ਹਨ੍ਹੇਰੇ ਵਿਚ ਵੀ ਦੁਸ਼ਮਣ ਦਾ ਕਰਨਗੇ ਖਾਤਮਾ
ਪਠਾਨਕੋਟ/ਬਿਊਰੋ ਨਿਊਜ਼
ਅਮਰੀਕਾ ਤੋਂ ਖਰੀਦੇ ਗਏ 8 ਅਪਾਚੇ ਹੈਲੀਕਾਪਟਰ ਅੱਜ ਹਵਾਈ ਫੌਜ ਦੇ ਜੰਗੀ ਬੇੜੇ ਵਿਚ ਸ਼ਾਮਲ ਹੋ ਗਏ। ਇਹ ਹੈਲੀਕਾਪਟਰ ਪਠਾਨਕੋਟ ਏਅਰਬੇਸ ‘ਤੇ ਤੈਨਾਤ ਹੋ ਚੁੱਕੇ ਹਨ। ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਦੀ ਮੌਜੂਦਗੀ ਵਿਚ ਹੋਏ ਸਮਾਗਮ ਦੌਰਾਨ ਇਨ੍ਹਾਂ ਹੈਲੀਕਾਪਟਰਾਂ ਨੂੰ ਵਾਟਰ ਕੈਨਨ ਦੀ ਸਲਾਮੀ ਦਿੱਤੀ ਗਈ। ਇਸ ਮੌਕੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐਸ. ਧਨੋਆ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਬਿਹਤਰੀਨ ਲੜਾਕੂ ਜਹਾਜ਼ਾਂ ‘ਚੋਂ ਇੱਕ ਹਨ ਅਤੇ ਇਹ ਹੈਲੀਕਾਪਟਰ ਕਈ ਮਿਸ਼ਨਾਂ ਨੂੰ ਪੂਰਾ ਕਰਨ ‘ਚ ਵੀ ਸਮਰੱਥ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਪਾਚੇ ਦੇ ਭਾਰਤੀ ਹਵਾਈ ਫ਼ੌਜ ਦੇ ਬੇੜੇ ‘ਚ ਸ਼ਾਮਲ ਹੋਣ ਦੇ ਨਾਲ ਹੀ ਹਵਾਈ ਫ਼ੌਜ ‘ਚ ਇੱਕ ਨਵੀਂ ਪੀੜੀ ਦੀ ਸ਼ੁਰੂਆਤ ਹੋ ਗਈ ਹੈ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰਾਂ ਵਿਚੋਂ ਇਕ ਅਪਾਚੇ ਦੇ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਧਿਆਨ ਰਹੇ ਕਿ ਭਾਰਤ ਆਪਣੇ ਹੈਲੀਕਾਪਟਰ ਨੂੰ ਜੰਗੀ ਬੇੜੇ ਵਿਚ ਸ਼ਾਮਲ ਕਰਨ ਵਾਲਾ ਦੁਨੀਆ ਦਾ 14ਵਾਂ ਦੇਸ਼ ਬਣ ਗਿਆ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …