ਗੱਡੀ ਨਹੀਂ ਖੜ੍ਹੀ ਕੀਤੀ ਜਾ ਸਕੇਗੀ
ਮਾਲਟਨ : ਸਿੱਖ ਹੈਰੀਟੇਜ਼ ਤਰਜ਼ ਦੀ ਸ਼ੈਲੀ ਉਪਰ ਬਣੇ ਹੋਏ ਅਤੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀ ਪਲਾਜ਼ੇ ‘ਗਰੇਟ ਪੰਜਾਬ ਬਿਜ਼ਨਿਸ ਸੈਂਟਰ’ ਵਿੱਚ ਹੁਣ ਲੋਕ ਬਿਨ੍ਹਾ ਆਗਿਆ ਤੋਂ ਸਾਰੀ ਰਾਤ ਗੱਡੀ ਪਾਰਕ ਨਹੀਂ ਕਰ ਸਕਣਗੇ। ਪਲਾਜ਼ੇ ਦੀ ਮੈਨੇਜਮਿੰਟ ਵਲੋਂ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਇੱਕ ਮਾਰਚ 2017 ਤੋਂ ਇਸ ਪਲਾਜ਼ੇ ਨਾਲ ਸੰਬੰਧਿਤ ਕਾਰੋਬਾਰੀ ਜਾ ਗੈਰਕਾਰੋਬਾਰੀ ਰਾਤ ਦੇ ਦੋ ਵਜੇ ਤੋਂ ਲੈ ਕੇ ਸਵੇਰੇ ਸੱਤ ਵਜੇ ਤੱਕ ਗੱਡੀ ਪਾਰਕ ਨਹੀਂ ਕਰ ਸਕੇਗਾ। ਉਲੰਘਣਾ ਕਰਨ ਵਾਲੇ ਦੀ ਗੱਡੀ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ ਜਾਂ ਫਿਰ ਗੱਡ-ਮਾਲਕ ਦੇ ਖਰਚੇ ਉਪਰ ਗੱਡੀ ਟੋ ਵੀ ਕਰਵਾਈ ਜਾ ਸਕਦੀ ਹੈ। ਅਗਰ ਕਿਸੇ ਕਿਰਾਏਦਾਰ ਨੇ ਰਾਤ ਭਰ ਗੱਡੀ ਪਾਰਕ ਕਰਨੀ ਹੈ ਤਾਂ ਉਸ ਨੂੰ ਦਿਨ ਦੇ ਗਿਆਰਾਂ ਵਜੇ ਇਸ ਦੀ ਆਗਿਆ ਇਸ ਈ-ਮੇਲ [email protected] ਜਾਂ [email protected] ਉਪਰ ਲੈਣੀ ਪਵੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …