Breaking News
Home / ਜੀ.ਟੀ.ਏ. ਨਿਊਜ਼ / ਉਨਟਾਰੀਓ ‘ਚ ਇੰਸੋਰੈਂਸ ਦਰਾਂ ਸਭ ਤੋਂ ਜ਼ਿਆਦਾ

ਉਨਟਾਰੀਓ ‘ਚ ਇੰਸੋਰੈਂਸ ਦਰਾਂ ਸਭ ਤੋਂ ਜ਼ਿਆਦਾ

ਫੋਰਡ ਸਰਕਾਰ ਵਲੋਂ ਆਟੋ ਇੰਸੋਰੈਂਸ ਦਰਾਂ ਘਟਾਉਣ ਲਈ ਕਵਾਇਦ ਸ਼ੁਰੂ
ਉਨਟਾਰੀਓ/ਬਿਊਰੋ ਨਿਊਜ਼
ਉਨਟਾਰੀਓ ਵਿਚ ਇੰਸੋਰੈਂਸ ਦਰਾਂ ਸਭ ਤੋਂ ਜ਼ਿਆਦਾ ਹਨ। ਵਿੱਤ ਮੰਤਰੀ ਵਿੱਕ ਫੈਡੇਲੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਆਟੋ ਇੰਸੋਰੈਂਸ ਬਾਰੇ ਟੀਚਿਆਂ ਕਾਰਨ ਸਾਰਾ ਸਿਸਟਮ ਫੇਲ੍ਹ ਹੋ ਗਿਆ ਹੈ। ਹੁਣ ਉਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਵਿੱਚ ਆਟੋ ਇੰਸੋਰੈਂਸ ਦਰਾਂ ਨੂੰ ਘਟਾਉਣ ਤੇ ਲੋਕਾਂ ਦੀ ਜ਼ਿੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਡਰਾਈਵਰਾਂ ਤੇ ਖਪਤਕਾਰਾਂ ਤੋਂ ਉਨ੍ਹਾਂ ਦੀ ਰਾਇ ਮੰਗੀ ਜਾ ਰਹੀ ਹੈ।ઠਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਆਟੋ ਇੰਸ਼ੋਰੈਂਸ ਦਰਾਂ ਦੇਸ਼ ਵਿੱਚ ਸੱਭ ਤੋਂ ਜ਼ਿਆਦਾ ਹਨ। ਇਸ ਲਈ ਇਸ ਸਬੰਧ ਵਿੱਚ ਕਾਰਵਾਈ ਕਰਨ ਦਾ ਇਹ ਸਹੀ ਵੇਲਾ ਹੈ। ਫੈਡੇਲੀ ਨੇ ਆਖਿਆ ਕਿ ਇਸ ਸਿਸਟਮ ਵਿੱਚ ਕਿਸ ਤਰ੍ਹਾਂ ਸੁਧਾਰ ਕੀਤਾ ਜਾਵੇ ਇਸ ਬਾਰੇ ਅਸੀਂ ਸਿੱਧੇ ਤੌਰ ਉੱਤੇ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਾਂ।ઠ
ਇਸ ਸਬੰਧ ਵਿੱਚ ਕੰਜ਼ਿਊਮਰਜ਼ ਤੇ ਕਾਰੋਬਾਰੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ 15 ਫਰਵਰੀ, 2019 ਤੱਕ ਦਾ ਸਮਾਂ ਦਿੱਤਾ ਗਿਆ ਹੈ। ਡਰਾਈਵਰਾਂ ਨੂੰ ਪਹਿਲ ਦੇਣ ਤੇ ਉਨ੍ਹਾਂ ਦੀ ਰਾਏ ਜਾਨਣ ਦਾ ਇਹ ਉਪਰਾਲਾ ਵੀ ਉਸੇ ਸਮੇਂ ਸ਼ੁਰੂ ਕੀਤਾ ਗਿਆ ਹੈ ਜਦੋਂ ਓਨਟਾਰੀਓ ਦੇ ਆਟੋ ਇੰਸ਼ੋਰੈਂਸ ਰੇਟ ਰੈਗੂਲੇਸ਼ਨ ਸਿਸਟਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਨੂੰ ਵਿੱਤ ਮੰਤਰਾਲੇ ਤੇ ਫਾਇਨਾਂਸ਼ੀਅਲ ਸਰਵਿਸਿਜ਼ ਰੈਗੂਲੇਟਰੀ ਅਥਾਰਟੀ ਆਫ ਓਨਟਾਰੀਓ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਜਾ ਰਿਹਾ ਹੈ।ઠ
ਇਸ ਮੁਲਾਂਕਣ ਤਹਿਤ ਹੋਰਨਾਂ ਖੇਤਰਾਂ ਦੇ ਰੁਝਾਨਾਂ ਦੀ ਜਾਂਚ ਕੀਤੀ ਜਾਵੇਗੀ ਤੇ ਹੋਰ ਕਾਬਲੀਅਤ ਹਾਸਲ ਕਰਨ ਲਈ ਮੌਕਿਆਂ ਦੀ ਤਲਾਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਸਟਮ ਵਿੱਚ ਵਧੇਰੇ ਮੁਕਾਬਲੇਬਾਜ਼ੀ ਵੀ ਲਿਆਂਦੀ ਜਾਵੇਗੀ। ਅਜਿਹਾ ਕਰਕੇ ਫੋਰਡ ਸਰਕਾਰ ਓਨਟਾਰੀਓ ਵਿੱਚ ਇੰਸ਼ੋਰੈਂਸ ਦੀਆਂ ਦਰਾਂ ਨੂੰ ਨਿਯੰਤਰਿਤ ਕਰਨਾ ਚਾਹੁੰਦੀ ਹੈ ਤੇ ਇਸ ਦੇ ਨਾਲ ਹੀ ਸਿਸਟਮ ਦਾ ਆਧੁਨਿਕੀਕਰਨ ਵੀ ਕਰਨਾ ਚਾਹੁੰਦੀ ਹੈ।ઠ
ਇਸ ਦੌਰਾਨ ਮਿਲਟਨ ਤੋਂ ਐਮਪੀਪੀ ਪਰਮ ਗਿੱਲ ਦੇ ਪ੍ਰਸਤਾਵਿਤ ਬਿੱਲ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ। ਜੇ ਇਸ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਨਾਲ ਸਿਰਫ ਇਸ ਕਾਰਨ ਵਿਤਕਰਾ ਨਹੀਂ ਕੀਤਾ ਜਾ ਸਕਦਾ ਕਿ ਉਹ ਕਿੱਥੇ ਰਹਿੰਦੇ ਹਨ। ਫੈਡੇਲੀ ਨੇ ਆਖਿਆ ਕਿ ਆਟੋ ਇੰਸ਼ੋਰੈਂਸ ਦੀ ਘੱਟ ਦਰਾਂ ਤੋਂ ਭਾਵ ਹੈ ਕਿ ਅਸੀਂ ਵਧੇਰੇ ਪੈਸਾ ਟੈਕਸਦਾਤਾਵਾਂ ਦੀ ਜੇਬ੍ਹ ਵਿੱਚ ਪਾ ਰਹੇ ਹਾਂ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …