Breaking News
Home / ਜੀ.ਟੀ.ਏ. ਨਿਊਜ਼ / ਟੀਕਾਕਰਣ ਲਈ ਟੋਰਾਂਟੋ ਵਿੱਚ ਤਿਆਰ ਕੀਤੇ ਜਾ ਰਹੇ ਹਨ 9 ਵੈਕਸੀਨੇਸ਼ਨ ਕਲੀਨਿਕਸ

ਟੀਕਾਕਰਣ ਲਈ ਟੋਰਾਂਟੋ ਵਿੱਚ ਤਿਆਰ ਕੀਤੇ ਜਾ ਰਹੇ ਹਨ 9 ਵੈਕਸੀਨੇਸ਼ਨ ਕਲੀਨਿਕਸ

ਟੋਰਾਂਟੋ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਤੋਂ ਕੈਨੇਡੀਅਨਾਂ ਨੂੰ ਨਿਜ਼ਾਤ ਦਿਵਾਉਣ ਲਈ ਟੀਕਾਮਰਨ ਲਈ 9 ਵੈਕਸੀਨੇਸ਼ਨ ਕੇਂਦਰ ਸਥਾਪਿਤ ਕੀਤੇ ਜਾਣਗੇ। ਸਿਟੀ ਆਫ ਟੋਰਾਂਟੋ ਵੱਲੋਂ ਐਲਾਨ ਕੀਤਾ ਗਿਆ ਕਿ ਸਿਟੀ ਅਧਿਕਾਰੀ ਨੌਂ ਵੈਕਸੀਨ ਕਲੀਨਿਕਸ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਇਹ ਉਦੋਂ ਖੋਲ੍ਹ ਦਿੱਤੇ ਜਾਣਗੇ ਜਦੋਂ ਵੈਕਸੀਨ ਲੋੜੀਂਦੀ ਮਾਤਰਾ ਵਿਚ ਮਿਲ ਜਾਵੇਗੀ। ਮੇਅਰ ਜੌਹਨ ਟੋਰੀ ਨੇ ਐਲਾਨ ਕੀਤਾ ਕਿ ਸਿਟੀ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਕੋਵਿਡ-19 ਇਮਿਊਨਾਈਜੇਸ਼ਨ ਕਲੀਨਿਕਸ ਉਸ ਸਮੇਂ ਉਪਲਬਧ ਹੋਣਗੇ ਜਦੋਂ ਪ੍ਰੋਵਿੰਸ ਵੈਕਸੀਨੇਸ਼ਨ ਲਈ ਤਿਆਰ ਹੋਵੇਗਾ। ਮੇਅਰ ਟੋਰੀ ਨੇ ਆਖਿਆ ਕਿ ਟੀਕਾਕਰਣ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਤੁਹਾਡੀ ਆਪਣੀ, ਤੁਹਾਡੇ ਦੋਸਤਾਂ ਤੇ ਸਹਿ-ਵਰਕਰਜ ਦੀ ਹਿਫਾਜ਼ਤ ਹੁੰਦੀ ਹੈ। ਇਸੇ ਲਈ ਸਿਟੀ ਸਰਕਾਰ ਹੋਰਨਾਂ ਸਰਕਾਰਾਂ ਨਾਲ ਰਲ ਕੇ ਵੈਕਸੀਨ ਦੀ ਵੰਡ ਤੇ ਟੀਕਾਕਰਣ ਨੂੰ ਸੁਖਾਲਾ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰ ਰਹੀ ਹੈ। ਟੋਰੀ ਨੇ ਆਖਿਆ ਕਿ ਹੁਣ ਤਾਂ ਫੈਡਰਲ ਸਰਕਾਰ ਦੀ ਵੈਕਸੀਨ ਸਪਲਾਈ ਉੱਤੇ ਹੀ ਟੇਕ ਹੈ। ਉਨ੍ਹਾਂ ਆਖਿਆ ਕਿ ਇਹ ਕਲੀਨਿਕ ਅਪਰੈਲ ਦੇ ਸੁਰੂ ਵਿੱਚ ਖੋਲ੍ਹੇ ਜਾਣ ਦਾ ਟੀਚਾ ਹੈ। ਸਿਟੀ ਵੱਲੋਂ ਬਣਾਏ ਜਾਣ ਵਾਲੇ ਵੈਕਸੀਨ ਕੇਂਦਰਾਂ ਦੀ ਸੂਚੀ ਇਸ ਤਰ੍ਹਾਂ ਹੋਵੇਗੀ। ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ, 255 ਫਰੰਟ ਸਟਰੀਟ ਵੈਸਟ, ਟੋਰਾਂਟੋ ਕਾਂਗਰਸ ਸੈਂਟਰ, 650 ਡਿਕਸੀ ਰੋਡ, ਮਲਵਰਨ ਕਮਿਊਨਿਟੀ ਰੀਕ੍ਰਿੇਸ਼ਨ ਸੈਂਟਰ, 30 ਸੀਵੈਲਜ਼ ਰੋਡ, ਦ ਹੰਗਰ, 75 ਕਾਰਲ ਹਾਲ ਰੋਡ., ਸਕਾਰਬਰੋ ਟਾਊਨ ਸੈਂਟਰ, 300 ਬੋਰਫ (Dr), ਕਲੋਵਰਡੇਲਾ ਮਾਲ, 250 ਦ ਈਸਟ ਮਾਲ, ਮੀਸ਼ੇਲ ਫੀਲਡ ਕਮਿਊਨਿਟੀ ਸੈਂਟਰ, 89 ਚਰਚ ਐਵੇਨਿਊ, ਨਾਰਥ ਟੋਰਾਂਟੋ ਮੈਮੋਰੀਅਲ ਕਮਿਊਨਿਟੀ ਸੈਂਟਰ, 200 ਅਲਿੰਗਟਨ ਐਵੇਨਿਊ ਵੈਸਟ, ਕਾਰਮਾਈਨ ਸਟਿਫਾਨੋ ਕਮਿਊਨਿਟੀ ਸੈਂਟਰ, 31000 ਵੈਸਟਰਨ ਰੋਡ

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …