Breaking News
Home / ਕੈਨੇਡਾ / ਪ੍ਰਭਮੀਤ ਸਿੰਘ ਸਰਕਾਰੀਆ ਦੀ ਚੋਣ ਮੁਹਿੰਮ ਲਈ ਉਤਸ਼ਾਹਜਨਕ ਮਾਹੌਲ

ਪ੍ਰਭਮੀਤ ਸਿੰਘ ਸਰਕਾਰੀਆ ਦੀ ਚੋਣ ਮੁਹਿੰਮ ਲਈ ਉਤਸ਼ਾਹਜਨਕ ਮਾਹੌਲ

ਬਰੈਂਪਟਨ/ਬਿਊਰੋ ਨਿਊਜ਼ : ”ਉਨਟਾਰੀਓ ਅਸੈਂਬਲੀ ਲਈ ਹੋਣ ਜਾ ਰਹੀ ਇਲਕੈਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਪੀ ਸੀ ਉਨਟਾਰੀਓ ਦੇ ਉਮੀਦਵਾਰ, ਪ੍ਰਭਮੀਤ ਸਿੰਘ ਸਰਕਾਰੀਆ ਦੇ ਕੈਮਪੇਨ ਵਿਚ ਇਥੋਂ ਦੀ ਨੌਜਵਾਨ ਪੀੜ੍ਹੀ ਅਤੇ ਲੰਬੇ ਅਰਸੇ ਤੋਂ ਭਾਈਚਾਰਕ ਮੁੱਦਿਆਂ ਦੇ ਹੱਲ ਲਈ ਤਜ਼ਰਬਾ ਰੱਖਣ ਵਾਲੇ ਅਧੱਖੜ ਉਮਰ ਦੇ ਲੋਕਾਂ ਵਿਚ ਅਜਿਹਾ ਸੁਮੇਲ ਵੇਖਣ ਨੂੰ ਮਿਲਦਾ ਹੈ ਜੋ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੀ ਸਖ਼ਸ਼ੀਅਤ, ਲਿਆਕਤ ਅਤੇ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਦੀ ਸਮਰੱਥਾ ਸਦਕਾ ਸੰਭਵ ਹੈ।” ਇਹ ਕਹਿੰਦੇ ਹੋਏ ਬਰੈਂਪਟਨ ਦੇ ਨੌਜਵਾਨ ਵਕੀਲ, ਤੇਜਦੀਪ ਸਿੰਘ ਚੱਠਾ ਨੇ ਪ੍ਰਭਮੀਤ ਸਿੰਘ ਦੇ ਹੱਕ ਵਿਚ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੇ ਵਿਚ ਉਹ ਸਭ ਗੁਣ ਹਨ ਜੋ ਕਿ ਅਕਸਰ ਭਾਈਚਾਰੇ ਵਲੋਂ ਉਨ੍ਹਾਂ ਲੋਕਾਂ ਵਿਚ ਵੇਖਣ ਦੀ ਆਸ ਕੀਤੀ ਜਾਂਦੀ ਹੈ ਜੋ ਕਿ ਸਿਆਸੀ ਪਿੜ੍ਹ ਵਿਚ ਲੋਕਾਂ ਤੋਂ ਸਹਾਇਆ ਮੰਗਦੇ ਹਨ। ਤੇਜਦੀਪ ਸਿੰਘ ਜੋ ਕਿ ਪੇਸ਼ੇ ਵਜੋਂ ਵਕੀਲ ਹਨ ਅਤੇ ਬਰੈਂਪਟਨ ਵਿਚ ਸਫਲਤਾਪੂਰਵਕ ਵਕਾਲਤ ਦਾ ਦਫਤਰ ਚਲਾ ਰਹੇ ਹਨ ਨੇ ਕਿਹਾ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੇ ਨਾਲ ਉਸ ਦੀ ਬਚਪਨ ਤੋਂ ਦੋਸਤੀ ਹੈ ਅਤੇ ਇਕੱਠੇਆਂ ਨੇ ਅਨੇਕਾਂ ਭਾਈਚਾਰਕ ਕਾਰਜਾਂ ਵਿਚ ਹੱਥ ਵੰਡਾਉਣ ਤੋਂ ਇਲਾਵਾ ਮੁੱਖ-ਧਾਰਾ ਦੇ ਮੁੱਦਿਆਂ ਵਿਚ ਯੋਗਦਾਨ ਪਾਇਆ ਹੈ ।
ਪ੍ਰਭਮੀਤ ਸਿੰਘ ਸਰਕਾਰੀਆ ਨੇ ਵਿਲਫਿਰਡ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਸਟਰੇਸ਼ਨ ਵਿਚ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਟੀ ਡੀ ਸਕਿਊਰਟੀ ਵਿਚ ਬੇਅ ਸਟਰੀਟ ਉਪਰ ਕੰਮ ਕਰਦੇ ਹੋਏ ਆਪਣੇ ਹੋਰ ਹਮ-ਉਮਰ ਸਾਥੀਆਂ ਦੇ ਨਾਲ ਆਪਸੀ ਵਿਚਾਰ-ਵਟਾਂਦਰੇ ਦੌਰਾਨ ਇਹ ਮਹਿਸੂਸ ਕੀਤਾ ਕਿ ਭਾਈਚਾਰਕ ਮੁੱਦਿਆਂ ਦੇ ਹੱਲ ਲਈ ਢੁਕਵਾਂ ਯੋਗਦਾਨ ਪਾਉਣ ਦੇ ਲਈ ਉਸ ਨੂੰ ਵਕਾਲਤ ਦੀ ਪੜਾਈ ਕਰਨੀ ਚਾਹੀਦੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਕੈਮਪੇਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਨੌਜਵਾਨ ਪ੍ਰਦੀਪ ਕੌਰ ਸੰਘੇੜਾ ਨੇ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਉਨਟਾਰੀਓ ਅਸੈਂਬਲੀ ਵਿਚ ਬਰੈਂਪਟਨ ਸ਼ਹਿਰ ਤੋਂ ਗਏ ਰਾਜਨੀਤਕਾਂ ਦੀ ਸਮਰੱਥਾ ਅਤੇ ਲੋਕ-ਹਿੱਤਾਂ ਪ੍ਰਤੀ ਦ੍ਰਿੜਤਾ ਦੀ ਉਨ੍ਹਾਂ ਦੇ ਐਕਸ਼ਨ ਵਿਚ ਅਣਹੌਂਦ ਅਕਸਰ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ ਕਿਉਂਕਿ ਇਸ ਇਲਾਕੇ ਦੇ ਲੋਕਾਂ ਦੇ ਮੁੱਦੇ ਲਟਕਦੇ ਆ ਰਹੇ ਹਨ ਪ੍ਰਤੂੰ ਪ੍ਰਭਮੀਤ ਸਿੰਘ ਸਰਕਾਰੀਆ ਸਿਆਸੀ ਪਿੜ੍ਹ ਵਿਚ ਨੌਕਰੀ ਲਈ ਨਹੀਂ ਬਲਕਿ ਸਮਾਜ ਦੀ ਸੇਵਾ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਆਪਣੀ ਵਕਾਲਤ ਦੀ ਨੌਕਰੀ ਛੱਡ ਕੇ ਸਿਆਸਤ ਵਿਚ ਆਇਆ ਹੈ । ਪ੍ਰਦੀਪ ਕੌਰ ਸੰਘੇੜਾ ਨੇ ਕਿਹਾ ਕਿ ਇਸ ਇਲਾਕੇ ਦੇ ਵੋਟਰਾਂ ਕੋਲ ਪ੍ਰਭਮੀਤ ਸਿੰਘ ਦੇ ਰੂਪ ਵਿਚ ਇਕ ਵਧੀਆ ਅਤੇ ਪ੍ਰਭਾਵਸ਼ਾਲੀ ਐਮ ਪੀ ਪੀ ਨੂੰ ਕਿਊਨਜ਼ ਪਾਰਕ ਵਿਚ ਭੇਜਣ ਦਾ ਮੌਕਾ ਹੈ ਜੋ ਕਿ ਭਵਿੱਖ ਵਿਚ ਸਮੁੱਚੇ ਭਾਈਚਾਰੇ ਦੇ ਲਈ ਫ਼ਖ਼ਰ ਦਾ ਸਰੋਤ ਬਣੇਗਾ ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …