ਦਰਹਾਮ, ਪੀਲ ਤੇ ਲੈਂਬਟਨ ਕੈਂਟ ਡਿਸਟ੍ਰਿਕਟ ਸਕੂਲ ਬੋਰਡਜ਼ ਵੱਲੋਂ ਵੀ ਵਰਚੂਅਲ ਲਰਨਿੰਗ ਜਾਰੀ ਰੱਖਣ ਦਾ ਬਣਾਇਆ ਪਲੈਨ
ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਸਾਲ ਓਨਟਾਰੀਓ ਦੇ ਕਈ ਸਕੂਲ ਬੋਰਡਜ਼ ਵੱਲੋਂ ਵਰਚੂਅਲ ਲਰਨਿੰਗ ਜਾਰੀ ਰੱਖੀ ਜਾਵੇਗੀ। ਇਨ੍ਹਾਂ ਬੋਰਡਜ਼ ਦਾ ਕਹਿਣਾ ਹੈ ਕਿ ਇਹ ਲਰਨਿੰਗ ਮਹਾਂਮਾਰੀ ਵੇਲੇ ਕਰਵਾਈ ਜਾਣ ਵਾਲੀ ਵਰਚੂਅਲ ਲਰਨਿੰਗ ਨਾਲੋਂ ਵੱਖਰੀ ਹੋਵੇਗੀ।
ਓਟਵਾ-ਕਾਰਲਟਨ ਡਿਸਟ੍ਰਿਕਟ ਸਕੂਲ ਬੋਰਡ, ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ 2023-24 ਵਿੱਚ ਇਹ ਰਿਮੋਟ ਲਰਨਿੰਗ ਜਾਰੀ ਰੱਖੀ ਜਾਵੇਗੀ। ਦਰਹਾਮ, ਪੀਲ ਤੇ ਲੈਂਬਟਨ ਕੈਂਟ ਡਿਸਟ੍ਰਿਕਟ ਸਕੂਲ ਬੋਰਡਜ਼ ਵੱਲੋਂ ਵੀ ਵਰਚੂਅਲ ਲਰਨਿੰਗ ਜਾਰੀ ਰੱਖਣ ਦਾ ਪਲੈਨ ਬਣਾਇਆ ਗਿਆ ਹੈ। ਆਉਣ ਵਾਲੇ ਵਰ੍ਹੇ ਲਈ ਉਹ ਪਰਿਵਾਰਾਂ ਦੀਆਂ ਤਰਜੀਹਾਂ ਦਾ ਪਤਾ ਲਾਉਣ ਲਈ ਸਰਵੇਅ ਕਰਵਾ ਰਹੇ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕੀ ਪਰਿਵਾਰ ਅਜੇ ਵੀ ਇਸ ਵਿੱਚ ਦਿਲਚਸਪੀ ਰੱਖਦੇ ਹਨ।
ਟੋਰਾਂਟੋ ਕੈਥੋਲਿਕ ਬੋਰਡ ਦੇ ਡਾਇਰੈਕਟਰ ਆਫ ਐਜੂਕੇਸ਼ਨ ਬ੍ਰੈਂਡਨ ਬ੍ਰਾਊਨੀ ਦਾ ਕਹਿਣਾ ਹੈ ਕਿ ਅਜਿਹੇ 700 ਐਲੀਮੈਂਟਰੀ ਵਿਦਿਆਰਥੀ ਹਨ ਜਿਹੜੇ ਰਿਮੋਟ ਲਰਨਿੰਗ ਕਰਨੀ ਚਾਹੁੰਦੇ ਹਨ ਤੇ 280 ਵਿਦਿਆਰਥੀ ਸੈਕੰਡਰੀ ਵਰਚੂਅਲ ਸਕੂਲ ਵਿੱਚ ਪੜ੍ਹਨ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਇਹ ਮੰਗ ਅਜੇ ਵੀ ਬਣੀ ਹੋਈ ਹੈ ਇਸ ਲਈ ਸਾਨੂੰ ਇਹ ਪੇਸ਼ਕਸ਼ ਜ਼ਰੂਰ ਕਰਨੀ ਚਾਹੀਦੀ ਹੈ।ਅਸੀਂ ਹਰ ਵਿਦਿਆਰਥੀ ਤੱਕ ਪਹੁੰਚਣਾ ਚਾਹੁੰਦੇ ਹਾਂ। ਫਰਵਰੀ 2022 ਵਿੱਚ ਓਨਟਾਰੀਓ ਨੇ ਵਰਚੂਅਲ ਲਰਨਿੰਗ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ 2023-24 ਲਈ ਇਹ ਫੈਸਲਾ ਅਜੇ ਨਹੀਂ ਕੀਤਾ ਗਿਆ।
ਪਰ ਟੀਡੀਐਸਬੀ ਇਸ ਫੈਸਲੇ ਦੀ ਉਡੀਕ ਨਹੀਂ ਕਰ ਰਿਹਾ। ਟੋਰਾਂਟੋ ਪਬਲਿਕ ਬੋਰਡ ਦੇ ਬੁਲਾਰੇ ਰਾਇਨ ਬਰਡ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਟੀਡੀਐਸਬੀ ਤੇ ਕੁੱਝ ਹੋਰ ਬੋਰਡ ਇਸ ਸਾਲ ਵੀ ਵਰਚੂਅਲ ਆਪਸ਼ਨ ਨਾਲ ਅੱਗੇ ਵੱਧ ਰਹੇ ਹਨ। ਇਸ ਦੌਰਾਨ ਕਈ ਬੋਰਡ ਅਜਿਹੇ ਵੀ ਹਨ ਜਿਹੜੇ ਅਗਲੇ ਸਾਲ ਲਈ ਆਪਣੀ ਯੋਜਨਾ ਉਲੀਕਣ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਸੇਧ ਦੀ ਉਡੀਕ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …