16.4 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਭਾਰੀ ਸੰਕਟ ਦੇ ਦੌਰ ਵਿਚ

ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਭਾਰੀ ਸੰਕਟ ਦੇ ਦੌਰ ਵਿਚ

ਮਾਰਖਮ/ਬਿਊਰੋ ਨਿਊਜ਼
ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਹੜਤਾਲ ਖਤਮ ਹੋਣ ਦੀ ਸਟੂਡੈਂਟਾਂ ਨੂੰ ਕੋਈ ਉਮੀਦ ਨਜ਼ਰ ਨਹੀ ਆ ਰਹੀ। ਯੂਨੀਵਰਸਿਟੀ ਦੇ ਟੀਚਰਾਂ ਦੀ ਹੜਤਾਲ ਨੂੰ ਲੈ ਕੇ ਸਟੂਡੈਂਟ ਬਹੁਤ ਨਾ ਉਮੀਦ ਅਤੇ ਮਾਯੂਸ ਨਜ਼ਰ ਆ ਰਹੇ ਹਨ।
ਹਾਲਾਂਕਿ 1000 ਟੀਚਰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਦਿੱਤੀ ਗਈ ਆਫਰ ਮਨਜੂਰ ਕਰਕੇ ਕਲਾਸਾਂ ਵਿਚ ਵਾਪਸ ਆਉਣ ਲਈ ਤਿਆਰ ਹੋ ਗਏ ਹਨ। ਪਰ ਹਾਲੇ ਵੀ 2000 ਤੋਂ ਵੱਧ ਟੀਚਰ ਇਸ ਔਫਰ ਨੂੰ ਨਾਮਨਜ਼ੂਰ ਕਰਨ ਕਰਕੇ ਸਟੂਡੈਂਟਾਂ ਨੂੰ ਕੋਈ ਉਮੀਦ ਨਹੀਂ ਕਿ ਉਹ ਕਦੋਂ ਆਪਣੀਆਂ ਕਲਾਸਾਂ ਵਿਚ ਵਾਪਿਸ ਪਰਤਨਗੇ। ਸਟੂਡੈਂਟਾਂ ਦੇ ਨਾਲ ਨਾਲ ਯੂਨੀਵਰਸਿਟੀ ਸਟਾਫ ਦਾ ਵੀ ਕਹਿਣਾ ਹੈ ਕਿ ਉਹ ਮੌਜੂਦਾ ਹਲਾਤ ਬਾਰੇ ਬਿਲਕੁਲ ਕਨਫਿਊਜ਼ ਹਨ। ਗੁਜ਼ਰੇ ਮਾਰਚ ਮਹੀਨੇ ਤੋਂ ਚੱਲ ਰਹੀ ਇਸ ਜੱਦੋ ਜਹਿਦ ਜਿਸ ਵਿਚ ਟੀਚਰਾਂ ਦੀਆਂ ਤਨਖਾਹਾਂ ਅਤੇ ਜੌਬ ਸਕਿਉਰਿਟੀ ਨੂੰ ਲੈ ਕੇ ਜੋ ਹੜਤਾਲ ਚੱਲ ਰਹੀ ਹੈ ਕਿਤੇ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ। ਜਦੋਂ ਕਿ ਨਵੇਂ ਬਣਨ ਜਾ ਰਹੇ ਪਰੀਮੀਅਰ ਡੱਗ ਫੋਰਡ ਵੀ ਕਹਿ ਚੁੱਕੇ ਹਨ ਇਸ ਹੜਤਾਲ ਨੂੰ ਜਲਦੀ ਖਤਮ ਕਰਵਾਉਣ ਲਈ ਅਹਿਮ ਕਦਮ ਚੁੱਕਣਗੇ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਅਧਿਆਪਕ ਯੂਨੀਅਨ ਦੋਨਾਂ ਵਲੋਂ ਹੀ ਹੱਕ ਨਿਕਣ ਦੀ ਕੋਈ ਖਬਰ ਨਜ਼ਰ ਨਹੀਂ ਆ ਰਹੀ । ਅਜੇ ਤੱਕ ਕੋਈ ਪਤਾ ਨਹੀ ਕਿ ਕਦੋਂ ਤੱਕ ਦੋਨੋਂ ਧਿਰਾਂ ਕਿਸੇ ਸਾਂਝੇ ਨਤੀਜੇ ‘ਤੇ ਪਹੁੰਚਣ ਗਈਆਂ। ਕੋਈ ਨਵਾਂ ਕੰਟਰੈਕਟ ਜੋ ਦੋਨਾਂ ਧਿਰਾਂ ਦੇ ਹਿੱਤ ਵਿਚ ਹੋਵੇ ਬਣਦਾ ਨਜ਼ਰ ਨਹੀਂ ਆ ਰਿਹਾ। ਇਸ ਸਾਰੇ ਚੱਕਰ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਦੋਨੋਂ ਧਿਰਾਂ ਨਜ਼ਰ ਅਨਦਾਜ਼ ਕਰ ਰਹੀਆਂ ਜਾਪਦੀਆਂ ਹਨ। ਵਿਚਾਰੇ ਵਿਦਿਆਰਥੀ ਆਪਣੇ ਟੀਚਰਾਂ ਦੀ ਈ ਮੇਲ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਆਣੀਆਂ ਕਲਾਸਾਂ ਵਿਚ ਵਾਪਸ ਜਾ ਸਕਣ। ਯਾਦ ਰਹੇ ਕਿ ਹੁਣ ਬਹੁਤੇ ਯੂਨੀਵਰਸਿਟੀ ਵਿਦਿਆਰਥੀ ਸਮਰ ਸੀਜ਼ਨ ਜੌਬਜ਼ ਕਰਨ ਜਾ ਚੱਕੇ ਹਨ। ਹਰ ਤਰਫ ਟੈਨਸ਼ਨ ਦਾ ਮਾਹੌਲ ਹੈ ਅਤੇ ਯੂਨੀਵਰਸਿਟੀ ਦਾ ਸਾਰਾ ਸਿਸਟਮ ਇਕ ਵੱਡੇ ਉਥਲ ਪੁਥਲ ਵਿਚੋਂ ਗੁਜ਼ਰ ਰਿਹਾ ਹੈ।

RELATED ARTICLES
POPULAR POSTS