19.7 C
Toronto
Sunday, September 14, 2025
spot_img
Homeਕੈਨੇਡਾਮਾਲਟਨ ਵਿਖੇ ਸਾਬਕਾ ਫੌਜੀਆਂ ਦੀ ਮੀਟਿੰਗ ਸਫਲ ਰਹੀ

ਮਾਲਟਨ ਵਿਖੇ ਸਾਬਕਾ ਫੌਜੀਆਂ ਦੀ ਮੀਟਿੰਗ ਸਫਲ ਰਹੀ

ਮਾਲਟਨ/ਬਿਊਰੋ ਨਿਊਜ਼
4 ਮਾਰਚ ਨੂੰ ਮਾਲਟਨ ਦੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿਖੇ ਸਾਬਕਾ ਫੌਜੀਆਂ ਦੀ ਮੀਟਿੰਗ ਹੋਈ ਜਿਸਦੀ ਪਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਮਨਫੀ ਤਾਪਮਾਨ ਹੁੰਦਿਆਂ ਭੀ ਮੈਂਬਰਾਂ ਨੇ ਵਧ ਚੜ੍ਹ ਕੇ ਹਾਜ਼ਰੀ ਲਗਵਾਈ।
ਚਾਹ ਪਕੌੜੇ ਦੇ ਨਾਸ਼ਤੇ ਮਗਰੋਂ ਪ੍ਰੋਗਰਾਮ ਅਰੰਭ ਹੋਇਆ। ਸੈਕਟਰੀ ਸਾਹਿਬ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਪਿਛਲੀ ਮੀਟਿੰਗ ਵਿੱਚ ਹੋਈਆਂ ਗਤੀਵਿਧਿਆਂ ਦਾ ਵੇਰਵਾ ਦਿੱਤਾ। ਹਿਸਾਬ ਕਿਤਾਬ ਪੜ੍ਹਕੇ ਸੁਣਾਇਆ ਅਤੇ ਵਰਤਮਾਨ ਮੀਟਿੰਗ ਦਾ ਅਜੰਡਾ ਪੇਸ਼ ਕੀਤਾ।
ਇਸ ਤੋਂ ਉਪਰੰਤ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਸਭ ਨੂੰ ਜੀ ਆਇਆਂ ਆਖਿਆ। ਸਭਾ ਦੇ ਤਿੰਨ ਮੈਂਬਰ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਉਹਨਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੇ ਸਨਮਾਨ ਵਿੱਚ ਖੜੇ ਹੋਕੇ ਇੱਕ ਮਿੰਟ ਦਾ ਮੋਨ ਧਾਰਨ ਕਰਕੇ ਅਪਣੇ ਮਨ ਵਿੱਚ ਅਰਦਾਸ ਕੀਤੀ ਕਿ ਅਕਾਲਪੁਰਖ ਵਿਛੜੀਆਂ ਰੂਹਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਣ। ਸਤਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਵੀ ਨਜ਼ਰ ਮਾਰੀ। ਉਹਨਾਂ ਆਖਿਆ ਕਿ ਮੀਡੀਏ ਨਾਲ ਭੀ ਸੰਪਰਕ ਰੱਖਿਆ ਜਾਵੇਗਾ ਕਿ ਉਹ ਡੀਫੈਂਸ ਫੋਰਸਿਸ ਬਾਰੇ ਖਬਰਾਂ ਛਾਪਕੇ ਜਾਣਕਾਰੀ ਦਿੰਦੇ ਰਹਿਣਗੇ। ਲਾਈਫ ਸਰਟੀਫਿਕੇਟ ਲੈਣ ਬਾਰੇ ਆਈਆਂ ਮੁਸ਼ਕਲਾਂ ‘ਤੇ ਵੀ ਵਿਚਾਰ ਕੀਤੀ  ਗਈ ਅਤੇ ਕੌਂਸਲੇਟ ਜਨਰਲ ਸਾਹਿਬ ਅਤੇ ਓਨਾਂ ਦੇ ਸਟਾਫ ਦਾ ਭੀ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਐਮ.ਪੀ.ਜਨਾਬ ਰਮੇਸ਼ ਸੰਘਾ ਮੁੱਖ ਮਹਿਮਾਨ ਸਨ। ਸੰਘਾ ਸਾਹਿਬ ਵੀ ਸਾਬਕਾ ਫੌਜੀ ਹਨ ਅਤੇ ਉਨਾਂ ਨੇ ਵਾਯੂ ਸੈਨਾ ਵਿੱਚ ਸਰਵਿਸ ਕੀਤੀ ਹੈ। ਸੰਘਾ ਸਾਹਿਬ ਨੇ ਵਿਸ਼ਵਾਸ ਦੁਆਇਆ ਕਿ ਉਹ ਹਰ ਖੇਤਰ ਵਿੱਚ ਸਾਬਕਾ ਫੌਜੀਆਂ ਦੀ ਮਦਦ ਕਰਨਗੇ। ਉਨ੍ਹਾਂ ਇਹ ਵੀ ਆਖਿਆ ਜੇ ਉਨ੍ਹਾਂ ਦਾ ਦਿੱਤਾ ਹੋਇਆ ਲਾਈਫ ਸਰਟੀਫਿਕੇਟ ਸਵੀਕਾਰ ਹੁੰਦਾ ਹੈ ਤਾਂ ਉਹ ਲਾਈਫ ਸਰਟੀਫਿਕੇਟ ਦੇਣ ਲਈ ਵੀ ਤਿਆਰ ਹਨ। ਸੰਘਾ ਸਾਹਿਬ ਅਤੇ ਕੁਝ ਨਵੇਂ ਆਏ ਸਾਬਕਾ ਕਰਮਚਾਰੀਆਂ ਨੂੰ ਸਭਾ ਦੇ ਮੈਂਬਰ  ਬਣਾਇਆ ਗਿਆ। ਬੀਬੀ ਗੁਰਮੇਹਰ ਕੌਰ ਨੂੰ ਦਿੱਤੀਆਂ ਧਮਕੀਆਂ ਬਾਰੇ ਵੀ ਵਿਚਾਰ ਕੀਤੀ ਗਈ। ਸਾਰੇ ਮੈਂਬਰਾਂ ਨੇ ਗੁਰਮੇਹਰ ਕੌਰ ਦੇ ਹੱਕ ਵਿੱਚ ਹਾਮੀ ਭਰੀ ਕਿ ਉਸਨੇ ਕੋਈ ਗਲਤ ਬਿਆਨ ਨਹੀਂ ਦਿੱਤਾ। ਉਸਨੇ ਆਖਿਆ ਸੀ ਕਿ ਉਸਦੇ ਬਾਪ ਨੂੰ ਪਾਕਿਸਤਾਨੀਆਂ ਨੇ ਨਹੀਂ ਮਾਰਿਆ ਬਲਕਿ ਜੰਗ ਨੇ ਮਾਰਿਆ ਸੀ ਅਤ ੇਉਹ ਅਜੇਹੇ ਸੰਸਾਰ ਵਿੱਚ ਰਹਿਣਾ ਚਾਹੁੰਦੀ ਹੈ ਜਿੱਥੇ ਜੰਗ ਨ ਹੋਵੇ ਅਤੇ ਹੋਰ ਕਈ ਗੁਰਮੇਹਰ ਕੌਰਾਂ ਆਪਣੇ ਬਾਪ ਦੇ ਪਿਆਰ ਨੂੰ ਨ ਤਰਸਣ। ਸਾਰੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਸਾਬਕਾ ਫੌਜੀ ਦੀ ਧੀ ਦੀ ਡਟਕੇ ਸਹਾਇਤਾ ਕਰਨਗੇ।  ਅਖੀਰ ‘ਚ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਪਰਵਾਸੀ, ਹਮਦਰਦ ਅਤੇ ਖ਼ਬਰਨਾਮਾ ਅਖ਼ਬਾਰਾਂ ਦੇ ਐਡੀਟਰ ਸਾਹਿਬਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਪਣੇ ਅਖ਼ਬਾਰਾਂ ਵਿੱਚ ਮੀਟਿੰਗ ਬਾਰੇ ਖ਼ਬਰ ਛਾਪੀ। ਪਰਵਾਸੀ ਅਤੇ ਰੰਗਲਾ ਪੰਜਾਬ ਰੇਡੀਓ ਦੇ ਪ੍ਰੋਡਿਊਸਰ ਸਾਹਿਬਾਨ ਰਾਜਿੰਦਰ ਸੈਣੀ ਅਤੇ ਦਿਲਬਾਦ ਚਾਵਲਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਕਰਨਲ ਨਰਵੰਤ ਸਿੰਘ ਸੋਹੀ ਨੂੰ ਅਪਣੇ ਪ੍ਰੋਗਰਾਮਾਂ ‘ਚ ਬੋਲਣ ਲਈ ਸਮਾਂ ਦਿੱਤਾ।

RELATED ARTICLES
POPULAR POSTS