14.2 C
Toronto
Tuesday, April 28, 2026
spot_img
Homeਕੈਨੇਡਾ'ਗੋਲਡਨ ਟ੍ਰੀ' ਦੀਆਂ ਤਿਆਰੀਆਂ ਜ਼ੋਰਾਂ 'ਤੇ, ਪੇਸ਼ਕਾਰੀ 22 ਅਕਤੂਬਰ ਨੂੰ

‘ਗੋਲਡਨ ਟ੍ਰੀ’ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਪੇਸ਼ਕਾਰੀ 22 ਅਕਤੂਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ ਅੱਪ) ਵੱਲੋਂ ਕੁਲਵਿੰਦਰ ਖ਼ਹਿਰਾ ਦੁਆਰਾ ਲਿਖੇ ਪੰਜਾਬੀ ਨਾਟਕ ‘ਗੋਲਡਨ ਟ੍ਰੀ’ ਦੀ ਪੇਸ਼ਕਾਰੀ 22 ਅਕਤੂਬਰ 2017, ਦਿਨ ਐਤਵਾਰ ਨੂੰ ਬਾਅਦ ਦੁਪਹਿਰ 5:00 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਰੰਗਮੰਚ ਦੇ ਸੂਝਵਾਨ ਦਰਸ਼ਕਾਂ ਨੂੰ ਉਕਤ ਦਿਨ ਸਣੇ ਪਰਿਵਾਰ ਇਸ ਨਾਟਕ ਦਾ ਆਨੰਦ ਮਾਨਣ ਲਈ ਰਾਖਵਾਂ ਰੱਖਣ ਦੀ ਅਪੀਲ ਕਰਦਿਆਂ ਨਾਟਕ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲੋਕ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਉਕਤ ਨਾਟਕ ਹਲਕੀ ਫੁਲਕੀ ਕਮੇਡੀ ਨਾਲ ਸਿਸਟਮ ਤੇ ਟਕੋਰਾਂ ਕਰਦਿਆਂ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰੇਗਾ। ਹੱਸਦੇ ਵੱਸਦੇ ਪਰਿਵਾਰ ਨਾਲ ਵਾਪਰੇ ਹਾਦਸੇ ਮਗਰੋਂ ਬੱਚਿਆਂ ਦੀ ਹਾਲਤ ਅਤੇ ਬਜ਼ੁਰਗਾਂ ਦੇ ਸੰਤਾਪ ਨੂੰ ਦਰਸਾਉਂਦਾ ਇਹ ਨਾਟਕ ਦਰਸ਼ਕਾਂ ਨੂੰ ਝੰਜੋੜਦਾ ਹੈ। ਕੈਨੇਡਾ ਵਿੱਚ ਲਾਲਚੀ ਲੋਕਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੇ ਨਾਲ ਨਾਲ ਫਾਰਮ ਵਰਕਰਾਂ ਦੀ ਹੁੰਦੀ ਲੁੱਟ-ਖਸੁੱਟ ਤੋਂ ਵੀ ਪਰਦੇ ਉਠਾਉਂਦਾ ਹੈ।
ਵਰਨਯੋਗ ਹੈ ਕਿ ‘ਹੈਟਸ ਅੱਪ’ ਦੀ ਟੀਮ ਪਿਛਲੇ ਇੱਕ ਦਹਾਕੇ ਤੋਂ ਨਾਟਕਾਂ ਰਾਹੀਂ ਆਪਣੇ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦਿਆਂ ਉਹਨਾਂ ਦਾ ਭਰਪੂਰ ਮੰਨੋਰੰਜਨ ਕਰਦੀ ਆ ਰਹੀ ਹੈ। ਨਾਟਕ ‘ਗੋਲਡਨ ਟ੍ਰੀ’ ਵਿੱਚ ਜੀਟੀਏ ਦੇ ਸਥਾਨਕ ਕਲਾਕਾਰ ਅੰਤਰਪ੍ਰੀਤ, ਪਰਮਜੀਤ ਦਿਓਲ, ਸ਼ਿੰਗਾਰਾ ਸਮਰਾ, ਤਰੁਨ ਵਾਲੀਆ, ਜੋਵਨ ਦਿਓਲ, ਰਾਬੀਆ, ਜੋਅ ਸੰਘੇੜਾ, ਜਗਵਿੰਦਰ ਪ੍ਰਤਾਪ ਸਿੰਘ, ਡੇਵਿਡ ਸੰਧੂ, ਆਦਿ ਕੰਮ ਕਰ ਰਹੇ ਹਨ। ਇਸ ਨਾਟਕ ਲਈ ਲਾਈਟਸ ਜੀਟੀਏ ਦੇ ਪ੍ਰਮੁੱਖ ਰੰਗਕਰਮੀ ਜਗਵਿੰਦਰ ਜੱਜ ਵੱਲੋਂ ਡੀਜ਼ਾਈਨ ਕੀਤੀਆਂ ਗਈਆਂ ਹਨ ਜਦ ਕਿ ਸੰਗੀਤ ਲਈ ਸ਼ਿਵਰਾਜ ਸੰਨੀ, ਰਿੰਟੂ ਭਾਟੀਆਂ, ਅਤੇ ਹਰਿੰਦਰ ਸੋਹਲ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਕਤ ਨਾਟਕ ਨੂੰ ਸਪਾਂਸਰ ਕਰਨ, ਸਵੈ-ਸੇਵੀ ਵਜੋਂ ਕੰਮ ਕਰਨ, ਜਾਂ ਟਿਕਟਾਂ ਆਦਿ ਦੀ ਜਾਣਕਾਰੀ ਲਈ: 416-319-0551, 647-407-1955, 416-710-2615, 647-295-7351, ਆਦਿ ਫੋਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS