖਿਡਾਰੀਆਂ ਦੇ ਪੱਲੇ ਨਿਰਾਸ਼ਾ ਪੈਂਦੀ ਹੈ ਬਾਰੇ ਗੱਲ ਕੀਤੀ। ਇਸ ਸਾਰੇ ਪ੍ਰੋਗਰਾਮ ਨੂੰ ਮੰਚ ਦੇ ਸਕੱਤਰ ਸੁਖਦੇਵ ਸਿੰਘ ਧਾਲੀਵਾਲ ਨੇ ਬੜੇ ਵਧੀਆਂ ਢੰਗ ਨਾਲ ਚਲਾਇਆ। ਚਾਹ ਪਾਣੀ ਅਤੇ ਖਾਣ ਪੀਣ ਦੀ ਸੇਵਾ ਬਾਬਾ ਅਜੀਤ ਸਿੰਘ ਦੇ ਪੋਤਰੇ ਸੁਰਿੰਦਰ ਗਿੱਲ ਅਤੇ ਸੁਖਦੇਵ ਧਾਲੀਵਾਲ ਦੇ ਪਰਿਵਾਰ ਵਲੋਂ ਕੀਤੀ ਗਈ।

RELATED ARTICLES
POPULAR POSTS