7.3 C
Toronto
Friday, September 25, 2026
spot_img
Homeਕੈਨੇਡਾਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ ਲਗਾਇਆ ਬੋਟ ਕਰੂਜ਼ ਟੂਰ

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ ਲਗਾਇਆ ਬੋਟ ਕਰੂਜ਼ ਟੂਰ

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ ਲਗਾਇਆ ਬੋਟ ਕਰੂਜ਼ ਟੂਰਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਲੰਘੇ ਐਤਵਾਰ 18 ਜੂਨ ਨੂੰ ਓਨਟਾਰੀਓ ਲੇਕ ‘ਤੇ ਬੋਟ ਕਰੂਜ਼ ਟੂਰ ਲਗਾਇਆ। ਇਸ ਟੁਰ ਦਾ ਪ੍ਰਬੰਧ ‘ਸੈਵਨ ਸਟਾਰ ਐਂਟਰਟੇਨਮੈਂਟ ਐਂਡ ਕਲਚਰਲ ਕਲੱਬ’ ਦੇ ਮੈਂਬਰਾਂ ਵੱਲੋਂ ਕੀਤਾ ਗਿਆ।  ਕਰੂਜ਼ ਵਿੱਚ ਦਾਖ਼ਲ ਹੋਣ ਉਪਰੰਤ ਮੈਂਬਰਾਂ ਨੂੰ ਸਨੈਕਸ ਤੇ ਚਾਹ/ਕਾਫ਼ੀ ਆਦਿ ਦਿੱਤੇ ਗਏ। ਕਰੂਜ਼ ਦੇ ਚੱਲਦੇ ਸਫ਼ਰ ਦੌਰਾਨ ਮਸ਼ਹੂਰ ਗਾਇਕ ਬਲਜੀਤ ਮਾਲਵਾ ਅਤੇ ਲੋਕਾਂ ਵਿੱਚ ਮਕਬੂਲ ਜੋਤੀ/ਮਲਕਾ ਭੈਣਾਂ ਦੀ ਜੋੜੀ ਨੇ ਆਪਣੇ ਖ਼ੂਬਸੂਰਤ ਗੀਤਾਂ ਨਾਲ ਸਾਰੇ ਮੈਂਬਰਾਂ ਦਾ ਖ਼ੂਬ ਮਨੋਰੰਜਨ ਕੀਤਾ ਅਤੇ ਨਾਲ ਦੀ ਨਾਲ ਉਨ੍ਹਾਂ ਨੇ ਉੱਚੀਆਂ-ਉੱਚੀਆਂ ਸਮੁੰਦਰੀ ਛੱਲਾਂ ਤੇ ਲਹਿਰਾਂ ਦਾ ਵੀ ਅਨੰਦ ਮਾਣਿਆਂ।  ਇਸ ਦੌਰਾਨ ਲਾਟਰੀ ਦੇ ਡਰਾਅ ਵੀ ਕੱਢੇ ਗਏ ਅਤੇ ਪ੍ਰਬੰਧਕਾਂ ਵੱਲੋਂ ਬਜ਼ੁਰਗਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਟੂਰ ਦੇ ਅਖ਼ੀਰਲੇ ਪੜਾਅ ਵਿੱਚ ਸਵਾਦੀ ਡਿਨਰ ਦਾ ਅਨੰਦ ਮਾਨਣ ਤੋਂ ਬਾਅਦ ਸਾਰਿਆਂ ਨੇ ਘਰਾਂ ਨੂੰ ਚਾਲੇ ਪਾਏ। ਸਮੂਹ ਮੈਂਬਰਾਂ ਵੱਲੋਂ ਇਸ ਟੂਰ ਦੀ ਖ਼ੂਬ ਸਰਾਹਨਾ ਕੀਤੀ ਗਈ ਅਤੇ ਪ੍ਰਬੰਧਕਾਂ ਨੂੰ ਇਸ ਦੇ ਵਧੀਆ ਪ੍ਰਬੰਧ ਲਈ ਵਧਾਈ ਦਿੱਤੀ ਗਈ।

RELATED ARTICLES
POPULAR POSTS