Breaking News
Home / ਕੈਨੇਡਾ / ਦਿਸ਼ਾ ਵਲੋਂ ਵੂਮੈਨ ਕਾਨਫਰੰਸ ਜੂਨ 17-18 ਨੂੰ

ਦਿਸ਼ਾ ਵਲੋਂ ਵੂਮੈਨ ਕਾਨਫਰੰਸ ਜੂਨ 17-18 ਨੂੰ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀਆਂ ਪੰਜਾਬੀ ਔਰਤਾਂ ਦੀ ਸੰਸਥਾ ਦਿਸ਼ਾ ਸੰਸਥਾ ਵਲੋਂ ਦੂਜੀ ਇੰਟਰਨੈਸ਼ਨਲ ਕਾਨਫਰੰਸ ਜੂਨ 17-18 ਨੂੰ ਸੈਂਚਰੀਗਾਰਡਨ ਰਿਕਰੀਏਸ਼ਨ ਸੈਂਟਰ 340 ਵੌਡਨ ਸਟਰੀਟ, ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ। ਕੈਨੇਡਾ ਭਰ ਵਿੱਚ ਫੈਲ਼ੀਆਂ ਦਿਸ਼ਾ ਦੀਆਂ ਸ਼ਾਖਾਵਾਂ ਸਮੇਤ ਭਾਰਤ, ਇੰਗਲੈਂਡ, ਪਾਕਿਸਤਾਨ, ਅਮਰੀਕਾ, ਆਸਟਰੇਲੀਆ, ਅਫ਼ਗ਼ਾਨਿਸਤਾਨ, ਸ੍ਰੀਲੰਕਾ, ਨੇਪਾਲ, ਬੰਗਲਾ ਦੇਸ਼ ਤੋਂ ਪਹੁੰਚੇ ਔਰਤ ਅਤੇ ਮਰਦ ਡੈਲੀਗੇਟ ਭਾਗ ਲੈ ਰਹੇ ਹਨ। ਇਸ ਕਾਨਫਰੰਸ ਦਾ ਮਕਸਦ ਸਾਊਥ ਏਸ਼ੀਅਨ ਔਰਤਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਨੂੰ ਮੁਖਾਤਿਬ ਹੋਣਾ ਹੈ ਅਤੇ ਸਾਰੀ ਗੱਲਬਾਤ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਕੀਤੀ ਜਾਵੇਗੀ। ਸਾਡੀ ਕਾਨਫਰੰਸ ਦੇ ਥੀਮ ‘ਸਾਊਥ ਏਸ਼ੀਅਨ ਵੋਮੈਨ: ਸੋਸ਼ੀਓ ਕਲਚਰਲ ਐਕਸਪ੍ਰੈਸ਼ਨ’ ਦੇ ਮੁਤਾਬਿਕ ਸਾਡੇ ਭਾਈਚਾਰੇ ਦੀਆਂ ਬੁੱਧੀਜੀਵੀ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਸਰਗਰਮ ਇਸਤਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਇਸ ਕਾਨਫਰੰਸ ਨਾਲ ਟੋਰਾਂਟੋ ਦੀਆਂ ਸਾਰੀਆਂ ਲੇਖਕ ਸੰਸਥਾਵਾਂ ਅਤੇ ਕਮਿਊਨਟੀ ਪ੍ਰਤਿਨਿਧ ਸਣੇ ਮੀਡੀਆ ਵੱਡੀ ਗਿਣਤੀ ਵਿੱਚ ਸਹਿਯੋਗ ਦੇ ਰਹੇ ਹਨ। ਕੋਈ ਵੀ ਇਸ ਕਾਨਫਰੰਸ ਵਿਚ ਕਿਸੇ ਤਰ੍ਹਾਂ  ਦਾ ਵੀ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਤਾਂ ਦਿਸ਼ਾ ਦੇ ਮੈਂਬਰਾਂ – ਗੁਰਮੀਤ ਪਨਾਂਗ 95305 64781, ਸੁਰਜੀਤ 416-605-3784, ਰਾਜ ਘੁੰਮਣ 647-457-1320, ਪਰਮਜੀਤ ਦਿਓਲ 647-295-7351, ਕੰਵਲਜੀਤ ਨੱਤ 647-984-5216 ਅਤੇ ਚੇਅਰ ਪਰਸਨ ਕੰਵਲਜੀਤ ਢਿੱਲੋਂ 905-926-9559, ਨਾਲ ਗੱਲਬਾਤ ਕਰ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …