-11.5 C
Toronto
Friday, January 23, 2026
spot_img
Homeਜੀ.ਟੀ.ਏ. ਨਿਊਜ਼ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇਸ ਸਾਲ ਮਹਿੰਗਾਈ ਦਰ ਵੱਧ ਰਹਿਣ...

ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇਸ ਸਾਲ ਮਹਿੰਗਾਈ ਦਰ ਵੱਧ ਰਹਿਣ ਦਾ ਦਿੱਤਾ ਸੰਕੇਤ

ਓਟਵਾ/ਬਿਊਰੋ ਨਿਊਜ਼ : ਪਹਿਲਾਂ ਹੀ ਕੈਨੇਡੀਅਨਜ ਨੂੰ ਮਹਿੰਗਾਈ ਦਾ ਸੇਕ ਕਾਫੀ ਹੱਦ ਤੱਕ ਮਹਿਸੂਸ ਹੋ ਰਿਹਾ ਹੈ ਅਜਿਹੇ ਵਿੱਚ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਮਹਿੰਗਾਈ ਦਰ ਇਸ ਸਾਲ ਵੱਧ ਹੀ ਰਹਿਣ ਦੀ ਸੰਭਾਵਨਾ ਹੈ।
ਬੁੱਧਵਾਰ ਨੂੰ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਜੂਨ ਵਿੱਚ ਸਾਲਾਨਾ ਮਹਿੰਗਾਈ ਦਰ 8.1 ਫੀਸਦੀ ਦਰਜ ਕੀਤੀ ਗਈ ਜਦਕਿ ਮਈ ਵਿੱਚ ਇਹ 7.7 ਫੀਸਦੀ ਸੀ।
ਜਨਵਰੀ 1983 ਤੋਂ ਲੈ ਕੇ ਹੁਣ ਤੱਕ ਇਹ ਸੱਭ ਤੋਂ ਵੱਡੀ ਸਾਲਾਨਾ ਤਬਦੀਲੀ ਹੈ। ਇੱਕ ਇੰਟਰਵਿਊ ਵਿੱਚ ਮੈਕਲਮ ਨੇ ਇਹ ਆਖਿਆ ਕਿ ਮਹਿੰਗਾਈ ਸਾਰਾ ਸਾਲ ਇਸੇ ਤਰ੍ਹਾਂ ਬਣੀ ਰਹੇਗੀ। ਪਿਛਲੇ ਮਹੀਨੇ ਮਹਿੰਗਾਈ ਦਰ ਵਿੱਚ ਹੋਣ ਵਾਲੇ ਵਾਧੇ ਦਾ ਕਾਰਨ ਮੁੱਖ ਤੌਰ ਉੱਤੇ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਦੱਸਿਆ ਗਿਆ। ਮੈਕਲਮ ਨੇ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ ਹੁਣ ਕਮੀ ਆਈ ਹੈ ਤੇ ਉਹ ਉਮੀਦ ਕਰਦੇ ਹਨ ਕਿ ਹੁਣ ਤੋਂ ਇੱਕ ਮਹੀਨੇ ਬਾਅਦ ਜਦੋਂ ਨੈਸਨਲ ਸਟੈਟੇਸਟਿਕਸ ਏਜੰਸੀ ਜੁਲਾਈ ਦੀ ਮਹਿੰਗਾਈ ਦਰ ਦਾ ਡਾਟਾ ਪਬਲਿਸ ਕਰੇਗੀ ਤਾਂ ਇਸ ਦਰ ਵਿੱਚ ਮਾਮੂਲੀ ਕਮੀ ਦਰਜ ਕੀਤੀ ਜਾਵੇਗੀ।
ਉਨ੍ਹਾਂ ਆਖਿਆ ਕਿ ਲੋਕਾਂ ਦੇ ਹਿਸਾਬ ਨਾਲ ਵਸਤਾਂ ਦਾ ਉਤਪਾਦਨ ਕਰਨ ਦੀ ਅਰਥਚਾਰੇ ਦੀ ਸਮਰੱਥਾ ਨਾਲੋਂ ਡਿਮਾਂਡ ਦੋ ਕਦਮ ਅੱਗੇ ਚੱਲ ਰਹੀ ਹੈ ਜਿਸ ਕਾਰਨ ਮਹਿੰਗਾਈ ਵਾਲਾ ਇਹ ਦਬਾਅ ਬਣਿਆ ਰਹੇਗਾ।

RELATED ARTICLES
POPULAR POSTS