Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿਚ ਛਪੀ ਰਿਪੋਰਟ ‘ਚ ਹੋਇਆ ਖੁਲਾਸਾ

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿਚ ਛਪੀ ਰਿਪੋਰਟ ‘ਚ ਹੋਇਆ ਖੁਲਾਸਾ

ਸਮਾਰਟਫੋਨ ਦੀ ਵੱਧ ਵਰਤੋਂ ਨੌਜਵਾਨਾਂ ਦੇ ਦਿਮਾਗ ‘ਤੇ ਪਾ ਰਹੀ ਅਸਰ
ਟੋਰਾਂਟੋ : ਸਮਾਰਟਫੋਨ ਦੀ ਹੱਦੋਂ ਜ਼ਿਆਦਾ ਵਰਤੋਂ ਦਾ ਅੱਖਾਂ ਦੀ ਰੋਸ਼ਨੀ ‘ਤੇ ਮਾੜਾ ਅਸਰ ਪੈਂਦਾ ਹੈ। ਇਹ ਤਾਂ ਸਾਰੇ ਜਾਣ ਦੇ ਹਨ ਪਰ ਹਾਲੀਆ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਅੱਲੜ੍ਹਾ ਦੀ ਦਿਮਾਗੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿਚ ਛਪੇ ਇਸ ਅਧਿਐਨ ਵਿਚ ਸਿਰਫ ਸਮਾਰਟਫੋਨ ਦੀ ਵਰਤੋਂ ਨੂੰ ਹੀ ਲਿਆ ਗਿਆ ਸੀ, ਫੋਨ ‘ਤੇ ਖੇਡੀ ਜਾਣ ਵਾਲੀ ਗੇਮਸ ਨੂੰ ਨਹੀਂ।
ਦਿ ਹੌਸਪਿਟਲ ਆਫ ਸਿਕ ਚਿਲਡਰਨ ਦੇ ਇਸ ਅਧਿਐਨ ਮੁਤਾਬਕ ਬੱਚਿਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਨੀਂਦ, ਸਕੂਲ-ਕਾਲਜ ਦੇ ਕੰਮ, ਸੋਸ਼ਲ ਐਕਟੀਵਿਟੀ, ਆਨਲਾਈਨ ਐਕਟੀਵਿਟੀ ਵਿਚਾਲੇ ਸੰਤੁਲਨ ਬਣਾਉਣ ਵਿਚ ਮੱਦਦ ਕਰਨੀ ਚਾਹੀਦੀ ਹੈ। ਸਿਕ ਕਿਡਸ ਹੌਸਪਿਟਲ ਅਤੇ ਟੋਰਾਂਟੋ ਵੈਸਟਰਨ ਹੌਸਪਿਟਲ ਯੂਨੀਵਰਸਿਟੀ ਦੀ ਡਾ. ਈਲੀਆ ਏ.ਬੀ. ਮੁਤਾਬਕ ਅਧਿਆਪਕ, ਪਰਿਵਾਰ ਵਾਲਿਆਂ ਅਤੇ ਡਾਕਟਰਾਂ ਨੂੰ ਸਮਾਰਟਫੋਨ ਦੇ ਨੁਕਸਾਨਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਮਿਲ ਕੇ ਕੋਈ ਹੱਲ ਲੱਭਣਾ ਚਾਹੀਦਾ ਹੈ। ਏ.ਬੀ. ਨੇ ਦੱਸਿਆ ਕਿ ਸਾਡੇ ਅਧਿਐਨ ਵਿਚ ਜਿਨ੍ਹਾਂ ਮੁੱਦਿਆਂ ‘ਤੇ ਚਰਚਾ ਹੋਈ, ਉਨ੍ਹਾਂ ਵਿਚ ਉਹ ਸਾਰੇ ਮੁੱਦੇ ਸਨ, ਜੋ ਲਗਭਗ ਹਰ ਕਿਸੇ ਲਈ ਪ੍ਰੇਸ਼ਾਨੀ ਦਾ ਵਿਸ਼ਾ ਹਨ, ਜਿਵੇਂ ਕਿ ਸ਼ੋਸ਼ਲ ਮੀਡੀਆ ਬੱਚਿਆਂ ਨੂੰ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਉਂਦਾ ਹੈ? ਕੀ ਸਮਾਰਟਫੋਨ ਦੀ ਵਧੇਰੇ ਵਰਤੋਂ ਦਾ ਮੈਂਟਲ ਹੈਲਥ ‘ਤੇ ਅਸਰ ਪੈਂਦਾ ਹੈ? ਸੋਸ਼ਲ ਮੀਡੀਆ ਅਤੇ ਸਮਾਰਟਫੋਨ ਦੀ ਵਰਤੋਂ ਨਾਲ ਅੱਲੜ੍ਹਾਂ ਦੀ ਨੀਂਦ ਕਿਵੇਂ ਪ੍ਰਭਾਵਿਤ ਹੁੰਦੀ ਹੈ। ਕੀ ਕੁਝ ਅੱਲੜ੍ਹਾ ਦੀ ਮਾਨਸਿਕ ਸਿਹਤ ‘ਤੇ ਬਾਕੀ ਦੇ ਮੁਕਾਬਲੇ ਜ਼ਿਆਦਾ ਅਸਰ ਪੈਂਦਾ ਹੈ। ਇਸ ਵਿਚ ਸਾਨੂੰ ਪਤਾ ਲੱਗਾ ਕਿ ਯੂਥ ਦੀ ਦੁਨੀਆ ਸਮਾਰਟਫੋਨ ਵਿਚ ਵਸ ਗਈ, ਜਿਸ ਕਾਰਨ ਉਨ੍ਹਾਂ ਵਿਚ ਚਿੜਚਿੜਾਪਨ, ਗੁੱਸਾ ਕਰਨ ਅਤੇ ਤਣਾਅ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ।
ਅੱਜ ਦੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਅਤੇ ਮੋਬਾਇਲ ਫੋਨ ਤੋਂ ਇਲਾਵਾ ਹੋਰ ਕੋਈ ਦੁਨੀਆ ਨਹੀਂ ਹੈ। ਉਨ੍ਹਾਂ ਲਈ ਸਭ ਕੁਝ ਡਿਜੀਟਲ ਹੈ, ਚਾਹੇ ਦੋਸਤੀ ਹੋਵੇ ਜਾਂ ਪਿਆਰ, ਹੈਲਥ ਬਾਰੇ ਕੁਝ ਜਾਨਣਾ ਹੋਵੇ ਜਾਂ ਆਪਣੀਆਂ ਭਾਵਨਾਵਾਂ ਜ਼ਾਹਰ ਕਰਨੀਆਂ ਹੋਣ, ਉਹ ਸਭ ਸੋਸ਼ਲ ਮੀਡੀਆ ‘ਤੇ ਹੀ ਕਰਦੇ ਹਨ। ਅਮਰੀਕਾ ਵਿਚ ਹੋਏ ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 54 ਫੀਸਦੀ ਟੀਨਏਜਰਸ ਮੰਨਦੇ ਹਨ ਕਿ ਉਹ ਸਮਾਰਟਫੋਨ ‘ਤੇ ਵਧੇਰੇ ਸਮਾਂ ਬਿਤਾਉਂਦੇ ਹਨ ਅਤੇ ਅੱਧੇ ਤੋਂ ਜ਼ਿਆਦਾ ਨੇ ਮੰਨਿਆ ਕਿ ਉਹ ਇਸ ਦੀ ਵਰਤੋਂ ਨੂੰ ਘੱਟ ਕਰਨ ਬਾਰੇ ਸੋਚ ਰਹੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …