-16 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਡੀਜ਼ਲ ਨਾਲ ਭਰੇ ਟਰੱਕ ਦੇ ਪਲਟਣ ਨਾਲ ਜਗਜੀਤ ਦਿਓ ਲਦੀ ਮੌਤ

ਡੀਜ਼ਲ ਨਾਲ ਭਰੇ ਟਰੱਕ ਦੇ ਪਲਟਣ ਨਾਲ ਜਗਜੀਤ ਦਿਓ ਲਦੀ ਮੌਤ

untitled-1-copy-copyਬਰੈਂਪਟਨ/ ਬਿਊਰੋ ਨਿਊਜ਼ : ਲੰਘੇ ਦਿਨੀਂ ਲੰਦਨ (ਓਨਟਾਰੀਓ) ਦੇ ਕੋਲ ਇਕ ਬਰੈਂਪਟਨਵਾਸੀ ਟਰੱਕਰ ਹਾਈਵੇਅ’ਤੇ ਹਾਦਸੇ ਦਾਸ਼ਿਕਾਰ ਹੋ ਕੇ ਆਪਣੀਜਾਨ ਗੁਆ ਬੈਠਿਆ। ਉਸ ਦੇ ਟਰੱਕ ‘ਚ ਉਸ ਸਮੇਂ ਏਥਾਨਾਲਅਤੇ ਡੀਜ਼ਲਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਉਸ ਦਾਟੈਂਕਰਸੜਕ ਛੱਡ ਕੇ ਕਈ ਪਲਟੀਆਂ ਖਾਂਦਾ ਹੋਇਆ ਪਲਟ ਗਿਆ। ਮਿਡਿਲਸੈਕਸਓ.ਪੀ.ਪੀ. ਦੇ ਅਨੁਸਾਰ ਸਾਊਥਆਫ਼ ਲੰਦਨ ਦੇ ਕੋਲ ਇਹ ਹਾਦਸਾਸਵੇਰੇ 7.30 ਵਜੇ ਵਾਪਰਿਆ।ਹਾਈਵੇਅ 402 ਦੇ ਕੋਲਹਾਈਵੇਅ 401 ‘ਤੇ ਹੋਏ ਇਸ ਹਾਦਸੇ ‘ਚ 28 ਸਾਲਾਜਗਜੀਤ ਸਿੰਘ ਦਿਓਲਦੀ ਮੌਤ ਹੋ ਗਈ। ਉਸ ਸਮੇਂ ਉਹ ਤੇਲਟੈਂਕਰ ‘ਚ ਇਕੱਲਾ ਹੀ ਸੀ। ਦਿਓਲ ਟਰੱਕ ਤੋਂ ਬਾਹਰ ਆ ਡਿੱਗਾ ਅਤੇ ਉਹ ਟਰੱਕ ਦੇ ਹੇਠਾਂ ਦੱਬ ਗਿਆ। ਪੁਲਿਸ ਅਨੁਸਾਰ ਉਨ੍ਹਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਉਸ ਦੀ ਟੱਕਰ ਤੋਂ ਬਾਅਦ ਆਸ-ਪਾਸਕਾਫ਼ੀਤੇਲਫ਼ੈਲ ਗਿਆ ਅਤੇ ਲੰਦਨਫ਼ਾਇਰਵਿਭਾਗ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ’ਤੇ ਕਾਬੂਪਾਇਆ। ਉਸ ਤੋਂ ਬਾਅਦ ਮੌਕੇ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈਦਾਕੰਮਵੀ ਸ਼ੁਰੂ ਕਰ ਦਿੱਤਾ ਗਿਆ ਅਤੇ ਟਰੱਕ ‘ਚ ਬਾਕੀਬਚੇ ਤੇਲ ਨੂੰ ਵੀ ਸੁਰੱਖਿਅਤ ਥਾਂ ਤੱਕ ਪਹੁੰਚਾ ਦਿੱਤਾ ਗਿਆ। ਇਸ ਦੌਰਾਨ ਹਾਈਵੇਅ ਕਈ ਘੰਟਿਆਂ ਤੱਕ ਬੰਦਰਿਹਾ। ਪੁਲਿਸ ਮਾਮਲੇ ਦੀ ਜਾਂਚ ਕਰਰਹੀ ਹੈ ਅਤੇ ਅਜੇ ਤੱਕ ਇਸ ਮਾਮਲੇ ‘ਚ ਕਿਸੇ ਹੋਰਵਾਹਨ ਦੇ ਸ਼ਾਮਲਹੋਣਦੀ ਗੱਲ ਸਾਹਮਣੇ ਨਹੀਂઠઠਆਈ। ਪੁਲਿਸ ਨੇ ਆਮਲੋਕਾਂ ਤੋਂ ਵੀਜਾਣਕਾਰੀ ਮੰਗੀ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਕੋਈ ਜਾਣਕਾਰੀਹੋਵੇ ਤਾਂ ਉਸ ਨੂੰ ਓ.ਪੀ.ਪੀ. ਟੈਕਨੀਕਲਟ੍ਰੈਫ਼ਿਕਇਨਵੈਸਟੀਗੇਸ਼ਨਯੂਨਿਟ ਦੇ ਨਾਲ 1888 310 1122 ‘ਤੇ ਸੰਪਰਕਕਰਕੇ ਦੱਸਿਆ ਜਾ ਸਕਦਾਹੈ।

RELATED ARTICLES
POPULAR POSTS