Breaking News
Home / ਜੀ.ਟੀ.ਏ. ਨਿਊਜ਼ / ਧੋਖਾਧੜੀ ਦੇ ਮਾਮਲੇ ‘ਚ ਪੰਜਾਬੀ ਜੋੜਾ ਗ੍ਰਿਫ਼ਤਾਰ

ਧੋਖਾਧੜੀ ਦੇ ਮਾਮਲੇ ‘ਚ ਪੰਜਾਬੀ ਜੋੜਾ ਗ੍ਰਿਫ਼ਤਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਪੁਲਿਸ ਨੇ ਗੁਰਿੰਦਰ ਪ੍ਰੀਤ ਧਾਲੀਵਾਲ (37) ਅਤੇ ਉਸ ਦੀ ਪਤਨੀ ਇੰਦਰਪ੍ਰੀਤ ਧਾਲੀਵਾਲ (36) ਨੂੰ ਗ੍ਰਿਫ਼ਤਾਰ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਚੱਲਦੇ ਜਾਅਲੀ ਫ਼ੋਨ ਕਾਲ ਸੈਂਟਰਾਂ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ ਪਿਛਲੇ ਦਿਨੀਂ ਬਰੈਂਪਟਨ ਵਾਸੀ ਇਹ ਜੋੜਾ ਫੜਿਆ ਗਿਆ ਸੀ ਅਤੇ ਬਰੈਂਪਟਨ ਅਦਾਲਤ ‘ਚ ਉਨ੍ਹਾਂ ਦੀ ਅਗਲੀ ਪੇਸ਼ੀ 2 ਮਾਰਚ ਨੂੰ ਹੋਣੀ ਹੈ। ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਠੱਗਾਂ ਵਲੋਂ ਟੈਕਸ ਅਧਿਕਾਰੀ (ਸੀ.ਆਰ.ਏ ਸਕੈਮ) ਜਾਂ ਕੋਈ ਨਕਲੀ ਵਿਭਾਗੀ ਜਾਂਚ ਅਧਿਕਾਰੀ ਬਣ ਕੇ ਲੋਕਾਂ ਨੂੰ ਫ਼ੋਨ ਕੀਤੇ ਜਾਂਦੇ ਹਨ, ਜਿਸ ਤਹਿਤ ਬੀਤੇ ਸਾਲਾਂ ਦੌਰਾਨ ਟੈਕਸ ਅਤੇ ਜੁਰਮਾਨਿਆਂ ਦੇ ਬਕਾਇਆ ਦੇ ਮਨਘੜਤ ਡਰਾਵਿਆਂ ਨਾਲ 60,000 ਦੇ ਕਰੀਬ ਕੈਨੇਡਾ ਵਾਸੀ ਠੱਗੇ ਜਾ ਚੁੱਕੇ ਹਨ। ਇਸ ਮਾਮਲੇ ‘ਚ ਪੁਲਿਸ ਵਲੋਂ ਅਕਤੂਬਰ 2018 ਤੋਂ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਸੀ ਅਤੇ ਕੁਝ ਪੁਲਿਸ ਅਫ਼ਸਰ ਕੈਨੇਡਾ ਤੋਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ‘ਚ ਵੀ ਭੇਜੇ ਗਏ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਕਿ ਭਾਰਤ ਦੇ ਕਈ ਸ਼ਹਿਰਾਂ ‘ਚੋਂ ਜਾਅਲੀ ਕਾਲ ਸੈਂਟਰ ਬੰਦ ਕਰਵਾਏ ਜਾਣ ਦੇ ਬਾਵਜੂਦ ਇਹ ਧੰਦਾ ਚੱਲਦਾ ਰਿਹਾ ਅਤੇ ਅਜੇ ਵੀ ਭਾਰਤ ਤੋਂ ਜਾਅਲੀ ਫ਼ੋਨ ਕਾਲਾਂ ਬੰਦ ਨਹੀਂ ਹੋਈਆਂ। ਇਸ ਘੁਟਾਲੇ ‘ਚ ਪੀੜਤਾਂ ਤੋਂ ਕੈਨੇਡਾ ‘ਚੋਂ ਡਾਲਰ ਉਗਰਾਹ ਕੇ ਭਾਰਤ ਭੇਜਣ ‘ਚ ਗ੍ਰਿਫ਼ਤਾਰ ਕੀਤਾ ਗਿਆ। ਇਹ ਧਾਲੀਵਾਲ ਜੋੜਾ ਸ਼ਾਮਿਲ ਦੱਸਿਆ ਜਾਂਦਾ ਹੈ। ਉਨ੍ਹਾਂ ਤੋਂ 26,000 ਡਾਲਰ ਨਕਦ ਅਤੇ 1,14,000 ਡਾਲਰਾਂ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦਾ ਇਕ ਸਾਥੀ ਸ਼ੰਟੂ ਮਨਿਕ (26) ਕੈਨੇਡਾ ਤੋਂ ਭਾਰਤ ਖਿਸਕ ਗਿਆ ਦੱਸਿਆ ਜਾਂਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …