Breaking News
Home / ਦੁਨੀਆ / ਪੰਜਵੀਂ, ਛੇਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਆਸਟਰੇਲੀਆਈ ਸਕੂਲਾਂ ‘ਚ ਸਿੱਖ ਇਤਿਹਾਸ

ਪੰਜਵੀਂ, ਛੇਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਆਸਟਰੇਲੀਆਈ ਸਕੂਲਾਂ ‘ਚ ਸਿੱਖ ਇਤਿਹਾਸ

ਮੈਲਬੌਰਨ : ਆਸਟਰੇਲੀਆ ਵਿਚ ਸਿੱਖ ਇਤਿਹਾਸ ‘ਤੇ ਖੋਜ ਕਰ ਰਹੀ ਸੰਸਥਾ ਆਸਟਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਨੇ ਇਕ ਲੰਬੇ ਸੰਘਰਸ਼ ਤੋਂ ਬਾਅਦ ਸਿੱਖ ਇਤਿਹਾਸ ਨੂੰ ਪੱਛਮੀ ਆਸਟਰੇਲੀਆ ਦੇ ਸਕੂਲੀ ਪਾਠਕ੍ਰਮ ‘ਚ ਸ਼ਾਮਲ ਕਰਵਾ ਕੇ ਗੌਰਵਮਈ ਉਪਰਾਲਾ ਕੀਤਾ ਹੈ।
ਗੌਰਵਮਈ ਸਿੱਖ ਇਤਿਹਾਸ ਵਿਸ਼ੇ ਦਾ ਪਾਠਕ੍ਰਮ ਪੱਛਮੀ ਆਸਟਰੇਲੀਆ ਦੇ ਸਕੂਲਾਂ ਦੇ ਪੰਜਵੀਂ, ਛੇਵੀਂ ਤੇ ਨੌਵੀਂ ਜਮਾਤ ਦੇ ਵਿਦਿਆਰਥੀ ਪੜ੍ਹਨਗੇ ਤੇ ਇਹ ਵਿਦਿਆਰਥੀ ਆਪਣੇ ਪਾਠਕ੍ਰਮ ਰਾਹੀਂ ਇਹ ਜਾਨਣ ਦੀ ਕੋਸ਼ਿਸ਼ ਵੀ ਕਰਨਗੇ ਕਿ ਜਿਸ ਤਰ੍ਹਾਂ 150 ਸਾਲ ਪਹਿਲਾਂ ਸਿੱਖਾਂ ਨੇ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਇੱਥੇ ਆਪਣੇ ਪੈਰ ਜਮਾਏ, ਕਾਰੋਬਾਰ ਕੀਤੇ ਤੇ ਆਸਟਰੇਲੀਆ ਦੇ ਸਰਬਪੱਖੀ ਵਿਕਾਸ ‘ਚ ਆਪਣਾ ਬਣਦਾ ਯੋਗਦਾਨ ਪਾਇਆ।
ਸੰਸਥਾ ਦੇ ਬੁਲਾਰੇ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਾਠਕ੍ਰਮ 2017 ਵਿਚ ਸ਼ਾਮਲ ਹੋ ਗਿਆ ਹੈ, ਜਿਸ ਦੇ ਲਈ ਪੱਛਮੀ ਆਸਟਰੇਲੀਆ ਦੀ ਹਿਸਟਰੀ ਟੀਚਰਜ਼ ਐਸੋਸੀਏਸ਼ਨ ਨੇ ਆਪਣੀ ਮੀਟਿੰਗਾਂ ਵਿਚ ਇਸ ਵਿਸ਼ੇ ਨੂੰ ਪ੍ਰਵਾਨ ਕਰਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚੱਲਦਿਆਂ ਪੰਜਵੀਂ ਜਮਾਤ ਦੇ ਵਿਦਿਆਰਥੀ ਆਸਟਰੇਲੀਆ ਵਿਚ ਸਿੱਖ ਭਾਈਚਾਰੇ ਦਾ ਯੋਗਦਾਨ, ਛੇਵੀਂ ਜਮਾਤ ਦੇ ਵਿਦਿਆਰਥੀ ਸਿੱਖ ਰਾਜਨੀਤੀ ਤੇ ਨੌਵੀਂ ਦੇ ਵਿਦਿਆਰਥੀ ਪਹਿਲੀ ਸੰਸਾਰ ਜੰਗ ਵਿਚ ਸਿੱਖਾਂ ਦੇ ਪਾਏ ਯੋਗਦਾਨ ਬਾਰੇ ਪੜ੍ਹਨਗੇ। ਪੱਛਮੀ ਆਸਟਰੇਲੀਆ ਤੋਂ ਬਾਅਦ ਹੁਣ ਸੰਸਥਾ ਵਲੋਂ ਇਹ ਆਸ ਵੀ ਪ੍ਰਗਟਾਈ ਜਾ ਰਹੀ ਹੈ ਕਿ ਸਿੱਖ ਇਤਿਹਾਸ ਨਾਲ ਸਬੰਧਿਤ ਪਾਠਕ੍ਰਮ ਹੋਰਨਾਂ ਸੂਬਿਆਂ ਵਿਚ ਵੀ ਲਾਗੂ ਹੋਵੇ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …