ਸਰੀ/ਬਿਊਰੋ ਨਿਊਜ਼ : ਬ੍ਰਿੁਟਿਸ਼ ਕੋਲੰਬੀਆਂ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਹਿਜਵੀਰ ਸਿੰਘ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਉਹ ਪਹਿਲਾ ਸਿੱਖ ਕੈਨੇਡੀਅਨ ਬਣ ਗਿਆ ਹੈ ਜਿਸ ਨੇ ਆਪਣੀ ਗੇਮ ‘ਤੈਰਾਕੀ’ ਦੇ ਕਈ ਮੁਕਾਬਲਿਆ ਵਿੱਚ ਜਿੱਤ ਹਾਸਲ ਕਰਕੇ ਜਿੱਥੇ ਆਪਣੇ ਮਾਂ ਬਾਪ ਦਾ ਨਾਂ ਉੱਚਾ ਕੀਤਾ ਹੈ ਉਥੇ ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਮਾਣ ਵਿੱਚ ਵੀ ਵਾਧਾ ਕੀਤਾ ਹੈ। ਸਹਿਜਵੀਰ ਇੱਥੋ ਦੀ ਹੇਇਕ ਸਵਿੰਮ ਕਲੱਬ ਨਿਉ ਵਿਸਟਮਿਸਟਰ ਖੇਡ ਰਿਹਾ ਹੈ ਅਤੇ ਇਸ ਗੇਮ ਨੂੰ ਜੁਇੰਨ ਕੀਤਿਆਂ ਉਸ ਨੂੰ ਕੇਵਲ ਤਿੰਨ ਸਾਲ ਹੀ ਹੋਏ ਹਨ। ਉਹ ਕੈਨੇਡਾ ਦੀਆ ਵੱਖ ਵੱਖ ਸਟੇਟਾਂ ਵਿੱਚ ਕੇਵਲ ਇੱਕੋ-ਇੱਕ ਸਿੱਖ ਖਿਡਾਰੀ ਹੈ ਜੋ ਭਾਗ ਲੈਂਦਾ ਹੈ।
ਸਹਿਜਵੀਰ ਆਪਣੀਆਂ ਪ੍ਰਾਪਤੀਆਂ ਵਿੱਚ ਨੌ ਮੈਡਲ ਹਾਸਲ ਕਰ ਚੁੱਕਾ ਹੈ ਜਿਨ੍ਹਾਂ ਵਿੱਚ ਪੰਜ ਸੋਨੇ, ਤਿੰਨ ਸਿਲਵਰ ਅਤੇ ਇੱਕ ਕਾਂਸੀ ਦਾ ਮੈਡਲ ਸ਼ਾਮਲ ਹੈ। ਇਹ ਮੈਡਲ ਉਸ ਵਲੋਂ 2015 ਵਿੱਚ ਬੀਸੀ ਅਤੇ 2016 ਕਿਉਬਿਕ ਸਟੇਟਾਂ ਵਿੱਚ ਹੋਈ ਚੈਪੀਅਨਸ਼ਿੱਪ ਦੌਰਾਨ ਹਾਲਸ ਕੀਤੇ ਹਨ। ਉਸ ਵਲੋਂ ਆਪਣੀਆਂ ਕਾਰਗੁਜ਼ਾਰੀਆਂ ਵਿੱਚ ਪਿਛਲੀਆਂ ਕਈ ਕਲੱਬਾਂ ਦੇ ਰਿਕਾਰਡ ਤੋੜੇ ਗਏ ਹਨ ਜਿਨ੍ਹਾਂ ਵਿਚੋਂ ਕਈ ਤੈਰਾਨੀ ਦੇ ਖੇਤਰ ਵਿੱਚ ਪਿਛਲੇ 23 ਸਾਲਾਂ ਤੋਂ ਜੂਝ ਰਹੀਆਂ ਹਨ। ਇਨ੍ਹਾਂ ਸੁਨਹਿਰੀ ਪ੍ਰਪਤੀ ਕਾਰਣ ਸਹਿਜਵੀਰ ਅਤੇ ਉਸ ਦੇ ਪਰਿਵਾਰ ਨੂੰ ਸਹਿਯੋਗੀ ਸੱਜਣਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਅਤੇ ਆਸ ਕੀਤੀ ਜਾ ਰਹੀ ਹੈ ਕਿ ਇਹ ਹੋਣਹਾਰ ਸਿੱਖ ਮੁੰਡਾ ਹੋਰ ਵੀ ਤਰੱਕੀ ਦੀਆਂ ਬੁਲੰਦੀਆਂ ਉਪਰ ਪਹੁੰਚ ਕੇ ਭਾਈਚਾਰੇ ਦਾ ਨਾਂ ਉੱਚਾ ਕਰੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …