ਮਿਸੀਸਾਗਾ : ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਨ੍ਹੀਂ ਟੋਰਾਂਟੋ ਦੇ ਦੌਰੇ ‘ਤੇ ਆਈ ਭਾਰਤੀ ਪੰਜਾਬ ਦੀ ਲੇਖਿਕਾ ਅਤੇ ਪੰਜਾਬੀ ਦੀ ਕਾਲਜ ਪ੍ਰੋਫ਼ੈਸਰ (ਡਾ.) ਬਰਿੰਦਰ ਕੌਰ ਦੀ ਪੁਸਤਕ ‘ਪੰਜਾਬ: ਭਾਸ਼ਾ, ਸਾਹਿਤ ਅਤੇ ਸਭਿਆਚਾਰ’ ਦਾ ਲੋਕ-ਅਰਪਣ ਲੰਘੇ ਸ਼ਨੀਵਾਰ 21 ਜੁਲਾਈ ਨੂੰ 30 ਟਾਪ ਫ਼ਾਈਟ, ਮਿਸੀਸਾਗਾ ਵਿਖੇ ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ, ਟੋਰਾਂਟੋ ਅਤੇ ਕਰਾਚੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ, ਟੋਰਾਂਟੋ ਚੈਪਟਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਦੋਹਾਂ ਯੂਨੀਵਸਿਟੀਆਂ ਦੇ ਪੁਰਾਣੇ ਵਿਦਿਆਰਥੀਆਂ ਜੋ ਇਸ ਸਮੇਂ ਟੋਰਾਂਟੋ ਵਿਖੇ ਵੱਸਦੇ ਹਨ, ਵੱਲੋਂ ਇਸ ਸਬੰਧੀ ਹੋਏ ਸਮਾਗ਼ਮ ਵਿਚ ਭਰਪੂਰ ਸ਼ਿਰਕਤ ਕੀਤੀ ਗਈ।
ਡਾ. ਬਰਿੰਦਰ ਕੌਰ ਨੇ ਆਪਣੀ ਪੁਸਤਕ ਬਾਰੇ ਦੱਸਦਿਆਂ ਕਿਹਾ ਕਿ ਇਸ ਵਿਚ ਪੰਜਾਬ ਦੀਆਂ ਉਪ-ਭਾਸ਼ਾਵਾਂ ਜਿਵੇਂ ਮਾਝੀ, ਮਲਵੱਈ, ਪੁਾਧੀ ਅਤੇ ਦੋਆਬੀ ਬਾਰੇ ਗੱਲ ਕਰਦੇ ਹੋਏ ਪਾਕਿਸਤਾਨੀ ਪੰਜਾਬ ਵਿਚ ਜੁਦਾ ਹੋ ਚੁੱਕੀਆਂ ਉਪ-ਬੋਲੀਆਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸ ਚੁੱਕੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਈ ਤਰ੍ਹਾਂ ਦੀ ਜਾਣਕਾਰੀ ਇਸ ਵਿਚ ਉਪਲੱਭਧ ਹੈ। ਇਸ ਮੌਕੇ ‘ਤੇ ਕਰਾਚੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਡਾ. ਤਸਲੀਮ ਇਲਾਹੀ ਜ਼ੁਲਫ਼ੀ ਵੱਲੋਂ ਡਾ. ਬਰਿੰਦਰ ਕੌਰ ਲਗਾਤਾਰ 25 ਸਾਲਾਂ ਤੋਂ ਵਿਦਿਆ ਦੇ ਖ਼ੇਤਰ ਵਿਚ ਪਾਏ ਯੋਗਦਾਨ ਲਈ ਕਰਾਚੀ ਯੂਨੀਵਰਸਿਟੀ ਅਲੂਮਨੀ ਫ਼ੋਰਮ, ਟੋਰਾਂਟੋ ਚੈਪਟਰ ਵੱਲੋਂ ਐਕਸੀਲੈਂਸ ਐਵਾਰਡ ਪ੍ਰਦਾਨ ਕੀਤਾ ਗਿਆ। ਉਰਦੂ ਅਤੇ ਪੰਜਾਬੀ ਜ਼ਬਾਨ ਦੇ ਮੁਸੱਵਰਾਂ ਵੱਲੋਂ ‘ਸਾਂਝੇ ਮੁਸ਼ਇਰੇ’ ਦਾ ਆਯੋਜਨ ਕੀਤਾ ਗਿਆ ਅਤੇ ਪੰਜਾਬੀ ਬੋਲੀ ਅਤੇ ਸਭਿਆਚਾਰ ਤੇ ਵਿਰਸੇ ਬਾਰੇ ਵਿਚਾਰ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਅਬਦੁਲ ਬਾਸਤ ਕਮਰ, ਬਸ਼ੱਰਤ ਰਿਹਾਨ, ਮਕਸੂਦ ਚੌਧਰੀ, ਤਸਲੀਮ ਇਲਾਹੀ ਜ਼ੁਲਫ਼ੀ ਤੇ ਕਈ ਹੋਰ ਸ਼ਾਮਲ ਸਨ।
ਪੰਜਾਬ ਯੂਨੀਵਰਸਿਟੀ ਅਲੂਮਨੀ ਸਭਾ, ਟੋਰਾਂਟੋ ਦੇ ਅਹੁਦੇਦਾਰਾਂ ਵੱਲੋਂ ਵੀ ਗੁਰਜੀਤ ਸਿੰਘ ਦਾਖਾ ਦੀ ਰਹਿਨਮਾਈ ਹੇਠ ਡਾ. ਬਰਿੰਦਰ ਕੌਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੁਰਾਣੀ ਵਿਦਿਆਰਥਣ ਹੋਣ ਦੇ ਨਾਤੇ ਉਸ ਦੇ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਾਏ ਗਏ ਯੋਗਦਾਨ ਲਈ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮਾਗ਼ਮ ਨੂੰ ਸਾਂਝੇ ਪੰਜਾਬ ਦੀ ਇਨਸਾਨੀਅਤ ਦੀ ਸਾਂਝੀ ਮੁਹੱਬਤ ਸਦਕਾ ਲੰਮੇਂ ਸਮੇਂ ਤੱਕ ਯਾਦ ਰੱਖਿਆ ਜਾਏਗਾ। ਇਸ ਮੌਕੇ ਮੰਚ ਦਾ ਸੰਚਾਲਨ ਡਾ. ਬਲਵਿੰਦਰ ਅਤੇ ਜਨਾਬ ਹਮੀਦੀ ਸਾਹਿਬ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਜਿਨ੍ਹਾਂ ਨੇ ਆਪੋ ਆਪਣੇ ਫ਼ਨ ਦਾ ਬਾਖ਼ੂਬੀ ਮੁਜ਼ਾਹਿਰਾ ਕੀਤਾ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …