Breaking News
Home / ਕੈਨੇਡਾ / ਨਵਦੀਪ ਸਿੰਘ ਬੈਂਸ ਦੀ ਅਗਵਾਈ ‘ਚ 9 ਐਮ ਪੀਜ਼ ਨੇ ਸਥਾਨਕ ਮੀਡੀਆ ਨਾਲ ਕੀਤੀ ਗੱਲਬਾਤ

ਨਵਦੀਪ ਸਿੰਘ ਬੈਂਸ ਦੀ ਅਗਵਾਈ ‘ਚ 9 ਐਮ ਪੀਜ਼ ਨੇ ਸਥਾਨਕ ਮੀਡੀਆ ਨਾਲ ਕੀਤੀ ਗੱਲਬਾਤ

Navdeep Bains Meeting MPs copy copyਮਿਸੀਸਾਗਾ/ਬਿਊਰੋ ਨਿਊਜ਼
ਬੀਤੇ ਸ਼ੁਕਰਵਾਰ ਪਹਿਲੀ ਅਪਰੈਲ, 2016 ਨੂੰ ਆਨਰੇਬਲ ਨਵਦੀਪ ਸਿੰਘ ਬੈਂਸ ਦੀ ਅਗਵਾਈ ਵਿਚ ਇਲਾਕੇ ਦੇ 9 ਐਮਪੀਜ਼ ਨੇ  ਸਥਾਨਿਕ ਮੀਡੀਆ ਨਾਲ, 22 ਮਾਰਚ, 2016 ਨੂੰ ਕੇਂਦਰ ਸਰਕਾਰ ਦੇ ਬਜਟ ਸੈਸ਼ਨ ਸਮੇ ਹੋਏ ਫੈਸਲਿਆਂ ਬਾਰੇ ਗੱਲਬਾਤ ਕੀਤੀ। ਬਜਟ ਦਾ ਸਾਰਾ ਕਾਰਜ ਬਹੁਸੰਮਤੀ ਨਾਲ ਪਾਸ ਹੋਇਆ ਦੱਸਿਆ ਗਿਆ, ਜਿਸਦੇ ਅਗਲੇ ਪੜਾ ਦਾ ਫੈਸਲਾ ਸੈਨਿਟ ਮੀਟੰਗ ਵਿਚ ਹੋਵੇਗਾ। ਮੇਨ ਸਪੀਕਰ ਨਵਦੀਪ ਸਿੰਘ ਬੈਂਸ ਹੀ ਸਨ ਪਰ ਕਈ ਸਵਾਲਾਂ ਦੇ ਜਵਾਬ ਐਮ ਪੀ ਰਮੇਸ਼ ਸੰਘਾ ਅਤੇ ਕੁਝ ਹੋਰ ਨੁਮਾਇੰਦਿਆਂ ਨੇ ਵੀ ਦਿਤੇ। ਦੱਸਿਆ ਗਿਆ ਕਿ ਸਰਕਾਰ ਅਗਲੇ 10 ਸਾਲਾਂ ਵਿਚ 120 ਬਿਲੀਅਨ ਡਾਲਰ ਇਕਾਨਮੀ ਨੂੰ ਬਿਹਤਰ ਕਰਨ ਖਾਤਰ ਖਰਚ ਕਰੇਗੀ।
180,000 ਨਵੀਆਂ ਨੌਕਰੀਆਂ ਉਪਲਭਤ ਕਰਵਾਏਗੀ ਅਤੇ ਮਿਡਲ ਕਲਾਸ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਦੀ ਯੋਜਨਾ ਉਪਰ ਕੰਮ ਕਰੇਗੀ। ਹਾਰਪਰ ਸਰਕਾਰ ਵਲੋਂ ਪੈਨਸ਼ਨ ਲੈਣ ਲਈ ਵਧਾਈ ਗਈ ਉਮਰ ਨੂੰ ਮੁੜ 65 ਸਾਲ ਕੀਤਾ ਗਿਆ ਹੈ। ਅਫੋਰਡੇਬਲ ਹਊਸਿੰਗ ਦਾ ਬਮਦੋਬਸਤ ਕੀਤਾ ਜਾਵੇਗਾ। ਬਚਿਆਂ ਦੀ ਐਜੂਕੇਸ਼ਨ ਸੁਵਿਧਾ ਅਤੇ ਬਚਿਆਂ ਦੇ ਬੈਨੀਫਿਟਸ ਵਿਸ਼ੇਸ਼ ਤੌਰ ਉਪਰ ਵਧਾਏ ਗਏ ਹਨ। ਕੁੱਲ ਨੁਮਾਇੰਦਿਆਂ ਦੇ ਦਰਸ਼ਨਾਂ ਤੋਂ ਸਾਫ ਸਮਝ ਪੈਂਦਾ ਸੀ ਕਿ ਹੁਣ ਮੁਲਕ ਦੀ ਵਾਗ ਡੋਰ ਹੋਣਹਾਰ ਨੌਜਵਾਨਾਂ ਦੇ ਹੱਥ ਵਿਚ ਹੈ ਜਿਨ੍ਹਾਂ ਵਿਚ ਔਰਤਾਂ ਦਾ ਵਿਸ਼ੇਸ਼ ਸਥਾਨ ਹੈ। ਇਸ ਮੀਟਿੰਗ ਵਿਚ ਵੀ, ਔਰਤ, ਮਰਦ ਰੇਸ਼ੋ ਉਹੀ ਸੀ ਜੋ ਨੈਸ਼ਨਲ ਅਸੈਂਬਲੀ ਵਿਚ ਹੈ, ਯਾਨੀ 4 ਬੀਬੀਆਂ ਅਤੇ ਚਾਰ, ਪੰਜ ਬੀਬੇ ਪੁਰਸ਼।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …