6.3 C
Toronto
Saturday, April 25, 2026
spot_img
Homeਕੈਨੇਡਾਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 13 ਮਈ ਨੂੰ

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 13 ਮਈ ਨੂੰ

ਮਾਲਟਨ : ਪਿਛਲੇ ਦਿਨੀਂ ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਮੀਟਿੰਗ ਬਰੈਂਪਟਨ ਵਿਖੇ ਹੋਈ ਜਿਸਦੀ ਪ੍ਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਮੁੱਖ ਵਿਸ਼ਾ ਪੁਰਾਣੇ ਸੰਵਿਧਾਨ ਨੂੰ ਸੋਧਣਾ ਸੀ। ਕਮੇਟੀ ਮੈਂਬਰਾਂ ਨੇ ਸਾਰੇ ਸੰਵਿਧਾਨ ਨੂੰ ਪੜ੍ਹਿਆ ਅਤੇ ਬੜੀ ਸੋਚ ਵਿਚਾਰ ਕਰਕੇ ਨਵੇਂ ਸਿਰਿਉਂ ਲਿਖਿਆ। ਅਖੀਰ ਇਹ ਫੈਸਿਲਾ ਕੀਤਾ ਕਿ ਨਵੇਂ ਸੰਵਿਧਾਨ ਨੂੰ 13 ਮਈ 2017 ਨੂੰ ਹੋਣ ਵਾਲੀ ਜਨਰਲ ਬਾਡੀ ਮੀਟਿੰਗ ਵਿੱਚ ਸਭ ਦੀ ਰਾਏ ਨਾਲ ਪਾਸ ਕੀਤਾ ਜਾਏ। ਕਸ਼ਮੀਰ ਵਿੱਚ ਹੋਈ ਗੜਬੜ ‘ਤੇ ਵੀ ਵਿਚਾਰ ਕੀਤੀ ਗਈ। ਸਤਵੇਂ ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਦਿੱਲੀ ਵਿੱਚ ਸਾਬਕਾ ਫੌਜੀਆਂ ਵੱਲੋਂ ਕੀਤੇ ਗਏ ਸੰਘਰਸ਼ ਦੀ ਵੀ ਸ਼ਲਾਘਾ ਕੀਤੀ ਗਈ। ਸਾਰੇ ਸਾਬਕਾ ਫੌਜੀ ਕਰਮਚਾਰੀਆਂ ਦੀ ਜਨਰਲ ਬਾਡੀ ਮੀਟਿੰਗ 13 ਮਈ 2017, ਸ਼ਨਿਚਰਵਾਰ ਨੂੰ ਮਾਲਟਨ ਵਿਖੇ ਏਅਰਪੋਰਟ ਬੁਖਾਰਾ ਰੈਸਟੋਰੇਂਟ ਵਿੱਚ 11 ਵਜੇ ਹੋਵੇਗੀ। ਚਾਹ ਪਕੌੜੇ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ। ਸਾਰੇ ਮੈਂਬਰਾਂ ਅਤੇ ਸਾਬਕਾ ਫੌਜੀ ਕਰਮਚਾਰੀਆਂ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਕਰਨਲ ਨਰਵੰਤ ਸਿੰਘ ਸੋਹੀ ਨਾਲ ਇਸ ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ 905-741-2666.

RELATED ARTICLES
POPULAR POSTS