Breaking News
Home / ਜੀ.ਟੀ.ਏ. ਨਿਊਜ਼ / ਮਾਪਿਆਂ ਨੂੰ ਮਿਲਿਆ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਮੌਕਾ

ਮਾਪਿਆਂ ਨੂੰ ਮਿਲਿਆ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਮੌਕਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਇਕ ਵਿਸ਼ੇਸ਼ ਐਲਾਨ ਮੁਤਾਬਿਕ ਕੈਨੇਡਾ ਦੇ ਨਗਰਿਕਾਂ ਅਤੇ ਪੱਕੇ ਵਾਸੀਆਂ ਨੂੰ ਉਨ੍ਹਾਂ ਦੇ ਵਿਦੇਸ਼ਾਂ ‘ਚ ਰਹਿ ਰਹੇ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਦੀ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। 20 ਸਤੰਬਰ 2021 ਤੋਂ ਬਾਅਦ 30,000 ਅਰਜੀਆਂ ਦਾਖਲ ਕਰਨਾ ਸੰਭਵ ਹੋਵੇਗਾ। ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਸਾਲ ਇਮੀਗ੍ਰੇਸ਼ਨ ਦੇ ‘ਲਾਟਰੀ ਸਿਸਟਮ’ ਵਿਚ ਆਪਣਾ ਨਾਮ (ਐਕਸਪ੍ਰੈਸ਼ਨ ਆਫ ਇੰਟ੍ਰਸਟ) ਦਾਖਲ ਕੀਤਾ ਸੀ ਉਨ੍ਹਾਂ ਨੂੰ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਅਪਲਾਈ ਕਰਨ ਦਾ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਬਣੀ ਹੈ। ਇਸ ਵਾਸਤੇ ਅਰਜੀਕਰਤਾ ਕੈਨੇਡਾ ਵਾਸੀ ਨੂੰ 2018, 2019 ਅਤੇ 2020 ਦੀ ਆਮਦਨ ਸਾਬਤ ਕਰਨ ਸਮੇਤ ਅਗਲੇ 20 ਸਾਲ ਆਪਣੇ ਸਪਾਂਸਰ ਕੀਤੇ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਦੇ ਖਰਚਿਆਂ ਲਈ ਵੀ ਜ਼ਿੰਮੇਵਾਰੀ ਲੈਣੀ ਪਵੇਗੀ ਜਦਕਿ ਕਿਊਬਕ ‘ਚ (ਉੱਥੇ ਦੇ ਕੈਨੇਡਾ ਨਾਲੋਂ ਵੱਖਰੇ ਇਮਗ੍ਰੇਸ਼ਨ ਸਿਸਟਮ ਅਨੁਸਾਰ) ਸਿਰਫ ਇਕ ਸਾਲ ਦੀ ਆਮਦਨ ਦੀ ਸ਼ਰਤ ਅਤੇ 10 ਸਾਲਾਂ ਦੀ ਜ਼ਿੰਮੇਵਾਰੀ ਲੈਣਾ ਤੈਅ ਕੀਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅਗਲੇ ਦਿਨਾਂ ‘ਚ ਅਫਗਾਨਿਸਤਾਨ ‘ਚੋਂ ਨਾਟੋ ਫੌਜਾਂ ਕੱਢੇ ਜਾਣ ਤੋਂ ਬਾਅਦ ਬਣ ਰਹੇ ਖਤਰਨਾਕ ਹਾਲਾਤ ਦੇ ਮੱਦੇਨਜ਼ਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਉੱਥੋਂ ਕੈਨੇਡੀਅਨ ਫੌਜਾਂ ਨਾਲ (ਉਲਥਾਕਾਰ, ਗਾਈਡ, ਡਰਾਈਵਰ ਵਗੈਰਾ ਵਜੋਂ) ਕੰਮ ਕਰਦੇ ਰਹੇ ਅਫਗਾਨੀਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ ਜਦ ਕਿ ਅਮਰੀਕਾ ਵਲੋਂ ਉਨ੍ਹਾਂ ਦੀ ਫੌਜ ਨਾਲ਼ ਕੰਮ ਕਰਦੇ ਰਹੇ ਅਫਗਾਨੀਆਂ ਨੂੰ ਅਫ਼ਗਾਨਿਸਤਾਨ ‘ਚੋਂ ਕੱਢ ਕੇ ਸੁਰਿੱਖਅਤ ਥਾਵਾਂ ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੇ ਪੱਕੇ ਵੀਜ਼ਾ ਦੀ ਅਰਜੀਆਂ ਉਪਰ ਕੰਮ ਕੀਤਾ ਜਾ ਰਿਹਾ ਹੈ।

 

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …