Breaking News
Home / ਪੰਜਾਬ / ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਖੁਰਦ ਦਾ 18 ਸਾਲਾਂ ਦਾ ਨੌਜਵਾਨ ਜਗਪ੍ਰੀਤ ਵੀ ਚੜ੍ਹਿਆ ਨਸ਼ੇ ਦੀ ਭੇਟ

ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਖੁਰਦ ਦਾ 18 ਸਾਲਾਂ ਦਾ ਨੌਜਵਾਨ ਜਗਪ੍ਰੀਤ ਵੀ ਚੜ੍ਹਿਆ ਨਸ਼ੇ ਦੀ ਭੇਟ

ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਪੈਂਦੇ ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਬੋਪਾਰਾਏ ਖ਼ੁਰਦ ਵਿਖੇ ਨਸ਼ਿਆਂ ਦੇ ਦੈਂਤ ਨੇ ਅੱਜ ਇੱਕ 18 ਸਾਲਾਂ ਦੇ ਨੌਜਵਾਨ ਨੂੰ ਨਿਗਲ ਲਿਆ। ਮ੍ਰਿਤਕ ਨੌਜਵਾਨ ਜਗਪ੍ਰੀਤ ਸਿੰਘ ਦੀ ਦਾਦੀ ਦਾ ਕਹਿਣਾ ਸੀ ਕਿ ਉਸ ਦਾ ਇੱਕ ਪੁੱਤਰ ਹਰਪਾਲ ਸਿੰਘ ਵੀ ਚਾਰ ਸਾਲ ਪਹਿਲਾਂ ਨਸ਼ਿਆਂ ਕਾਰਨ ਹੀ ਜਹਾਨੋਂ ਤੁਰ ਗਿਆ ਸੀ ਅਤੇ ਇਹ ਜਗਪ੍ਰੀਤ ਵੀ ਛੋਟੀ ਉਮਰ ਵਿਚ ਨਸ਼ਿਆਂ ਦਾ ਆਦੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦਾ ਕਈ ਵਾਰ ਇਲਾਜ ਵੀ ਕਰਵਾਇਆ ਪਰ ਉਹ ਮਾੜੀ ਸੰਗਤ ਕਾਰਨ ਦੁਬਾਰਾ ਨਸ਼ਾ ਕਰਨ ਲੱਗ ਜਾਂਦਾ ਸੀ।

Check Also

ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ

ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …