ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਐਲੀਮੈਂਟਰੀ ਟੀਚਰਜ਼ ਨੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਆਪਣੀ ਡੀਲ ਨੂੰ ਆਖਿਰਕਾਰ ਸਿਰੇ ਚੜ੍ਹਾ ਹੀ ਲਿਆ।
ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ ਨੇ ਦੱਸਿਆ ਕਿ ਉਨ੍ਹਾਂ ਦੇ 97 ਫੀ ਸਦੀ ਮੈਂਬਰਾਂ ਨੇ ਤਿੰਨ ਸਾਲਾਂ ਦੀ ਇਸ ਡੀਲ ਦੇ ਪੱਖ ਵਿੱਚ ਵੋਟ ਪਾਇਆ ਹੈ। ਇਸ ਡੀਲ ਤਹਿਤ ਤਿੰਨ ਸਾਲਾਂ ਲਈ ਅਧਿਆਪਕਾਂ ਨੂੰ ਤਨਖਾਹ ਵਿੱਚ ਹਰ ਸਾਲ ਇੱਕ ਫੀਸਦੀ ਦਾ ਵਾਧਾ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਬੈਨੇਫਿਟਜ਼ ਵਿੱਚ ਚਾਰ ਫੀ ਸਦੀ ਸਾਲਾਨਾ ਵਾਧਾ ਦਿੱਤਾ ਜਾਵੇਗਾ। ਇਸ ਸਮਝੌਤੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਇਸ ਡੀਲ ਵਿੱਚ ਸਪੋਰਟ ਫੌਰ ਸਟੂਡੈਂਟਸ ਫੰਡ ਲਈ ਵੀ 89 ਮਿਲੀਅਨ ਡਾਲਰ ਰੱਖੇ ਜਾਣਗੇ।
ਈਟੀਐਫਓ ਦਾ ਕਹਿਣਾ ਹੈ ਕਿ ਇਸ ਨਾਲ ਸਪੈਸ਼ਲ ਐਜੂਕੇਸ਼ਨ, ਇੰਗਲਿਸ਼ ਭਾਸ਼ਾ ਸਿੱਖਣ ਲਈ ਤੇ ਮੈਂਟਲ ਹੈਲਥ ਪਹਿਲਕਦਮੀਆਂ ਲਈ 434 ਅਧਿਆਪਕਾਂ ਦੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ।\
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …