ਦੋਆਬੇ ਵਿੱਚ ਸਨਅਤਕਾਰਾਂ, ਦਲਿਤਾਂ ਤੇ ਪਰਵਾਸੀ ਭਾਰਤੀਆਂ ਦੇ ਮੁੱਦੇ ਉਭਾਰੇ; ‘ਆਪ’ ਵਿਰੁੱਧ ਨਾਅਰੇਬਾਜ਼ੀ ਕਰਨ ਵਾਲਿਆਂ ਨਾਲ ਖਿੱਚ-ਧੂਹ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੌਰੇ ਦੌਰਾਨ ਮਾਝੇ ਤੇ ਮਾਲਵੇ ਵਿੱਚ ਨਸ਼ਿਆਂ ਅਤੇ ਕਿਸਾਨ ਖ਼ੁਦਕਸ਼ੀਆਂ ਦੀ ਗੱਲ ਕਰਨ ਤੋਂ ਬਾਅਦ ઠ’ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਆਬੇ ਦੀ ਧਰਤੀ ‘ਤੇ ਪੈਰ ਧਰਦਿਆਂ ਹੀ ਦਲਿਤਾਂ, ਸਨਅਤਕਾਰਾਂ ਤੇ ਪਰਵਾਸੀ ਭਾਰਤੀਆਂ ਦੇ ਮੁੱਦਿਆਂ ਨੂੰ ਮੁੱਖ ਰੂਪ ਵਿੱਚ ਉਭਾਰਿਆ।
ਕੇਜਰੀਵਾਲ ਨੇ ઠਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ‘ਆਪ’ ਸਰਕਾਰ ਬਣਾਉਣ ਲਈ ઠਏਜੰਡਾ ਤਿਆਰ ਕਰਨ ਤੇ ઠਆਪਣੇ ਸੁਝਾਅ ਦੇਣ ਕਿਉਂਕਿ ਲੋਕਾਂ ਦੀ ਭਾਈਵਾਲੀ ਨਾਲ ਹੀ ਚੋਣ ਮੋਨਰਥ ਪੱਤਰ ਤਿਆਰ ਕੀਤਾ ਜਾਵੇਗਾ। ਪੰਜਾਬ ਦੇ ਸਨਅਤਕਾਰਾਂ ਨੇ ਕੇਜਰੀਵਾਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਡਰੇ ਹੋਏ ਹਨ ਤੇ ਉਨ੍ਹਾਂ ਨੂੰ ਸੂਬੇ ਦੀ ਭ੍ਰਿਸ਼ਟ ਅਫ਼ਸਰਸ਼ਾਹੀ ਤੋਂ ਬਚਾਇਆ ਜਾਵੇ। ਇੱਕ ਸਮਾਗਮ ਵਿੱਚ ‘ਆਪ’ ਦੀਆਂ ਟੋਪੀਆਂ ਪਾ ਕੇ ਕੇਜਰੀਵਾਲ ਵਿਰੁੱਧ ਨਾਅਰੇ ਲਾਉਣ ਵਾਲਿਆਂ ਵਿੱਚ ਇੱਕ ਕਾਂਗਰਸੀ ਆਗੂ ਦਾ ਪੁੱਤਰ ਵੀ ਕਥਿਤ ਤੌਰ ‘ਤੇ ਸ਼ਾਮਲ ਸੀ, ਜਿਸ ਨਾਲ ਖਿੱਚ-ਧੂਹ ਕੀਤੀ ਗਈ।
ਕੇਜਰੀਵਾਲ ਨੇ ਪਹਿਲੀ ਮੀਟਿੰਗ ਢਿੱਲਵਾਂ ਵਿੱਚ ਕੀਤੀ ਜਿੱਥੇ ਇੱਕ 83 ਸਾਲਾ ਬਜ਼ੁਰਗ ਸੋਮਨਾਥ ਨੇ 250 ਰੁਪਏ ਪੈਨਸ਼ਨ ਨਾ ਮਿਲਣ ਕਾਰਨ ਆਤਮ ਹੱਤਿਆ ਕਰ ਲਈ ਸੀ। ਸੋਮਨਾਥ ਦੇ ਪੁੱਤਰ ਸੁਭਾਸ਼ ਕੁਮਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕੇਜਰੀਵਾਲ ਭੁਲੱਥ ਦੇ ਪਿੰਡ ਬਜਾਜਾਂ ਤੇ ਫ਼ਹਤਿਪੁਰ ਵੀ ਗਏ, ਜਿਥੇ 2013 ਵਿੱਚ ਹਾਦਸੇ ਕਾਰਨ ਦਲਿਤ ਪਰਿਵਾਰਾਂ ਦੇ 20 ਜਣੇ ਮਾਰੇ ਗਏ ਸਨ। ਸਰਕਾਰ ਵੱਲੋਂ ਇੱਕ-ਇੱਕ ਲੱਖ ਰੁਪਏ ਮੁਆਵਜ਼ਾ ਦੇਣ ਦੇ ਐਲਾਨ ਦੇ ਬਾਵਜੂਦ ਵੀ ਰਾਸ਼ੀ ਨਹੀਂ ਦਿੱਤੀ ਗਈ। ਪੀੜਤ ਜਗਤਾਰ ਸਿੰਘ ਤੇ ਬਾਵਾ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ 14 ਪਰਿਵਾਰਕ ਮੈਂਬਰ ਮਾਰੇ ਗਏ ਸਨ। ‘ਆਪ’ ਆਗੂਆਂ ਨੇ ਭਰੋਸਾ ਦਿੱਤਾ ਕਿ ਸਰਕਾਰ ਬਣਨ ‘ਤੇ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਪੰਜਾਬ ਵਿੱਚ ਪਿਛਲੇ 9 ਸਾਲ ਤੋਂ ਸਨਅਤ ਦੇ ਹੋ ਰਹੇ ਉਜਾੜੇ ਦਾ ਜ਼ਿਕਰ ਕਰਦਿਆਂ ਸਨਅਤਕਾਰਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਡਰੇ ਹੋਏ ਹਨ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਅੱਗੇ ਲਾਚਾਰ ਹਨ।
ਸਾਰੇ ਸਨਅਤਕਾਰਾਂ ਨੇ ਵੈਟ ਰਿਫੰਡ ਨਾ ਹੋਣ ਦਾ ਮਾਮਲਾ ਵੀ ਕੇਜਰੀਵਾਲ ਅੱਗੇ ਰੱਖਿਆ। ਸਨਅਤਕਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਹਾਲ ਕੀਤਾ ਹੈ, ਉਸ ਨਾਲ ਸਨਅਤਕਾਰਾਂ ਦੇ ਹੌਸਲੇ ਟੁੱਟ ਚੁੱਕੇ ਹਨ ਅਤੇ ਉਹ ਡਰ ਕਾਰਨ ਪੰਜਾਬ ਛੱਡ ਕੇ ਹੋਰ ਸੂਬਿਆਂ ਵਿੱਚ ਜਾ ਕੇ ਯੂਨਿਟ ਲਾ ਰਹੇ ਹਨ। ਇੱਕ ਹੋਰ ਸਨਅਤਕਾਰ ਨੇ ਇਹ ਵੀ ਕਿਹਾ ਕਿ ‘ਆਪ’ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਹ ਪੈਂਦੀ ਲੱਗ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਜਿਹੜੀ ਨੀਤੀ ਵੀ ਬਣਾਈ ਜਾਵੇਗੀ ਉਹ ਸਨਅਤਕਾਰਾਂ ਦੀ ਮਨਜ਼ੂਰੀ ਨਾਲ ਬਣਾਈ ਜਾਵੇਗੀ।
ਦੇਸ਼ ਵਿਰੋਧੀ ਨਾਅਰੇ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਮੰਗੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਨੇ ਮੰਗ ਕੀਤੀ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ‘ਆਪ’ ਆਗੂ ਨੇ ਕਿਹਾ ਕਿ ਡਾ. ਗਾਂਧੀ ઠਤੇ ਖਾਲਸਾ ਲਈ ਪਾਰਟੀ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ।
Check Also
ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਹਰਿਆਣਾ ਪੁਲਿਸ ’ਤੇ ਚੁੱਕੇ ਸਵਾਲ
ਕਿਹਾ : ਅੰਬਾਲਾ ’ਚ ਧਾਰਾ 163 ਲੱਗੀ ਹੋਣ ਦੇ ਬਾਵਜੂਦ ਸਤਿੰਦਰ ਸਤਰਾਜ ਦਾ ਪ੍ਰੋਗਰਾਮ ਕਿਵੇਂ …