ਸਿਰਜਿਆ ਗਿਆ ਇਤਿਹਾਸ, ਗੁਰੂ ਗ੍ਰੰਥ ਸਹਿਬ ਦੀ ਹਾਜ਼ਰੀ ‘ਚ ਮਨਾਈ ਗਈ ਵਿਸਾਖੀ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ
ਕੈਨੇਡਾ ਦੀ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਕਿ ਓਨਟਾਰੀਓ ਸੂਬੇ ਦੀ ਰਾਜਧਾਨੀ ਟਰਾਂਟੋ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਦੇ ਕਮਰਾ ਨੰਬਰ 247 ਜੋ ਕਿ ਸੂਬੇ ਦਾ ਸਰਕਾਰੀ ਕਾਕਸ ਰੂਮ ਹੈ ‘ਚ ੳਨਟਾਰੀਓ ਸੂਬੇ ਤੇ ਰਾਜ ਕਰਨ ਵਾਲੀ ਲਿਬਰਲ ਪਾਰਟੀ ਵੱਲੋਂ ਸਰਕਾਰੀ ਤੌਰ ‘ਤੇ ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ਼ ਮਹੀਨੇ ਵੱਜੋਂ ਮਨਾਏ ਜਾਣ ਦੀ ਕੜੀ ਨੂੰ ਅੱਗੇ ਤੋਰਦਿਆਂ ਵਿਸਾਖੀ ਦਿਹਾੜੇ ਨੂੰ ਮਨਾਉਣ ਹਿੱਤ ਇੱਥੇ ਸ੍ਰੀ ਗੁਰੁ ਗ੍ਰੰਥ ਜੀ ਦਾ ਪਰਕਾਸ਼ ਕੀਤਾ ਗਿਆ, ਖਾਲਸਾ ਸਕੂਲ ਮਾਲਟਨ ਦੇ ਬੱਚਿਆਂ ਅਤੇ ਕੀਰਤਨੀ ਜੱਥੇ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਵਿੱਚ ਹਾਜ਼ਰੀ ਭਰਨ ਵਾਲਿਆਂ ‘ਚ ਓਨਟਾਰੀਓ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲਿਨ ਵਿੰਨ, ਐਜੂਕੇਸ਼ਨ ਮੰਤਰੀ ਲਿਜ਼ ਸੈਂਡਲਜ਼, ਮਾਈਕਲ ਚੈਨ ਸਿਟੀਜਨ ਸ਼ਿਪ, ਇੰਮੀਗਰੇਸ਼ਨ ਅਤੇ ਇੰਟਰਨੈਸ਼ਨਲ ਟਰੇਡ ਮੰਤਰੀ, ਯਾਸਿਰ ਨਕਵੀ ਮਨਿਸਟਰ ਆਫ ਕਮਿਉਨਿਟੀ ਸੇਫਟੀ ਅਤੇ ਕੁਰੈਕਸ਼ਨਲ ਸਰਵਿਸ, ਟਰਾਂਟੋ ਵਿੱਚਲੇ ਭਾਰਤੀ ਕਾਂਸਲੇਟ ਜਨਰਲ ਦਿਨੇਸ਼ ਭਾਟੀਆ, ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ (ਹੁਣ ਸਾਬਕਾ) ਡੇਵ ਲਿਵਾਕ ਸਪੀਕਰ ਓਨਟਾਰੀਓ ਅਸੰਬਲੀ, ਤੋਂ ਇਲਾਵਾ ਹਰਿੰਦਰ ਸਿੰਘ ਤੱਖੜ, ਵਿੱਕ ਢਿਲੋਂ, ਹਰਿੰਦਰ ਮੱਲੀ, ਅੰਮ੍ਰਿਤ ਮਾਂਗਟ, ਸ਼ਫੀਕ ਕਾਦਰੀ, ਇੰਦਰਾ ਨਾਇਡੂ ਹੈਰਿਸ, ਹੇਅਰ ਡੌਂਗ, ਬੌਬ ਡੈਨਲੀ (ਸਾਰੇ ਐਮ ਪੀ ਪੀ) ਆਦਿ ਸ਼ਾਮਲ ਸਨ। ਪੰਜਾਬੀ ਭਾਈਚਾਰੇ ਦੀਆਂ ਵੱਡੀ ਗਿਣਤੀ ‘ਚ ਇਸ ਸਮੇਂ ਪੁੱਜੀਆਂ ਹਸਤੀਆਂ ਦੀ ਹਾਜਰੀ ‘ਚ ਕੁਈਨਜ਼ ਪਾਰਕ ਦੇ ਬਾਹਰ ਰਸਮੀ ਤੌਰ ਤੇ ਹਰਿੰਦਰ ਤੱਖੜ ਅਤੇ ਹਰਿੰਦਰ ਮੱਲੀ ਨੇ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਅਦਾ ਕੀਤੀ। ਸ਼ਾਮ ਨੂੰ ਸੂਬੇ ਦੀ ਪ੍ਰੀਮੀਅਰ ਕੈਥਲਿਨ ਵਿੰਨ ਅਪਰੈਲ ਸਿੱਖ ਹੈਰੀਟੇਜ਼ ਮਹੀਨੇ ਦੇ ਜਸ਼ਨਾਂ ਦੀ ਖੁਸ਼ੀ ‘ਚ ਪੰਜਾਬੀ ਭਾਈਚਾਰੇ ਦੇ ਆਮਨਤਰਿਤ ਮਹਿਮਾਨਾਂ ਇਸ ਸ਼ਾਨਦਾਰ ਰੀਸੈਪਸ਼ਨ ਦਿੱਤੀ ਗਈ ਜਿਸ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਉਸ ਸੂਬੇ ਦੀ ਪ੍ਰੀਮੀਅਰ ਹੈ ਜਿੱਥੇ ਵੱਸਣ ਵਾਲੇ ਸਿੱਖ ਭਾਈਚਾਰੇ ਦਾ ਕੈਨੇਡਾ ਦੇ ਰਾਜਸੀ, ਆਰਥਿਕ ਅਤੇ ਸਭਿਅਚਾਰਕ ਖੇਤਰਾਂ ‘ਚ ਵੱਡਾ ਯੋਗਦਾਨ ਅਤੇ ਵੱਖਰੀ ਪਹਿਚਾਣ ਹੈ, ਉਹਨਾਂ ਉੱਥੇ ਹਾਜਰ ਲਗਾਤਾਰ ਛੇ ਵਾਰ ਮੈਂਬਰ ਪਾਰਲੀਮੈਂਟ ਬਣਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਗੁਰਬਖਸ਼ ਸਿੰਘ ਮੱਲੀ ਦਾ ਜ਼ਿਕਰ ਕਰਦਿਆਂ ਕਿਹਾ 1993 ਤੋਂ ਲਗਾਤਾਰ ਕੈਨੇਡਾ ਦੀ ਪਾਰਲੀਮੈਂਟ ‘ਚ ਹਰ ਵਿਸਾਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਕਰਾਉਣ ਅਤੇ ਦਸਤਾਰ ਸਜਾ ਕੇ ਪਾਰਲੀਮੈਂਟ ‘ਚ ਬੈਠਣ ਸਦਕਾ ਸਿੱਖ ਭਾਈਚਾਰੇ ਨੂੰ ਇਕ ਵਿਸ਼ੇਸ਼ ਪਹਿਚਾਨ ਮਿਲੀ ਹੈ ਉਹਨਾਂ ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਕਾਂਡ ਦੀ ਮਾਫੀ ਮੰਗਣ ਦੇ ਕਦਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਨੂੰ ਆਪਣੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਹੁੰਦਿਆਂ ਵੇਖ ਕੇ ਸਕੂਨ ਮਿਲਿਆ ਹੈ । ਕੈਥਲਿਨ ਵਿੰਨ ਨੇ ਬੀਤੇ ਦਿਨੀਂ ਉਹਨਾਂ ਵੱਲੋਂ ਕੀਤੇ ਗਏ ਭਾਰਤੀ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਉੱਥੇ ਜਾ ਕਿ ਉਹਨਾਂ ਨੂੰ ਰੂਹਾਨੀ ਸ਼ਾਤੀ ਮਿਲੀ ਹੈ ਅਤੇ ਭਵਿੱਖ ‘ਚ ਉਹ ਉੱਥੇ ਬਾਰ ਬਾਰ ਜਾਣਾ ਪਸੰਦ ਕਰਨਗੇ। ਸਮਾਗਮ ਦੇ ਅਖੀਰ ਵਿੱਚ ਇਕ ਨੌਜਵਾਨ ਵੱਲੋਂ ਢਾਲ ਤੇ ਆਪਣੀਆਂ ਉਗਲਾਂ ਨਾਲ ਵੱਖ ਵੱਖ ਧੁੰਨਾਂ ਨੂੰ ਛੇੜਿਆ। ਹਰਿੰਦਰ ਤੱਖੜ ਅਤੇ ਅੰਮ੍ਰਿਤ ਮਾਂਗਟ ਵੱਲੋਂ ਇਸ ਇਤਿਹਾਸਕ ਸਮਾਗਮ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ।
ਸਿੱਖ ਹੈਰੀਟੇਜ਼ ਮੰਥ-ਬਟਨ ਓਨਟਾਰੀਓ ਪਾਰਲੀਮੈਂਟ ਵਿੱਚ ਰੀਲੀਜ਼
ਟੋਰਾਂਟੋ : ਓਨਟਾਰੀਓ ਦੀ ਵਿਧਾਨ ਸਭਾ ਵਿੱਚ ਬਰੈਂਪਟਨ ਸਾਊਥ ਦੇ ਵਿਧਾਇਕ ਵਿੱਕ ਢਿੱਲੋਂ ਨੇ ਵਿਧਾਨ ਸਭਾ ਵਿੱਚ ਮਾਨਯੋਗ ਸਪੀਕਰ ਦੀ ਪ੍ਰਵਾਨਗੀ ਨਾਲ ਤਾੜੀਆਂ ਦੀ ਗੂੰਜ ਵਿੱਚ ਪੇਸ਼ ਹੋਏ ਸਿੱਖ ਹੈਰੀਟੇਜ ਮੰਥ ਬਟਨ ਨੂੰ ਸਭ ਮੈਂਬਰਾਂ ਨੇ ਕੋਟ ਦੇ ਕਾਲਰ ‘ਤੇ ਲਾ ਕੇ ਮਾਣ ਮਹਿਸੂਸ ਕੀਤਾ। ਸਿੱਖ ਹੈਰੀਟੇਜ ਮੰਥ (ਵਿਸਾਖੀ) ਦੇ ਮੌਕੇ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਾਠ ਦੇ ਭੋਗ ਤੇ ਕੀਰਤਨ ਦੇ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ । ਕੈਨੇਡੀਅਨ ਸਿੱਖ ਐਸੋਸੀਏਸ਼ਨ ਨੇ ਭਰਵਾਂ ਯਾਦਗਾਰੀ ਇਕੱਠ ਕੀਤਾ। ਸ਼ਾਮ ਨੂੰ ਯਾਦਗਾਰੀ ਸਮਾਗਮ ਨੂੰ ਸਾਰੇ ਕੈਨੇਡੀਅਨ ਭਾਈਚਾਰੇ ਤੇ ਓਨਟਾਰੀਓ ਵਿਧਾਨ ਸਭਾ ਦੇ ਸਾਰੇ ਵਿਧਾਇਕਾਂ ਨੇ ਸ਼ਮੂਲੀਅਤ ਕਰਕੇ ਵਿਸਾਖੀ ਦੇ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ ।ਬਾਅਦ ਵਿੱਚ ਓਨਟਾਰੀਓ ਸੂਬੇ ਦੀ ਮੁੱਖ ਮੰਤਰੀ ਕੈਥਲੀਨ ਵਿੰਨ ਨੇ ਦੁਨੀਆਂ ਦੇ ਪਹਿਲੇ ਸਿੱਖ ਹੈਰੀਟੇਜ ਮੰਥ ਦਾ ਪੋਰਟਰੇਟ ਬਲਜਿੰਦਰ ਸਿੰਘ ਸੇਖਾ ਤੋਂ ਹਾਸਲ ਕੀਤਾ ।ਉਹਨਾਂ ਨੇ ਵਿੱਕ ਢਿੱਲੋਂ, ਹਰਿੰਦਰ ਮੱਲ੍ਹੀ , ਹਰਿੰਦਰ ਤੱਖਰ, ਅੰਮ੍ਰਿਤ ਮਾਂਗਟ ਸਾਰੇ ਵਿਧਾਇਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ।ਇਸ ਮੌਕੇ ਟਹਿਲ ਸਿੰਘ ਬਰਾੜ, ਨਾਜ਼ਰ ਸਿੰਘ ਸੰਧੂ, ਗੁਰਦੇਵ ਸਿੰਘ, ਨਿਰਵੈਰ ਸਿੰਘ ਨੇ ਸਵੇਰ ਤੋਂ ਅਣਥੱਕ ਸੇਵਾ ਕੀਤੀ । ਸਮੂਹ ਭਾਈਚਾਰੇ ਵਿੱਚ ਇੱਕ ਵਾਰ ਫਿਰ ਖੁਸੀਆਂ ਦਾ ਮਾਹੌਲ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …