Breaking News
Home / ਕੈਨੇਡਾ / ਸੀਨੀਅਰਜ਼ ਐਸੋਸੀਏਸ਼ਨ ਦੇ 29 ਜੁਲਾਈ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ, ਲੋਕਾਂ ਵਿੱਚ ਭਾਰੀ ਉਤਸ਼ਾਹ

ਸੀਨੀਅਰਜ਼ ਐਸੋਸੀਏਸ਼ਨ ਦੇ 29 ਜੁਲਾਈ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ, ਲੋਕਾਂ ਵਿੱਚ ਭਾਰੀ ਉਤਸ਼ਾਹ

ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਅਤੇ ਕਨੇਡਾ ਡੇਅ ਪ੍ਰੋਗਰਾਮ ਦੀ ਤਿਆਰੀ ਲਈ ਐਗਜੈਕਟਿਵ ਕਮੇਟੀ ਦੀਂ ਹੋਈ ਮੀਟਿੰਗ ਦੀ ਰਿਪੋਰਟਿੰਗ ਮੁਤਾਬਕ ਪ੍ਰੋਗਰਾਮ ਸਬੰਧੀ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਪ੍ਰੋਗਰਾਮ 29 ਜੁਲਾਈ ਦਿਨ ਐਤਵਾਰ ਸਵੇਰੇ 11:00 ਤੋਂ 4:00 ਵਜੇ ਤੱਕ ਡਿਕਸੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ਤੇ ਸਥਿਤ ਬਰੈਂਪਟਨ ਸੌਕਰ ਸੈਂਟਰ ਵਿੱਚ ਹੋ ਰਿਹਾ ਹੈ। ਐਸੋਸੀਏਸ਼ਨ ਵਿੱਚ ਸ਼ਾਮਲ ਸਾਰੇ ਕਲੱਬਾਂ ਦੇ ਮੈਂਬਰਾਂ ਤੋਂ ਬਿਨਾਂ ਬਹੁਤ ਸਾਰੇ ਉਹ ਸੀਨੀਅਰਜ਼ ਵੀ ਭਾਗ ਲੈਣਗੇ ਜਿਹੜੇ ਅਜੇ ਕਿਸੇ ਕਲੱਬ ਦੇ ਮੈਂਬਰ ਨਹੀਂ ਬਣੇ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਮੁਤਾਬਕ ਪਿਛਲੇ ਸਾਲ ਸੌਕਰ ਸੈਂਟਰ ਦੇ ਹਾਲ ਦੇ ਇੱਕ ਭਾਗ ਵਿੱਚ ਪ੍ਰੋਗਰਾਮ ਲਈ ਤੰਗੀ ਮਹਿਸੂਸ ਕੀਤੀ ਗਈ ਸੀ ਅਤੇ ਦੋ ਸੌ ਤੋਂ ਵੱਧ ਲੋਕਾਂ ਨੂੰ ਖੜ੍ਹੇ ਹੋ ਕੇ ਪ੍ਰੋਗਰਾਮ ਦੇਖਣਾ ਪਿਆ ਸੀ। ਇਸ ਸਾਲ ਐਸੋਸੀਏਸ਼ਨ ਦਾ ਘੇਰਾ ਵੀ ਵਿਸ਼ਾਲ ਹੋਇਆ ਹੈ। ਇਹ ਸਭ ਕੁੱਝ ਨੂੰ ਧਿਆਨ ਵਿੱਚ ਰਖਦੇ ਹੋਏ ਹਾਲ ਦੇ ਦੋ ਭਾਗ ਬੁੱਕ ਕਰਵਾਏ ਗਏ ਹਨ ਤਾਂ ਕਿ ਕਿਸੇ ਕਿਸਮ ਦੀ ਤੰਗੀ ਮਹਿਸੂਸ ਨਾ ਹੋਵੇ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈਆਂ ਵੱਖ ਵੱਖ ਕਮੇਟੀਆਂ ਨੇ ਆਪਣੀਆਂ ਫਿਕਸ ਹੋਈਆਂ ਡਿਉਟੀਆਂ ਮੁਤਾਬਕ ਕੰਮ ਪੂਰਾ ਕਰ ਲਿਆ ਹੈ।
ਇਸ ਪ੍ਰੋਗਰਾਮ ਵਿੱਚ ਸੀਨੀਅਰਜ਼ ਦੇ ਫੈਡਰਲ, ਪਰੋਵਿੰਸ ਅਤੇ ਸਿਟੀ ਨਾਲ ਸਬੰਧਤ ਮਸਲਿਆਂ ਬਾਰੇ ਗੱਲਬਾਤ ਹੋਵੇਗੀ ਅਤੇ ਨੁਮਾਇੰਦਿਆਂ ਨੂੰ ਮੰਗ ਪੱਤਰ ਦੇ ਕੇ ਹੱਲ ਕਰਨ ਲਈ ਕਿਹਾ ਜਾਵੇਗਾ। ਐਸੋਸੀਏਸ਼ਨ ਵਲੋਂ ਇਸ ਸਮੇਂ ਉੱਭਰਦੀ ਮੰਗ ਸੀਨੀਅਰਜ਼ ਵਾਸਤੇ ਦੰਦਾ ਦਾ ਹਰ ਕਿਸਮ ਦਾ ਮੁਫਤ ਇਲਾਜ ਦੀ ਸਹੂਲਤ ਲੈਣਾ ਹੈ। ਜਿੱਥੇ ਇਹ ਪ੍ਰੋਗਰਾਮ ਸੀਨੀਅਰਜ਼ ਦੇ ਮਸਲਿਆਂ ਨਾਲ ਸਬੰਧਤ ਹੈ ਉੱਥੇ ਹੀ ਉਹਨਾਂ ਨੂੰ ਅਵੇਅਰ ਕਰਨ ਅਤੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਵੀ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਸੀਨੀਅਰਜ਼ ਦੀ ਪੈਨਸ਼ਨ, ਹੈਲਥ ਸਬੰਧੀ, ਖੂਨਦਾਨ ਅਤੇ ਅੰਗਦਾਨ ਅਤੇ ਸਮਾਜਿਕ ਸਮੱਸਿਆਵਾਂ ਬਾਰ ਸੁਖਮਮਦਰ ਰਾਮਪੁਰੀ, ਪ੍ਰੋ: ਰਾਮ ਸਿੰਘ, ਦੇਵ ਸੂਦ, ਬਲਵਿੰਦਰ ਬਰਾੜ, ਜੰਗੀਰ ਸਿੰਘ ਸੈਂਭੀ, ਪ੍ਰੋ: ਨਿਰਮਲ ਧਾਰਨੀ ਆਦਿ ਇਹਨਾਂ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਪ੍ਰੋਗਰਾਮ ਵਿੱਚ ਗੀਤ ਸੰਗੀਤ , ਗਿੱਧਾ, ਭੰਗੜਾ, ਸਕਿੱਟਾਂ ਅਤੇ ਹੋਰ ਮਿਆਰੀ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਸੁਖਦੇਵ ਭਦੌੜ, ਸੁਮੀਤ ਅਤੇ ਬਲਜੀਤ ਬੈਂਸ ਬਰਾਦਰਜ਼, ਇਕਬਾਲ ਬਰਾੜ ਅਤੇ ਭੁਪਿੰਦਰ ਰਤਨ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਣਗੇ। ਕੁਲਦੀਪ ਗਰੇਵਾਲ ਅਤੇ ਸਾਥਣਾਂ ਵਲੋਂ ਸਕਿੱਟ ਪੇਸ਼ ਕੀਤਾ ਜਾਵੇਗਾ। ਸੀਨੀਅਰਜ਼ ਦੀ ਜਾਣਕਾਰੀ ਵਿੱਚ ਵਾਧਾ ਕਰਨ ਹਿੱਤ ਪੰਜ ਸਟਾਲ ਲਾਏ ਜਾਣਗੇ। ਜਿਨ੍ਹਾਂ ਵਿੱਚ ਡੈਨਟਿਸਟ ਬਲਬੀਰ ਸੋਹੀ, ਤਰਕਸ਼ੀਲ ਸੁਸਾਇਟੀ, ਸਰੋਕਾਰਾਂ ਦੀ ਅਵਾਜ਼, ਲੋਟਸ ਫਿਊਨਰਲ ਹੋਮ ਅਤੇ ਪੀ ਸੀ ਐਚ ਐਸ ਸ਼ਾਮਲ ਹਨ। ਜਿਨ੍ਹਾਂ ਵਲੋਂ ਲਿਟਰੇਚਰ ਅਤੇ ਗੱਲਬਾਤ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਪੰਜਾਬੀ ਦੇ ਪ੍ਰਸਿੱਧ ਲੇਖਕ ਵਰਿਆਮ ਸੰਧੂ, ਕੈਥ ਮੀਡਨ, ਲੋਟਸ ਫਿਊਨਲ ਹੋਮ ਸੰਸਥਾ ਅਤੇ ਫੂਡ ਬੈਂਕ ਦੇ ਕੁਲਬੀਰ ਸਿੰਘ ਗਿੱਲ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨਤ ਹੋਣ ਵਾਲਿਆਂ ਵਿੱਚ ਪਰਸਿੱਧ ਲੇਖਕ ਬਲਬੀਰ ਮੋਮੀ ਅਤੇ ਹੋਰ ਕਈ ਸਮਾਜ ਸੇਵੀ ਵਿਅਕਤੀ ਸ਼ਾਮਲ ਹਨ।
ਐਸੋਸੀਏਸ਼ਨ ਵਿੱਚ ਸ਼ਾਮਲ ਬਹੁਤ ਸਾਰੇ ਕਲੱਬਾਂ ਨੇ ਕਿਹਾ ਕਿ ਉਹ ਆਪਣੇ ਆਪਣੇ ਕਲੱਬਾਂ ਦੇ ਵੱਧ ਤੋਂ ਵੱਧ ਮੈਂਬਰ ਲੈ ਕੇ ਆਉਣਗੇ।
ਰੈੱਡ ਵਿੱਲੋ, ਪਾਨਾਹਿੱਲ ਅਤੇ ਜੇਮਜ਼ ਪੌਟਰ ਅਤੇ ਕਈ ਹੋਰ ਕਲੱਬਾਂ ਵਲੋਂ ਦੱਸਿਆਂ ਗਿਆ ਕਿ ਉਪਰੋਕਤ ਹਰ ਇੱਕ ਕਲੱਬ ਦੇ ਮੈਂਬਰ ਆਪਣੀ ਆਪਣੀ ਇੱਕ ਵੱਡੀ ਬੱਸ ਅਤੇ 8-10 ਕਾਰਾਂ ਦੇ ਕਾਫਲਿਆਂ ਦੇ ਰੂਪ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਕਿਉਂਕਿ ਇਹ ਪ੍ਰੋਗਰਾਮ ਸੀਨੀਅਰਜ਼ ਦੇ ਸਰੋਕਾਰਾਂ ਨਾਲ ਸਬੰਧਤ ਹੈ ਇਸ ਲਈ ਐਸੋਸੀਏਸ਼ਨ ਵਲੋਂ ਸਾਰੇ ਸੀਨੀਅਰਜ਼ ਜੋ ਭਾਵੇਂ ਕਿਸੇ ਵੀ ਕਲੱਬ ਦੇ ਮੈਂਬਰ ਨਾ ਵੀ ਹੋਣ ਨੂੰ ਇਸ ਪਰੋਗਰਾਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਠੀਕ 11:00 ਵਜੇ ਚਾਹ ਪਾਣੀ ਅਤੇ ਸਨੈਕਸ ਚਾਲੂ ਕਰ ਦਿੱਤੇ ਜਾਣਗੇ ਜੋ ਕਿ ਪ੍ਰੋਗਰਾਮ ਦੇ ਅੰਤ ਤੱਕ ਚਲਦੇ ਰਹਿਣਗੇ। ਇਸ ਸਮੇਂ ਕੈਨੇਡਾ ਦਾ ਝੰਡਾ ਝੁਲਾ ਕੇ ਬਾਕਾਇਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਅਤੇ ਲੱਗਪੱਗ 4:00 ਵਜੇ ਤੱਕ ਚਲਦਾ ਰਹੇਗਾ। ਸਭ ਨੂੰ ਸਮੇਂ ਸਿਰ ਪਹੁੰਚਣ ਲਈ ਬੇਨਤੀ ਹੈ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963 0331, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026 ਜਾਂ ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …