1.8 C
Toronto
Wednesday, November 19, 2025
spot_img
Homeਕੈਨੇਡਾਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੇ 111ਵੇਂ ਸ਼ਹੀਦੀ ਦਿਹਾੜੇ 'ਤੇ

ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੇ 111ਵੇਂ ਸ਼ਹੀਦੀ ਦਿਹਾੜੇ ‘ਤੇ

ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੇ 111ਵੇਂ ਸ਼ਹੀਦੀ ਦਿਹਾੜੇ ‘ਤੇ ਕੈਨੇਡਾ ਅਤੇ ਅਮਰੀਕਾ ਵਿੱਚ ਸਮਾਗਮ
ਮਰਹੂਮ ਚਿਤਰਕਾਰ ਜਰਨੈਲ ਸਿੰਘ ਦੀ ਸ਼ਹੀਦੀ ਸਾਕਾ ਪੇਸ਼ ਕਰਦੀ ਪੇਂਟਿੰਗ ਸੰਗਤਾਂ ਨੂੰ ਅਰਪਣ
ਸਰੀ : ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੇ 111ਵੇਂ ਸ਼ਹੀਦੀ ਦਿਹਾੜੇ ‘ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ, ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਅਰਦਾਸਾਂ ਅਤੇ ਵਿਚਾਰਾਂ ਦਾ ਉਪਰਾਲਾ ਕੀਤਾ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਅਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਵੱਲੋਂ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਕਾਇਮ ਕੀਤੀ ਗਈ ਅਤੇ ਕਾਮਾਗਾਟਾਮਾਰੂ ਜਹਾਜ਼ 66 ਹਜ਼ਾਰ ਡਾਲਰ ‘ਤੇ ਚਾਰਟਰ ਕਰਨ ਮਗਰੋਂ, ਇਸਦਾ ਨਾਮਕਰਨ ਗੁਰੂ ਨਾਨਕ ਜਹਾਜ਼ ਕੀਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਵਿੱਚ ਸੁਸ਼ੋਭਿਤ ਕੀਤਾ ਗਿਆ। 377 ਮੁਸਾਫਿਰ ਲੈ ਕੇ 23 ਮਈ ਨੂੰ ਗੁਰੂ ਨਾਨਕ ਜਹਾਜ਼ ਵੈਨਕੂਵਰ ਪਹੁੰਚਿਆ ਅਤੇ ਨਸਲੀ ਵਿਤਕਰੇ ਅਧੀਨ 23 ਜੁਲਾਈ ਨੂੰ ਧੱਕੇ ਨਾਲ ਵਾਪਸ ਮੋੜ ਦਿੱਤਾ ਗਿਆ। 29 ਸਤੰਬਰ 1914 ਨੂੰ ਇਸ ਜਹਾਜ਼ ਦੇ ਬਜ ਬਜ ਘਾਟ ਕੋਲਕੱਤਾ ਪਹੁੰਚਣ ਮੌਕੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਲਿਜਾਣੋਂ ਰੋਕਣ ਲਈ ਬ੍ਰਿਟਿਸ਼ ਪੁਲਿਸ ਨੇ ਮੁਸਾਫਿਰਾਂ ਨਾਲ ਧੱਕੇਸ਼ਾਹੀ ਕੀਤੀ ਤੇ ਗੋਲੀਆਂ ਚਲਾਈਆਂ, ਜਿਸ ਕਾਰਨ 19 ਮੁਸਾਫਰ ਸ਼ਹੀਦ ਹੋਏ।
ਸ਼ਹੀਦੀ ਸਮਾਗਮਾਂ ਦੌਰਾਨ ਚਿਤਰਕਾਰ ਸ. ਜਰਨੈਲ ਸਿੰਘ ਦੀ ਬਜ ਬਜ ਘਾਟ ਦੇ ਸ਼ਹੀਦੀ ਸਾਕੇ ਦੀ ਸ਼ਾਨਦਾਰ ਪੇਂਟਿੰਗ ਵੀ ਸੰਗਤਾਂ ਨੂੰ ਅਰਪਣ ਕੀਤੀ ਗਈ, ਜਿਸਦੀ ਰਸਮ ਮਰਹੂਮ ਜਰਨੈਲ ਸਿੰਘ ਦੀ ਸਪਤਨੀ ਬੀਬੀ ਬਲਜੀਤ ਕੌਰ ਅਤੇ ਸਪੁੱਤਰੀ ਬੀਬੀ ਨੀਤੀ ਕੌਰ, ਰਾਜ ਸਿੰਘ ਭੰਡਾਲ ਅਤੇ ਗੁਰਮੁਖ ਸਿੰਘ ਵੱਲੋਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਪ੍ਰਬੰਧਕਾਂ ਗੁਰਮੀਤ ਸਿੰਘ ਧਾਲੀਵਾਲ, ਬਲਵੀਰ ਸਿੰਘ ਨਿਝਰ, ਜਸਵਿੰਦਰ ਸਿੰਘ ਖਹਿਰਾ, ਗਿਆਨ ਸਿੰਘ ਸੰਧੂ, ਪ੍ਰੇਮ ਸਿੰਘ ਵਿਨਿੰਗ, ਕੁੰਦਨ ਸਿੰਘ ਸੱਜਣ, ਰਵਿੰਦਰਜੀਤ ਸਿੰਘ ਕਾਹਲੋਂ, ਗਿਆਨੀ ਜਗਦੀਸ਼ ਸਿੰਘ, ਅਜੀਤ ਸਿੰਘ ਸਹੋਤਾ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਤੇ ਪ੍ਰਬੰਧਕਾਂ ਗੁਰਦੀਪ ਸਿੰਘ ਸਮਰਾ, ਜਸਵੀਰ ਸਿੰਘ, ਬਲਜਿੰਦਰ ਸਿੰਘ ਖਹਿਰਾ, ਓਂਕਾਰ ਸਿੰਘ, ਗਿਆਨੀ ਗੁਰਚਰਨ ਸਿੰਘ ਅਤੇ ਹਰਦੀਪ ਸਿੰਘ ਨਾਗਰਾ ਵਲੋਂ ਕੀਤੀ ਗਈ।
ਇਸ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਵੀ ਅਜਿਹੇ ਸਮਾਗਮ ਰੱਖੇ ਗਏ, ਜਿਹਨਾਂ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ, ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ, ਗੁਰੁਦਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ, ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਗੁਰਦੁਆਰਾ ਖਾਲਸਾ ਦਰਬਾਰ ਵੈਨਕੂਵਰ, ਗੁਰਦੁਆਰਾ ਮਾਤਾ ਸਾਹਿਬ ਕੌਰ ਫਰੰਡੇਲ, ਗੁਰੂ ਨਾਨਕ ਸਿੱਖ ਗੁਰਦੁਆਰਾ ਲਿੰਡਨ ਅਤੇ ਖਾਲਸਾ ਯੂਨੀਵਰਸਿਟੀ ਬੈਲਗੈਮ ਯੂਐਸ ਅਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸੁਖ ਸਾਗਰ ਨਿਊ ਵੈਸਟ ਮਨਿਸਟਰ ਵੀ ਸ਼ਾਮਿਲ ਹਨ, ਜਿੱਥੇ ਪ੍ਰਸਿੱਧ ਢਾਡੀ ਭਾਈ ਰਛਪਾਲ ਸਿੰਘ ਪਮਾਲ ਦੇ ਜਥੇ ਨੇ ਗੁਰੂ ਨਾਨਕ ਜਹਾਜ ਦੇ ਸ਼ਹੀਦੀ ਸਾਕੇ ਤੇ ਵੀਰ ਰਸੀ ਵਾਰਾਂ ਸਰਵਣ ਕਰਾਈਆਂ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਨੇ ਅਹਿਦ ਲਿਆ ਕਿ ਹਰ ਸਾਲ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸ਼ਹੀਦੀ ਸਾਕਾ ਮਨਾਇਆ ਜਾਇਆ ਕਰੇਗਾ।

RELATED ARTICLES
POPULAR POSTS