ਲੰਡਨ: ਇਥੋਂ ਦੇ ਇੱਕ ਗੁਰਦੁਆਰੇ ਤੇ ਮਸਜਿਦ ਵਿਚ ਇੱਕੋ ਸਮੇਂ ਅੱਗ ਲਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਨਾਲ ਬ੍ਰਿਟੇਨ ‘ਚ ਰਹਿ ਰਹੇ ਸਿੱਖ ਤੇ ਮੁਸਲਿਮ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਜਾਣਕਾਰੀ ਮੁਤਾਬਕ ਬੀਸਟਨ ਵਿਚ ਹਾਰਡੀ ਸਟ੍ਰੀਟ ਉਤੇ ‘ਜਾਮਾ ਮਸਜਿਦ ਅਬੂ ਹੂਰੈਰਾ ਮਾਸਕ’ ਅਤੇ ਇਸੇ ਜਗ੍ਹਾ ਹੀ ‘ਗੁਰਦੁਆਰਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ’ ਹੈ। ਮਸਜਿਦ ਦੇ ਮੁੱਖ ਗੇਟ ‘ਤੇ ਮੰਗਲਵਾਰ ਸਵੇਰੇ 3 ਵੱਜ ਕੇ 45 ਮਿੰਟ ‘ਤੇ ਅੱਗ ਲਾਈ ਗਈ ਜਦਕਿ ਇਸ ਤੋਂ ਕੁਝ ਹੀ ਮਿੰਟਾਂ ਬਾਅਦ ਗੁਰਦੁਆਰੇ ਦੇ ਗੇਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਮੌਕੇ ‘ਤੇ ਪਹੁੰਚੇ ਅੱਗ ਬਝਾਊ ਦਸਤੇ ਨੇ ਅੱਗ ‘ਤੇ ਕਾਬੂ ਪਾ ਲਿਆ ਜਿਸ ਨਾਲ ਜ਼ਿਆਦਾ ਨੁਕਸਾਨ ਹੋਣੋਂ ਬਚ ਗਿਆ। ਲੀਡਜ਼ ਜ਼ਿਲ੍ਹੇ ਦੇ ਡਿਟੈਕਟਿਵ ਇੰਸਪੈਟਕਰ ਰਿਚਰਡ ਹੋਲਮਸ ਨੇ ਕਿਹਾ ਕਿ ਇੱਕੋ ਸਮੇਂ ਵਾਪਰੀਆਂ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਅੱਗਜਨੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਨਫਰਤੀ ਅਪਰਾਧ ਨਾਲ ਵੀ ਜੋੜ ਕੇ ਦੇਖ ਰਹੀ ਹੈ। ਪੁਲਿਸ ਨੇ ਸਿੱਖ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …