Breaking News
Home / ਦੁਨੀਆ / ਲਾਹੌਰ ਤੋਂ ਇਕ ਘੰਟੇ ‘ਚ ਪਹੁੰਚਿਆ ਜਾ ਸਕੇਗਾ ਸ੍ਰੀ ਕਰਤਾਰਪੁਰ ਸਾਹਿਬ

ਲਾਹੌਰ ਤੋਂ ਇਕ ਘੰਟੇ ‘ਚ ਪਹੁੰਚਿਆ ਜਾ ਸਕੇਗਾ ਸ੍ਰੀ ਕਰਤਾਰਪੁਰ ਸਾਹਿਬ

ਪਾਕਿ ਮੁਸਾਫ਼ਰਾਂ ਤੇ ਭਾਰਤੀ ਯਾਤਰੂਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ ਉਪਰਾਲਾ
ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵਲੋਂ ਲਾਹੌਰ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਿਚਾਲੇ ਫ਼ਾਸਲਾ ਘਟਾਉਣ ਲਈ ਕਰਤਾਰਪੁਰ ਮੋਟਰ-ਵੇਅ ਦੀ ਉਸਾਰੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਨਾਲ ਹੁਣ ਸਿਰਫ਼ ਲਾਹੌਰ ਤੋਂ ਇਕ ਘੰਟੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਜਾ ਸਕੇਗਾ, ਜਦਕਿ ਪਹਿਲਾਂ ਇਸ ਵਿਚ ਲਗਪਗ ਦੋ-ਢਾਈ ਘੰਟੇ ਦਾ ਸਮਾਂ ਲੱਗਦਾ ਸੀ।
ਦੱਸਿਆ ਗਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਚੌਧਰੀ ਅਬਰਾਰ ਉਲ ਹੱਕ ਕਾਲੂ ਦੀਆਂ ਕੋਸ਼ਿਸ਼ਾਂ ਸਦਕਾ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਹੈ। ਉਕਤ ਸੜਕ ਦਾ ਨਿਰਮਾਣ ਪਾਕਿ ਮੁਸਾਫ਼ਰਾਂ ਤੇ ਭਾਰਤੀ ਯਾਤਰੂਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਕਿ ਰੇਲਵੇ ਮੰਤਰਾਲੇ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤੀ ਸਰਹੱਦ ਡੇਰਾ ਬਾਬਾ ਨਾਨਕ ਤੱਕ ਰੇਲਵੇ ਲਾਈਨ ਬਣਾਉਣ ਲਈ ਵੀ ਭਾਰਤ ਸਰਕਾਰ ਨੂੰ ਪੇਸ਼ਕਸ਼ ਕੀਤੀ ਸੀ ਅਤੇ ਸੰਘੀ ਰੇਲਵੇ ਮੰਤਰੀ ਨੇ ਕਿਹਾ ਸੀ ਕਿ ਪਾਕਿਸਤਾਨ ਕਰਤਾਰਪੁਰ ਤੋਂ ਭਾਰਤੀ ਸਰਹੱਦ ਤੱਕ ਰੇਲਵੇ ਪਟੜੀ ਬਣਾਉਣ ਲਈ ਤਿਆਰ ਹੈ ਅਤੇ ਜਲਦ ਬਾਅਦ ਪਾਕਿ ਰੇਲਵੇ ਵਲੋਂ ਲਾਹੌਰ, ਨਾਰੋਵਾਲ ਤੋਂ ਸਿਆਲਕੋਟ ਹੁੰਦੇ ਹੋਏ ਰਾਵਲਪਿੰਡੀ ਤੱਕ ਰੇਲ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਿਆਲਕੋਟ ਹਵਾਈ ਅੱਡੇ ਲਈ ਨਵੀਂ ਸੜਕ ਬਣਾਏ ਜਾਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਵਿਦੇਸ਼ ਤੋਂ ਹਵਾਈ ਜਹਾਜ਼ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਵਾਲੇ ਸਿੱਖ ਸ਼ਰਧਾਲੂ ਸਿਆਲਕੋਟ ਤੋਂ ਸਿਰਫ਼ ਅੱਧੇ ਘੰਟੇ ਵਿਚ ਗੁਰਦੁਆਰਾ ਸਾਹਿਬ ‘ਚ ਪਹੁੰਚ ਸਕਣਗੇ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …