Breaking News
Home / ਕੈਨੇਡਾ / ਚਾਈਲਡ ਕੇਅਰ ਖਰਚਿਆਂ ਵਿਚ 50 ਫੀਸਦੀ ਕਟੌਤੀ ਨਾਲ ਪਰਿਵਾਰਾਂ ਨੂੰ ਹੋਵੇਗੀ 6,000 ਡਾਲਰ ਸਲਾਨਾ ਪ੍ਰਤੀ ਬੱਚਾ ਬੱਚਤ : ਸੋਨੀਆ ਸਿੱਧੂ

ਚਾਈਲਡ ਕੇਅਰ ਖਰਚਿਆਂ ਵਿਚ 50 ਫੀਸਦੀ ਕਟੌਤੀ ਨਾਲ ਪਰਿਵਾਰਾਂ ਨੂੰ ਹੋਵੇਗੀ 6,000 ਡਾਲਰ ਸਲਾਨਾ ਪ੍ਰਤੀ ਬੱਚਾ ਬੱਚਤ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬੀਤੇ ਦਿਨੀਂ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਫੈੱਡਰਲ ਸਰਕਾਰ ਦੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਹੋਏ ਸਮਝੌਤੇ ਅਨੁਸਾਰ ਚਾਈਲਡ ਕੇਅਰ ਖ਼ਰਚਿਆਂ ਵਿੱਚ ਸਾਲ 2020 ਦੇ ਮੁਕਾਬਲੇ 50 ਫ਼ੀਸਦੀ ਕਟੌਤੀ ਹੋਵੇਗੀ ਅਤੇ ਇਸ ਦੇ ਨਾਲ ਮਾਪਿਆਂ ਨੂੰ 6,000 ਡਾਲਰ ਤੱਕ ਪ੍ਰਤੀ ਬੱਚੇ ਦੇ ਹਿਸਾਬ ਨਾਲ ਔਸਤਨ ਸਲਾਨਾ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ 21 ਦਸੰਬਰ 2022 ਤੋਂ ਲਾਗੂ ਹੋਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਕੈਨੇਡਾ-ਵਾਸੀ ਮਹਿਸੂਸ ਕਰ ਰਹੇ ਹਨ ਕਿ ਜੀਵਨ-ਪੱਧਰ ਨੂੰ ਸਾਵਾਂ ਰੱਖਣ ਲਈ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਵੀ ਢੇਰ ਸਾਰਾ ਵਾਧਾ ਹੋ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਫ਼ੈੱਡਰਲ ਸਰਕਾਰ ਪਰਿਵਾਰਾਂ ਦੇ ਜੀਵਨ ਨੂੰ ਸੁਖਾਲਾ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਬੜੇ ਲੰਮੇਂ ਸਮੇਂ ਤੱਕ ਪਰਿਵਾਰਾਂ ਨੂੰ ਬੱਚਿਆਂ ਦੀ ਸੰਭਾਲ ਲਈ ਹਰ ਮਹੀਨੇ ਭਾਰੀ ਖ਼ਰਚੇ ਝੱਲਣੇ ਪਏ ਹਨ ਅਤੇ ਉਨ੍ਹਾਂ ਦੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਦੂਸਰਾ ਚੰਗਾ ਵਿਕਲਪ ਵੀ ਨਹੀਂ ਸੀ। ਫ਼ੈੱਡਰਲ ਸਰਕਾਰ ਦੇ ਇਸ ਐਲਾਨ ਨਾਲ ਚਾਈਲਡ ਕੇਅਰ ਨੂੰ ਅਸੀਂ ਪਰਿਵਾਰਾਂ ਦੇ ਵਿੱਤ ਅਨੁਸਾਰ ਹੋਰ ਸੁਵਿਧਾਜਨਕ ਬਣਾਉਣ ਦਾ ਆਪਣਾ ਵਾਅਦਾ ਪੂਰਾ ਕਰ ਰਹੇ ਹਾਂ।”
ਫ਼ੈੱਡਰਲ ਸਰਕਾਰ ਦੇ ਸੂਬਾਈ ਸਰਕਾਰਾਂ ਨਾਲ ਹੋਏ ਇਸ ਸਮਝੌਤੇ ਨਾਲ ਚਾਈਲਡ ਕੇਅਰ ਦੀ ਫ਼ੀਸ 23 ਡਾਲਰ ਪ੍ਰਤੀ ਦਿਨ ਹੋ ਜਾਏਗੀ ਜਿਸ ਨਾਲ ਓਨਟਾਰੀਓ ਵਿਚ ਪਰਿਵਾਰਾਂ ਨੂੰ ਔਸਤਨ 6,000 ਡਾਲਰ ਤੱਕ ਪ੍ਰਤੀ ਬੱਚਾ ਸਲਾਨਾ ਬੱਚਤ ਹੋ ਜਾਏਗੀ। ਖ਼ਰਚੇ ਵਿੱਚ ਹੋਈ ਇਸ ਕਟੌਤੀ ਨਾਲ ਫ਼ੈੱਡਰਲ ਸਰਕਾਰ ਲਈ ਸਾਲ 2026 ਤੱਕ ਇਸ ਖ਼ਰਚੇ ਨੂੰ ਔਸਤਨ 10 ਡਾਲਰ ਪ੍ਰਤੀ ਦਿਨ ਤੱਕ ਲਿਆਉਣ ਲਈ ਰਾਹ ਪੱਧਰਾ ਹੋ ਜਾਏਗਾ।
ਇਸ ਦੇ ਨਾਲ ਹੀ ਇਸ ਸਮਝੌਤੇ ਨਾਲ ਸੂਬਾਈ ਸਰਕਾਰਾਂ 2026 ਦੇ ਅਖ਼ੀਰ ਤੱਕ 86,000 ਨਵੀਆਂ ਲਾਇਸੰਸ-ਸ਼ੁਦਾ ਚਾਈਲਡ ਕੇਅਰ ਥਾਵਾਂ ਬਣਾਉਣ ਲਈ ਕਾਰਜਸ਼ੀਲ ਹੋ ਜਾਣਗੀਆਂ।

 

ਕੈਨੇਡਾ ਸਰਕਾਰ ਤਰਫੋਂ ਐਮਪੀ ਸੋਨੀਆ ਸਿੱਧੂ ਵੱਲੋਂ ਨਾਟਕਕਾਰ ਹੀਰਾ ਰੰਧਾਵਾ ਦਾ ਸਨਮਾਨ

ਟੋਰਾਂਟੋ : ਬੀਤੇ ਰੋਜ਼ ਕੈਨੇਡੀਅਨ ਸਰਕਾਰ ਦੀ ਤਰਫੋਂ ਬਰੈਂਪਟਨ ਵੈਸਟ ਦੀ ਐਮਪੀ ਸ੍ਰੀਮਤੀ ਸੋਨੀਆ ਸਿੱਧੂ ਵੱਲੋਂ ਨਾਟਕਕਾਰ/ਨਿਰਦੇਸ਼ਕ ਡਾ ਹੀਰਾ ਰੰਧਾਵਾ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਪੰਜਾਬੀ ਰੰਗਮੰਚ ਅਤੇ ਫਿਲਮਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤਾ ਗਿਆ। ਇਸ ਮੌਕੇ ਰੰਧਾਵਾ ਨੂੰ ਹਰ ਮੈਜੇਸਟੀ ਕੁਈਨ ਅਲੈਜ਼ਾਬੇਥ ਵੱਲੋਂ ਥਰੋਨ ਦੇ 70 ਸਾਲ ਪੂਰੇ ਹੋਣ ਤੇ ਪਲੈਟੀਨਮ ਜੁਬਲੀ ਜਸ਼ਨਾਂ ਦੇ ਸੰਬੰਧ ਵਿੱਚ ਜਾਰੀ ਕੀਤੀ ਪਲੈਟੀਨਮ ਜੁਬਲੀ ਪਿੰਨ ਅਤੇ ਮਾਣ-ਪੱਤਰ ਪ੍ਰਦਾਨ ਕੀਤੇ ਗਏ। ਇਸ ਸੰਬੰਧੀ ਗੱਲਬਾਤ ਕਰਦਿਆਂ ਸੋਨੀਆ ਸਿੱਧੂ ਨੇ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਇਹਨਾਂ ਜਸ਼ਨਾਂ ਦੌਰਾਨ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੀਆਂ ਨਾਮਵਰ ਸਖ਼ਸ਼ੀਅਤਾਂ ਦੇ ਕਾਰਜਾਂ ਨੂੰ ਮਾਨਤਾ ਦਿੰਦਿਆਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਡਾ ਹੀਰਾ ਰੰਧਾਵਾ ਇੱਕ ਹਨ। ਜ਼ਿਕਰਯੋਗ ਹੈ ਕਿ ਰੰਧਾਵਾ ਜਿਥੇ ਪਿਛਲੇ 35 ਸਾਲ ਤੋਂ ਪੰਜਾਬੀ ਰੰਗਮੰਚ/ਫਿਲਮਾਂ ਅਤੇ ਟੀਵੀ ਦੇ ਖ਼ੇਤਰ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਉਥੇ ਉਹਨਾਂ ਦੀਆਂ ਪੰਜਾਬੀ ਜ਼ੁਬਾਨ ਵਿੱਚ ਪੰਜ ਪੁਸਤਕਾਂ ਵੀ ਛਪ ਚੁੱਕੀਆਂ ਹਨ। ਉਹ ਹਿੰਦੀ/ਪੰਜਾਬੀ ਤੇ ਅੰਗਰੇਜ਼ੀ ਦੀਆਂ ਦਰਜਨ ਦੇ ਕਰੀਬ ਫਿਲਮਾਂ ਵਿੱਚ ਭੂਮਿਕਾਵਾਂ ਵੀ ਨਿਭਾ ਚੁੱਕੇ ਹਨ। ਇਸ ਮੌਕੇ ਹੀਰਾ ਰੰਧਾਵਾ ਨੇ ਕਿਹਾ ਕਿ ਇਸ ਸਨਮਾਨ ਮਗਰੋਂ ਕਲਾ ਤੇ ਲੋਕਾਂ ਪ੍ਰਤੀ ਉਹਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਅਤੇ ਉਹ ਆਪਣੇ ਉਸਤਾਦ ਭਾਅਜੀ ਗੁਰਸ਼ਰਨ ਸਿੰਘ ਵੱਲੋਂ ਦਰਸਾਏ ਰਾਹ ਤੇ ਚੱਲਦਿਆਂ ਲੋਕਾਂ ਤੱਕ ਉੱਚੀ ਤੇ ਸੁੱਚੀ ਕਲਾ ਪਹੁੰਚਾਉਣ ਲਈ ਵੱਚਨਬੱਧ ਹੈ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …