Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਮਿਸੀਸਾਗਾ ‘ਚ ਹਾਈਵੇ 401 ਨੂੰ ਵਧੇਰੇ ਚੌੜਾ ਕਰੇਗਾ

ਓਨਟਾਰੀਓ ਮਿਸੀਸਾਗਾ ‘ਚ ਹਾਈਵੇ 401 ਨੂੰ ਵਧੇਰੇ ਚੌੜਾ ਕਰੇਗਾ

logo-2-1-300x105-3-300x1052.1 ਬਿਲੀਅਨ ਦੇ ‘ਰੋਡ ਐਂਡ ਬ੍ਰਿਜ’ ਨਿਰਮਾਣ ਪ੍ਰੋਜੈਕਟ
ਟੋਰਾਂਟੋ/ ਬਿਊਰੋ ਨਿਊਜ਼
ਮਿਸੀਸਾਗਾ ਹਾਈਵੇ 401 ਨੂੰ ਓਨਟਾਰੀਓ ਸਟਰੀਟ ਤੋਂ ਕ੍ਰੈਡਿਟ ਰਿਵਰ ਤੱਕ ਦੀ ਚੌੜਾਈ ਵਧਾਉਣ ਜਾ ਰਿਹਾ ਹੈ। ਇਸ ਚਾਰ ਕਿਲੋਮੀਟਰ ਲੰਬੇ ਟਰੈਕ ਦੀ ਚੌੜਾਈ ਨੂੰ ਪੂਰੇ ਓਨਟਾਰੀਓ ‘ਚ 2.1 ਬਿਲੀਅਨ ਦੇ ‘ਰੋਡ ਐਂਡ ਬ੍ਰਿਜ’ ਨਿਰਮਾਣ ਪ੍ਰੋਜੈਕਟ ਤਹਿਤ ਬਣਾਇਆ ਜਾਵੇਗਾ। ਇਸ ਤਰ੍ਹਾਂ ਇਥੇ 6 ਦੀ ਥਾਂ 12 ਲੇਨ ਸੜਕ ਹੋਵੇਗੀ। ਇਸ ਸਾਲ ਓਨਟਾਰੀਓ ਸਰਕਾਰ 230 ਹਾਈਵੇ ਨਿਰਮਾਣ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਅਤੇ ਇਹ ਉਨ੍ਹਾਂ ਵਿਚੋਂ ਇਕ ਹੈ।
ਹਾਈਵੇ 401 ਦੇ ਵਿਸਥਾਰ ਨਾਲ ਇਸ ਪੂਰੇ ਖੇਤਰ ਵਿਚ ਟ੍ਰੈਫ਼ਿਕ ਬਿਹਤਰ ਹੋਵੇਗੀ ਅਤੇ ਕਰੀਬ 800 ਨਵੇਂ ਰੁਜ਼ਗਾਰ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ। ਇਸ ਨਵੇਂ ਪ੍ਰੋਜੈਕਟ ਦਾ ਐਲਾਨ ਪ੍ਰੀਮੀਅਰ ਕੈਥਲੀਨ ਵਿਨ ਨੇ ਮਿਸੀਸਾਗਾ ‘ਚ ਟਰਾਂਸਪੋਰਟੇਸ਼ਨ ਮੰਤਰੀ ਸਟੀਵਨ ਡੇਲ ਡੂਸਾ ਦੇ ਨਾਲ ਕੀਤਾ। ਇਸ ਪ੍ਰੋਜੈਕਟ ‘ਤੇ ਕੁੱਲ 81 ਮਿਲੀਅਨ ਡਾਲਰ ਦਾ ਖਰਚਾ ਆਵੇਗਾ। ઠ
ਹਾਈਵੇ 401 ਦੇ ਇਸ ਪ੍ਰੋਜੈਕਟ ਦਾ ਕੰਮ 2019 ਤੱਕ ਪੂਰਾ ਕਰ ਲਿਆ ਜਾਵੇਗਾ ਅਤੇ ਇਸ ‘ਚ 10 ਜਨਰਲ ਪਰਪਜ਼ ਲੇਨਸ ਅਤੇ 2 ਹਾਈ ਆਕਿਊਪੈਂਸੀ ਵਹੀਕਲ ਲੇਨਸ ਹੋਣਗੀਆਂ। ਓਨਟਾਰੀਓ ਸਰਕਾਰ ਇਸ ਸਾਲ ਸੜਕਾਂ ਅਤੇ ਪੁਲਾਂ ਦੇ ਨਿਰਮਾਣ ‘ਤੇ 2.1 ਬਿਲੀਅਨ ਡਾਲਰ ਦਾ ਖਰਚ ਕਰਨ ਜਾ ਰਹੀ ਹੈ ਅਤੇ ਇਸ ਨਾਲ 21 ਹਜ਼ਾਰ ਤੋਂ ਵਧੇਰੇ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ। ਹਾਈਵੇ 401 ਦੀ ਚੌੜਾਈ ਵਧਾਉਣਾ ਓਨਟਾਰੀਓ ਦੇ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਇੰਫ੍ਰਾਸਟਰੱਕਚਰ ਨਿਵੇਸ਼ ਹੈ ਅਤੇ ਅਗਲੇ 12 ਸਾਲਾਂ ਵਿਚ ਸਰਕਾਰ ਪੂਰੇ ਓਨਟਾਰੀਓ ‘ਚ 160 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਸਰਕਾਰ ਨੂੰ ਉਮੀਦ ਹੈ ਕਿ ਇਸ ਪ੍ਰੋਜੈਕਟ ਨਾਲ ਹਰ ਸਾਲ ਪੂਰੇ ਸੂਬੇ ਵਿਚ 1 ਲੱਖ 10 ਹਜ਼ਾਰ ਨਵੇਂ ਰੁਜ਼ਗਾਰ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ। ਇਸ ਪ੍ਰੋਜੈਕਟ ਤਹਿਤ ਨਵੀਆਂ ਸੜਕਾਂ, ਪੁਲਾਂ, ਟ੍ਰਾਂਜਿਟ ਸਿਸਟਮਾਂ, ਸਕੂਲਾਂ ਅਤੇ ਹਸਪਤਾਲਾਂ ਦੇ ਨਿਰਮਾਣ ਦੇ ਨਾਲ ਹੀ ਪੁਰਾਣਿਆਂ ਦਾ ਵਿਸਥਾਰ ਵੀ ਕੀਤਾ ਜਾਵੇਗਾ।
ਸਾਲ 2015 ‘ਚ ਓਨਟਾਰੀਓ ਨੇ 325 ਤੋਂ ਵਧੇਰੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਦੀ ਗੱਲ ਆਖੀ ਸੀ। ਇਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਣ ਦੇ ਨਾਲ ਹੀ ਆਵਾਜਾਈ ਦੀਆਂ ਸਹੂਲਤਾਂ ਵੀ ਬਿਹਤਰ ਹੋਣਗੀਆਂ।
ਸਰਕਾਰ ਓਨਟਾਰੀਓ ਦੇ ਇੰਫ੍ਰਾਸਟਰੱਕਚਰ ‘ਚ ਨਿਵੇਸ਼ ਵਧਾਉਂਦਿਆਂ ਹੋਇਆਂ ਸਰਕਾਰ ਸੂਬੇ ਵਿਚ ਆਰਥਿਕ ਗਤੀਵਿਧੀਆਂ ਵਧਾਉਣਾ ਚਾਹੁੰਦੀ ਹੈ ਅਤੇ ਇਕਾਨਮੀ ਨੂੰ ਪਹਿਲੇ ਨੰਬਰ ‘ਤੇ ਲਿਆਉਂਦਿਆਂ ਨਵੇਂ ਰੁਜ਼ਗਾਰ ਪੈਦਾ ਕਰਨਾ ਚਾਹੁੰਦੀ ਹੈ। ਇਸ ਚਾਰ ਸੂਤਰੀ ਪ੍ਰੋਗਰਾਮ ਵਿਚ ਪ੍ਰਤਿਭਾ ਅਤੇ ਹੁਨਰ ਵਿਚ ਨਿਵੇਸ਼ ਕਰਨਾ ਪ੍ਰਮੁੱਖ ਹੈ। ਇਸ ਦੇ ਨਾਲ ਹੀ ਬਿਹਤਰੀਨ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਹੋਰ ਮਜ਼ਬੂਤ ਬਣਾਉਣਾ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਾਪਤ ਹੋ ਸਕੇ। ਇਸ ਨਾਲ ਇਕ ਆਮ ਕੈਨੇਡੀਅਨ ਦੀ ਜ਼ਿੰਦਗੀ ਬਿਹਤਰ ਹੋਣ ਦੇ ਨਾਲ ਹੀ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਇਕ ਬਿਹਤਰ ਜ਼ਿੰਦਗੀ ਜੀਅ ਸਕਣਗੇ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …