27.1 C
Toronto
Sunday, July 12, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਪੰਜਾਬੀ ਨੌਜਵਾਨ ਦੀ ਹੱਤਿਆ

ਟੋਰਾਂਟੋ ‘ਚ ਪੰਜਾਬੀ ਨੌਜਵਾਨ ਦੀ ਹੱਤਿਆ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਟੋਰਾਂਟੋ ਡਾਊਨਟਾਊਨ ਵਿਖੇ ਬੀਤੇ ਹਫਤੇ ਜਦ ਕੁਝ ਨੌਜਵਾਨ ਮੁੰਡੇ ਤੇ ਕੁੜੀਆਂ ਜਨਮ ਦਿਨ ਮਨਾਉਣ ਲਈ ਇਕ ਨਾਈਟ ਕਲੱਬ ‘ਚ ਗਏ ਤਾਂ ਉੱਥੇ ਰਾਤ ਨੂੰ 3 ਕੁ ਵਜੇ ਚੱਲੀਆਂ ਗੋਲੀਆਂ ‘ਚ ਪ੍ਰਦੀਪ (26) ਨਾਂਅ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਅਗਲੇ ਦਿਨ ਹਸਪਤਾਲ ‘ਚ ਮੌਤ ਹੋ ਗਈ। ਇਸ ਘਟਨਾ ‘ਚ ਇਕ 24 ਸਾਲ ਦੀ ਕੁੜੀ ਵੀ ਜ਼ਖ਼ਮੀ ਹੋਈ ਹੈ, ਜਿਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਪਰ ਹਮਲਾਵਰ ਅਜੇ ਫਰਾਰ ਹਨ। ਪਤਾ ਲੱਗਾ ਹੈ ਕਿ ਪ੍ਰਦੀਪ ਦਾ ਸੰਬੰਧ ਕੋਟਕਪੂਰਾ ਨੇੜੇ ਪਿੰਡ ਖਾਰਾ ਨਾਲ ਸੀ।

 

RELATED ARTICLES
POPULAR POSTS