Breaking News
Home / ਪੰਜਾਬ / ਪੰਜਾਬ ਵਿਧਾਨ ਸਭਾ ‘ਚ ਫਿਰ ਸਾਂਝਾ ਪੰਜਾਬ ਨਜ਼ਰ ਆਇਆ

ਪੰਜਾਬ ਵਿਧਾਨ ਸਭਾ ‘ਚ ਫਿਰ ਸਾਂਝਾ ਪੰਜਾਬ ਨਜ਼ਰ ਆਇਆ

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਡਾ. ਮਨਮੋਹਨ ਸਿੰਘ ਵੀ ਵਿਸ਼ੇਸ਼ ਇਜਲਾਸ ‘ਚ ਹੋਏ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੁਲਾਏ ਗਏ ਵਿਸ਼ੇਸ਼ ਇਕ ਰੋਜ਼ਾ ਇਜਲਾਸ ਵਿਚ 53 ਵਰ੍ਹਿਆਂ ਬਾਅਦ ਫਿਰ ਤੋਂ ਸਾਂਝਾ ਪੰਜਾਬ ਨਜ਼ਰ ਆਇਆ ਜਦੋਂ ਪੰਜਾਬ-ਹਰਿਆਣਾ ਦੀਆਂ ਦੋਨਾਂ ਸਰਕਾਰਾਂ ਦੇ ਨਾਲ-ਨਾਲ ਦੋਵਾਂ ਸੂਬਿਆਂ ਦੇ ਸਮੂਹ ਐਮ ਐਲ ਏ ਇਕੱਠੇ ਬੈਠੇ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਇਜਲਾਸ ਵਿਚ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਗੱਲ ਕੀਤੀ, ਉਥੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਸ਼ੇ ਅਤੇ ਵਾਤਾਵਰਨ ਦੇ ਨਾਲ-ਨਾਲ ਔਰਤ ਦੇ ਸਨਮਾਨ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਤੋਂ ਬਹੁਤ ਪਰ੍ਹਾਂ ਚਲੇ ਗਏ ਹਾਂ। ਇਸ ਮੌਕੇ ਸਵਾਗਤੀ ਸ਼ਬਦ ਜਿੱਥੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਨੇ ਕਹੇ, ਉਥੇ ਹੀ ਧੰਨਵਾਦੀ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖੇ। ਜ਼ਿਕਰਯੋਗ ਹੈ ਕਿ ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ ਜਿੱਥੇ ਮੁੱਖ ਮੰਤਰੀ, ਗਵਰਨਰ, ਐਮ ਐਲ ਏ ਹਾਜ਼ਰ ਸਨ, ਉਥੇ ਹੀ ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ ਤੇ ਹੋਰ ਨਾਮਚਿੰਨ੍ਹ ਹਸਤੀਆਂ ਮੌਜੂਦ ਰਹੀਆਂ। ਪੰਜਾਬ ਦੇ ਇਤਿਹਾਸ ਵਿਚ ਇਹ ਵਿਸ਼ੇਸ਼ ਇਜਲਾਸ ਆਪਣੀ ਖਾਸ ਅਹਿਮੀਅਤ ਨਾਲ ਦਰਜ ਹੋ ਗਿਆ।

Check Also

ਇੰਗਲੈਂਡ ‘ਚ ਸਿੱਖ ਵਿਅਕਤੀ ਉਤੇ ਨਸਲੀ ਹਮਲੇ ਦੀ ਲੌਂਗੋਵਾਲ ਨੇ ਕੀਤੀ ਨਿੰਦਾ

ਭਾਰਤ ਸਰਕਾਰ ਕੋਲੋਂ ਦਖਲ ਦੀ ਕੀਤੀ ਮੰਗ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ …