ਬਜਟ 2016 ਦਾ ਮਤਾ ਹੋਵੇਗਾ ਲਾਗੂ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਸੀਨੀਅਰ ਸਿਟੀਜਨਾਂ ਦੇ ਲਈ ਇਕ ਚੰਗੀ ਖ਼ਬਰ ਹੈ। ਸੀਨੀਅਰ ਸਿਟੀਜਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ ਬਜਟ 2016 ‘ਚ ਕੀਤੀ ਗਈ ਇਕ ਮਹੱਤਵਪੂਰਨ ਐਲਾਨ ‘ਤੇ ਸਰਕਾਰ ਛੇਤੀ ਹੀ ਅਮਲ ਕਰਨ ਜਾ ਰਹੀ ਹੈ। ਇੰਪਲਾਈਮੈਂਟ ਅਤੇ ਸੋਸ਼ਲ ਡਿਵੈਲਪਮੈਂਅ ਕੈਨੇਡਾ ਸੀਨੀਅਰਜ਼ ਦੀ ਉਮਰ ਸੀਮਾ ਨੂੰ 2 ਸਾਲ ਘੱਟ ਕਰਨ ਜਾ ਰਹੀ ਹੈ। ਫੈਮਲੀਜ਼, ਚਿਲਡਰਨ ਅਤੇ ਸੋਸ਼ਲ ਡਿਵੈਲਪਮੈਂਟ ਮੰਤਰੀ ਜੀਨਯੂਵੀਜ਼ ਡਕੋਲਸ ਨੇ ਕਿਹਾ ਕਿ ਕੈਨੇਡਾ ਸਰਕਾਰ ਨਵੇਂ ਨਿਵੇਸਦ ਦੇ ਨਾਲ ਸੀਨੀਅਰ ਸਿਟੀਜਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਜਟ 2016 ਦੇ ਅਨੁਸਾਰ ਸੀਨੀਅਰਜ਼ ਨੂੰ ਇਕ ਸਨਮਾਨਤ ਰਿਟਾਇਰਮੈਂਟ ਲਾਈਫ ਜਿਊਣ ਦੇ ਲਈ ਵੱਖ-ਵੱਖ ਤਰੀਕਿਆਂ ‘ਤੇ ਅਮਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਓਲਡ ਏਜ਼ ਸਕਿਓਰਿਟੀ ਪੈਨਸ਼ਨ ਅਤੇ ਗਰੰਟਿਡ ਇਨਕਮ ਸਪਲੀਮੈਂਟ ਦੇ ਲਈ ਮਾਨਤਾ ਉਮਰ 67 ਸਾਲ ਤੋਂ ਘੱਟ ਕਰਕੇ 65 ਸਾਲ ਕਰ ਦਿੱਤੀ ਹੈ।
ਇਸ ਬਦਲਾਅ ਨਾਲ ਘੱਟ ਆਮਦਨ ਵਾਲੇ ਕੈਨੇਡੀਅਨਾਂ ਦੀ ਜੇਬ ‘ਚ ਹਰ ਸਾਲ 17 ਹਜ਼ਾਰ ਡਾਲਰ ਆਉਣਗੇ। ਜਦੋਂ ਉਹ ਸੀਨੀਅਰ ਸਿਟੀਜਨ ਬਣਨਗੇ। ਓਏਐਸ ਅਤੇ ਜੀਆਈਐਸ ਦੇ ਲਈ ਉਮਰ ਸੀਮਾ 2 ਸਾਲ ਘੱਟ ਹੋਣ ਨਾਲ ਹਜ਼ਾਰਾਂ ਸੀਨੀਅਰ ਸਿਟੀਜਨਾਂ ਨੂੰ ਲਾਭ ਮਿਲੇਗਾ। ਇਸ ਦੇ ਨਾਲ ਹੀ ਜੀਆਈ ਐਸ ਟਾਪਅਪ ਵੀ 947 ਡਾਲਰ ਸਲਾਨਾ ਵਧਾਇਆ ਗਿਆ ਹੈ ਜੋ ਕਿ ਸਿੰਗਲ ਸੀਨੀਅਰਾਂ ਦੇ ਲਈ ਬਹੁਤ ਲਾਭਦਾਇਕ ਹੈ। ਉਥੇ ਜੀਐਸ ਅਤੇ ਅਲਾਊਂਸ ਲਾਭ ਪ੍ਰਾਪਤ ਕਰਨ ਵਾਲੇ ਸੀਨੀਅਰ ਜੋੜਿਆਂ ਦੇ ਲਈ ਵੀ ਲਾਭ ਵਧਾਇਆ ਗਿਆ ਹੈ। ਕੈਨੇਡਾ ਪੈਨਸ਼ਨ ਪਲਾਨ ਨੂੰ ਵੀ ਵਧਾਇਆ ਗਿਆਹੈ ਅਤੇ ਇਸ ਨੂੰ ਵੱਖ-ਵੱਖ ਖੇਤਰਾਂ ਦੇ ਸਲਾਹਕਾਰਾਂ ਦੀ ਰਾਏ ਦੇ ਆਧਾਰ ‘ਤੇ ਵਧਾਇਆ ਜਾਵੇਗਾ ਅਤੇ 2016 ਸਮਾਪਤੀ ਤੋਂ ਪਹਿਲਾਂ ਇਸ ‘ਤੇ ਆਖਰੀ ਫੈਸਲਾ ਕਰ ਲਿਆ ਜਾਵੇਗਾ।
ਉਥੇ ਇਕ ਨਵਾਂ ਸੀਨੀਅਰ ਪ੍ਰਾਈਸ ਇੰਡੈਕਸ ਵੀ ਲਾਗੂ ਕੀਤਾ ਜਾ ਸਕਦਾ ਹੈ ਤਾਂ ਕਿ ਸੀਨੀਅਰਾਂ ਦੇ ਖਰਚ ‘ਚ ਆਉਣ ਵਾਲੇ ਵਾਧੇ ਨੂੰ ਧਿਆਨ ‘ਚ ਰੱਖ ਕੇ ਉਨ੍ਹਾਂ ਦੇ ਪੈਨਸ਼ਨ ਲਾਭ ਵਧਾਏ ਜਾ ਸਕਣ। ਉਥੇ ਉਨ੍ਹਾਂ ਨੇ ਆਪਣੇ ਘਰਾਂ ਦੇ ਨਿਰਮਾਣ, ਮੁਰੰਮਤ ਅਤੇ ਹੋਰ ਬਦਲਾਵਾਂ ਦੇ ਲਈ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੇ ਲਈ ਵੀ ਰਾਹਤ ਦੇਣ ਦੀ ਯੋਜਨਾ ਬਣਾਈ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …