ਮਾਲਟਨ ਗੁਰੂਘਰ ਮਨਾਇਆ ਜਾਵੇਗਾ
ਮਾਲਟਨ/ਬਿਊਰੋ ਨਿਊਜ਼ :
ਹਰ ਸਾਲ ਦੀ ਤਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ਗੁਰਦੁਆਰਾ ਦੀ ਸੰਗਤ ਵਲੋਂ ਸਥਾਨਕ ਸੰਗਤ ਦੇ ਸਹਿਯੋਗ ਨਾਲ 16 ਤੋਂ 18 ਸਤੰਬਰ ਤਕ ਗੁਰਦੁਆਰਾ ਮਾਲਟਨ ਵਿਖੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾਵੇਗਾ। 16 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ ਤੇ 18 ਸਤੰਬਰ ਦਿਨ ਐਤਵਾਰ 11:00 ਵਜੇ ਭੋਗ ਪੈਣਗੇ।
ਉਪਰੰਤ ਰਾਗੀ ਢਾਡੀ ਗੁਰੂ ਜਸ ਨਾਲ ਨਿਹਾਲ ਕਰਨਗੇ ਅਤੇ ਕਥਾ ਵਾਚਕ ਗੁਰੂ ਸਾਹਿਬ ਦੇ ਫਲਸਫੇ ਤੇ ਰੌਸ਼ਨੀ ਪਾਉਂਗੇ। ਸਮੂਹ ਸੰਗਤ ਨੂੰ ਇਸ ਸਮੇਂ ਦਰਸ਼ਨ ਦੇਕੇ ਰੌਣਕ ਵਧਾਕੇ ਆਪਣੇ ਜੀਵਨ ਸਫਲਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਗੁਰੁ ਦਾ ਲੰਗਰ ਅਤੁਟ ਚੱਲੇਗਾ। ਦਾਸ : ਚੰਬਲ ਸਿੰਘ ਬਾਜਵਾ, 416-576-3652
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 16 ਤੋਂ 18 ਸਤੰਬਰ 2016
RELATED ARTICLES