ਸੰਘਰਸ਼ਸ਼ੀਲ ਕਿਸਾਨਾਂ ਨੂੰ ਜ਼ਰੂਰਤ ਦੀਆਂ ਚੀਜਾਂ ਮਿਲ ਰਹੀਆਂ ਨੇ ਮੁਫਤ
ਚੰਡੀਗੜ੍ਹ/ਬਿਊਰੋ ਨਿਊਜ਼
ਟਿੱਕਰੀ ਬਾਰਡਰ ‘ਤੇ ਪਹੁੰਚਣ ਵਾਲੇ ਕਿਸਾਨਾਂ ਨੂੰ ਹੁਣ ਜ਼ਰੂਰਤ ਦੀਆਂ ਚੀਜ਼ਾਂ ਲਈ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਖਾਲਸਾ ਏਡ ਨੇ ਸਰਹੱਦ ‘ਤੇ ਕਿਸਾਨ ਮੌਲ ਸਥਾਪਤ ਕਰ ਦਿੱਤਾ ਹੈ। ਇੱਥੋਂ ਕਿਸਾਨਾਂ ਨੂੰ ਰੋਜ਼ ਵਰਤੋਂ ਦੀਆਂ ਵਸਤਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਮੌਲ ਵਿੱਚੋਂ ਕੰਬਲ, ਟੂਥ ਬਰੱਸ, ਟੂੱਥ ਪੇਸਟ, ਥਰਮਲ, ਸਵੈਟਰ, ਜੈਕਟ ਤੋਂ ਇਲਾਵਾ ਹੋਰ ਵਰਤੋਂ ਦਾ ਸਮਾਨ ਮਿਲ ਜਾਵੇਗਾ। ਖਾਲਸਾ ਏਡ ਪ੍ਰੋਜੈਕਟ ਦੇ ਏਸ਼ੀਆ ਚੈਪਟਰ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਭੀੜ ਹੋਣ ਕਾਰਨ ਆਮ ਤੌਰ ‘ਤੇ ਕਿਸਾਨਾਂ ਨੂੰ ਆਪਣੇ ਜਰੂਰਤ ਦੇ ਸਾਮਾਨ ਲਈ ਜੂਝਣਾ ਪੈ ਰਿਹਾ ਸੀ, ਖਾਸ ਤੌਰ ‘ਤੇ ਬਜੁਰਗਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸੀ। ਇਸੇ ਕਰਕੇ ਹੀ ਕਿਸਾਨਾਂ ਦੀ ਸਹੂਲਤ ਲਈ ਇਹ ਮੌਲ ਖੋਲ੍ਹਿਆ ਗਿਆ ਹੈ।